???? ਵੀਰ ਹਕੀਕਤ ਰਾਏ ਸਕੂਲ ਦੇ ਗੁਰਵੀਰ ਨੇ ਪੋਸਟਰ ਬਣਾ ਕੇ ਬਾਲ ਸ਼ਹੀਦ ਵੀਰ ਹਕੀਕਤ ਰਾਏ ਨੂੰ ਦਿੱਤੀ ਸ਼ਰਧਾਂਜਲੀ
ਪਟਿਆਲਾ, 1 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ– ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਗੁਰਵੀਰ ਨੇ ਬਸੰਤ ਪੰਚਮੀ ਦੇ ਦਿਨ ਸਨਾਤਨ ਧਰਮ ਦੀ ਰੱਖਿਆ ਲਈ ਸ਼ਹੀਦੀ ਪਾਉਣ ਵਾਲੇ ਬਾਲ ਸ਼ਹੀਦ ਵੀਰ ਹਕੀਕਤ ਰਾਏ ਦਾ ਪੋਸਟਰ ਬਣਾ ਕੇ ਬਾਲ ਸ਼ਹੀਦ ਵੀਰ ਹਕੀਕਤ ਰਾਏ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਸ ਦੁਆਰਾ ਵੀਰ ਹਕੀਕਤ ਰਾਏ ਦੇ ਜੀਵਨ ਰਾਹੀਂ ਧਰਮ ਦੀ ਮਹੱਤਤਾ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਕੂਲ ਪ੍ਰਿੰਸੀਪਲ ਸਰਲਾ ਭਨਾਗਰ ਦੁਆਰਾ ਬਾਲ ਸ਼ਹੀਦ ਵੀਰ ਹਕੀਕਤ ਰਾਏ ਦੇ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿਇਸ ਅਣਗੌਲੇ ਸਨਾਤਨੀ ਸ਼ਹੀਦ ਵੀਰ ਹਕੀਕਤ ਰਾਏ ਜੀ ਦੇ ਜੀਵਨ ਬਾਰੇ ਸਭ ਨੂੰ ਜਾਨਣਾ ਚਾਹੀਦਾ ਹੈ।
Newsline Express
