???? ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ (ਰਜਿ.) ਦੀ ਚੋਣ
???? ਅਨੁਰਾਗ ਸ਼ਰਮਾ ਮੁੜ ਬਣੇ ਪ੍ਰਧਾਨ
ਪਟਿਆਲਾ, 16 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ “ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ” ਦੀ ਚੋਣ ਹੋਈ। ਇਸ ਚੋਣ ਵਿਚ ਅਨੁਰਾਗ ਸ਼ਰਮਾ ਨੂੰ ਤੀਜੀ ਵਾਰ ਪ੍ਰਧਾਨ ਚੁਣਿਆ ਗਿਆ ਅਤੇ ਚਰਨਜੀਤ ਸਿੰਘ ਕੋਹਲੀ ਨੂੰ ਵੀ ਤੀਸਰੀ ਵਾਰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ। ਦਮਨਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਅਤੇ ਪਰਮਜੀਤ ਬੇਦੀ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਚੋਣ ਪ੍ਰਕਿਰਿਆ ਕਰਵਾਉਣ ਲਈ ਚੁਣੀ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਚੁਣੇ ਗਈ ਨਵੀਂ ਟੀਮ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੁਣੇ ਗਏ ਪ੍ਰਧਾਨ ਅਨੁਰਾਗ ਸ਼ਰਮਾ ਨੇ ਸਮੂਹ ਕਲੱਬ ਮੈਂਬਰ ਅਤੇ ਤਿੰਨ ਮੈਂਬਰੀ ਕਮੇਟੀ ਦਾ ਧੰਨਵਾਦ ਕਰਦੇ ਕਿਹਾ ਕਿ ਸੰਵਿਧਾਨਿਕ ਚੋਣ ਪ੍ਰਕਿਰਿਆ ਦੇ ਤਹਿਤ ਮੈਨੂੰ ਮੁੜ ਪ੍ਰਧਾਨ ਚੁਣਿਆ ਗਿਆ ਹੈ ਅਤੇ ਮੈਂ ਵਿਸ਼ਵਾਸ ਦਿਵਾਉਂਦਾ ਪਹਿਲਾਂ ਵਾਂਗ ਬਿਨਾਂ ਕਿਸੇ ਭੇਦਭਾਵ ਦੇ ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਅਤੇ ਪੱਤਰਕਾਰ ਭਾਈਚਾਰੇ ਦੀ ਬੇਹਤਰੀ ਲਈ ਕੰਮ ਕਰਦਾ ਰਹਾਂਗਾ। ਇਸ ਮੌਕੇ ਕੁਝ ਪੁਲਿਸ ਅਧਿਕਾਰੀਆਂ ਤੇ ਸਮਾਜਿਕ ਸ਼ਖਸ਼ੀਅਤਾਂ ਨੇ ਨਿਯੁਕਤੀ ਪੱਤਰ ਸਮਾਰੋਹ ਵਿੱਚ ਪਹੁੰਚ ਕੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਲੱਬ ਦੇ ਸਾਬਕਾ ਚੇਅਰਮੈਨ ਅਸ਼ੋਕ ਵਰਮਾ ਅਤੇ ਹੋਰ ਸੀਨੀਅਰ ਮੈਂਬਰ ਜਸਬੀਰ ਸਿੰਘ ਸੁਖੀਜਾ, ਜਗਜੀਤ ਸਿੰਘ ਸੱਗੂ, ਦਰਸ਼ਨ ਅਹੂਜਾ, ਬਿੰਦਰ ਬਾਤੀਸ਼, ਕੁਲਵਿੰਦਰ ਘੁੰਮਣ, ਸੁਰਿੰਦਰ ਸਿੰਘ, ਗੁਰਚਰਨ ਚੰਨੀ, ਸੰਦੀਪ ਕੁਮਾਰ, ਸੁਦਰਸ਼ਨ ਮਿੱਤਲ, ਮਨਿੰਦਰ ਸਿੰਘ, ਗੁਰਦੀਪ ਮਾਹਲ, ਰਜਨੀਸ਼ ਸਕਸੈਨਾ, ਪਰਮਜੀਤ ਸਿੰਘ ਪਟਵਾਰੀ, ਸੁਖਮੀਤ ਸਿੰਘ ਆਦਿ ਨੇ ਮੁੜ ਚੁਣੇ ਪ੍ਰਧਾਨ ਅਤੇ ਹੋਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਸਭ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ।
Newsline Express







