Skip to main content

newslineexpres

Breaking News
Joe Rogan Podcasts You Must Listen
Home FesrivalFestival ???? ਮਹਾਸ਼ਿਵਰਾਤਰੀ ਮੌਕੇ ਪਟਿਆਲਾ ਦੇ ਤ੍ਰਿਪੜੀ ਵਿੱਚ ਨਿਕਲੀ ਵਿਸ਼ਾਲ ਸ਼ੋਭਾ ਯਾਤਰਾ, ਸ਼ਿਵ ਭਗਤਾਂ ਨੇ ਕੀਤਾ ਜੈਘੋਸ਼

???? ਮਹਾਸ਼ਿਵਰਾਤਰੀ ਮੌਕੇ ਪਟਿਆਲਾ ਦੇ ਤ੍ਰਿਪੜੀ ਵਿੱਚ ਨਿਕਲੀ ਵਿਸ਼ਾਲ ਸ਼ੋਭਾ ਯਾਤਰਾ, ਸ਼ਿਵ ਭਗਤਾਂ ਨੇ ਕੀਤਾ ਜੈਘੋਸ਼

by Newslineexpres@1

???? ਮਹਾਸ਼ਿਵਰਾਤਰੀ ਮੌਕੇ ਪਟਿਆਲਾ ਦੇ ਤ੍ਰਿਪੜੀ ਵਿੱਚ ਨਿਕਲੀ ਵਿਸ਼ਾਲ ਸ਼ੋਭਾਯਾਤਰਾ, ਸ਼ਿਵ ਭਗਤਾਂ ਨੇ ਕੀਤਾ ਜੈਘੋਸ਼

???? ਸ਼ਿਵਰਾਤਰੀ ਦੌਰਾਨ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ ਵਿਜੈ ਕਪੂਰ

ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਮਹਾਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਪਟਿਆਲਾ ਦੇ ਤ੍ਰਿਪੜੀ ਟਾਊਨ ਵਿਖੇ ਸ਼ਿਵ ਭਗਤਾਂ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਭਗਵਾਨ ਸ਼ਿਵ ਦੀ ਭਗਤੀ ਵਿੱਚ ਲੀਨ ਸ਼ਰਧਾਲੂਆਂ ਦੀ ਸ਼ੋਭਾ ਯਾਤਰਾ ਵੱਖ-ਵੱਖ ਬਾਜ਼ਾਰਾਂ ਰਾਹੀਂ ਗੁਜਰੀ, ਜਿੱਥੇ ਥਾਂ ਥਾਂ ਉਤੇ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ।
ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ। ਉਨ੍ਹਾਂ ਨੇ ਆਯੋਜਨ ਕਮੇਟੀ ਦੇ ਮੈਂਬਰਾਂ ਤਰੁਣ ਕੁਮਾਰ ਟੋਨੀ, ਪ੍ਰੇਮ ਸ਼ਰਮਾ, ਜਗਦੀਸ਼ ਸ਼ੌਰੀ, ਵਰਿੰਦਰ ਬਤਰਾ, ਪੂਰਨ ਢੀਂਗਰਾ, ਦੀਪਕ ਡਾਵਰਾ, ਪ੍ਰਦੀਪ ਸ਼ਰਮਾ, ਧਨਰਾਜ ਸ਼ਰਮਾ ਅਤੇ ਬ੍ਰਿਜ਼ ਸਿੰਧੀ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।
ਸ਼ੋਭਾਯਾਤਰਾ ਵਿੱਚ ਸਾਬਕਾ ਸੰਸਦ ਮਹਾਰਾਣੀ ਪ੍ਰਨੀਤ ਕੌਰ, ਕੇ.ਕੇ ਮਲਹੋਤਰਾ, ਰਾਸ਼ਟਰੀ ਬਜਰੰਗ ਦਲ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਆਸ਼ੀਸ਼ ਕਪੂਰ, ਜਸਬੀਰ ਜੱਸੀ, ਤਾਰਣਪਾਲ ਕੋਹਲੀ ਸਮੇਤ ਅਨੇਕਾਂ ਸ਼ਰਧਾਲੂ ਵੀ ਸ਼ਾਮਲ ਹੋਏ।
ਸਾਰੀ ਯਾਤਰਾ ਦੌਰਾਨ ਭਗਤਾਂ ਨੇ “ਹਰ ਹਰ ਮਹਾਦੇਵ” ਦੇ ਜੈ ਘੋਸ਼ ਨਾਲ ਵਾਤਾਵਰਨ ਨੂੰ ਸ਼ਿਵਮਈ ਬਣਾ ਦਿੱਤਾ।
ਯਾਤਰਾ ਦੌਰਾਨ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੀ ਪਾਲਕੀ ਦੇ ਦਰਸ਼ਨ ਕੀਤੇ। ਆਯੋਜਕ ਕਮੇਟੀ ਵੱਲੋਂ ਇਸ ਯਾਤਰਾ ਨੂੰ dਇਤਿਹਾਸਕ ਬਣਾਉਣ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ, ਜਿਸ ਨਾਲ ਪੂਰੇ ਇਲਾਕੇ ਵਿੱਚ ਭਗਤੀਮਈ ਮਾਹੌਲ ਬਣਿਆ ਰਿਹਾ।
ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਤ੍ਰਿਪੜੀ ਟਾਊਨ ਵਿੱਚ ਨਿਕਲੀ ਇਸ ਵਿਸ਼ਾਲ ਸ਼ੋਭਾਯਾਤਰਾ ਨੇ ਸ਼ਹਿਰ ਵਾਸੀਆਂ ਨੂੰ ਆਸਥਾ ਅਤੇ ਭਗਤੀ ਨਾਲ ਭਰ ਦਿੱਤਾ। ਭਗਤਾਂ ਨੇ ਪੂਰੇ ਸ਼ਰਧਾ ਭਾਵ ਨਾਲ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਅਤੇ ਉਤਸ਼ਾਹ ਨਾਲ ਯਾਤਰਾ ਵਿੱਚ ਭਾਗ ਲਿਆ।
Newsline Express

Related Articles

Leave a Comment