*???? ਏਡੀਜੀ, ਮੇਜਰ ਜਨਰਲ ਜੇਐਸ ਚੀਮਾ ਨੇ ਗਰੁੱਪ ਹੈੱਡਕੁਆਰਟਰ, ਪਟਿਆਲਾ ਦਾ ਕੀਤਾ ਦੌਰਾ*
*???? ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ ਦੀ ਅਗਵਾਈ ਵਿੱਚ ਪਟਿਆਲਾ ਦੇ ਸਾਰੇ ਕਮਾਂਡਿੰਗ ਅਫਸਰਾਂ (ਸੀਓ) ਨੇ ਕੀਤਾ ਸਵਾਗਤ
???? ਏਡੀਜੀ ਨੇ ਵਧੀਆ ਐਨਸੀਸੀ ਕੈਡਿਟਾਂ ਅਤੇ ਐਸੋਸੀਏਟ ਐਨਸੀਸੀ ਅਫਸਰਾਂ (ਏਐਨਓਜ਼) ਦੀ ਕੀਤੀ ਸ਼ਲਾਘਾ

ਪਟਿਆਲਾ, 6 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਵਧੀਕ ਡਾਇਰੈਕਟਰ ਜਨਰਲ (ADG) ਮੇਜਰ ਜਨਰਲ ਜੇ.ਐਸ.ਚੀਮਾ ਨੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ ਦੀ ਅਗਵਾਈ ਹੇਠ ਗਰੁੱਪ ਹੈੱਡਕੁਆਰਟਰ, ਪਟਿਆਲਾ ਦਾ ਦੌਰਾ ਕੀਤਾ। ਆਪਣੀ ਫੇਰੀ ਦੌਰਾਨ, ਉਨ੍ਹਾਂ ਦੀ ਜਾਣ-ਪਛਾਣ ਗਰੁੱਪ ਹੈੱਡਕੁਆਰਟਰ, ਪਟਿਆਲਾ ਦੇ ਸਾਰੇ ਕਮਾਂਡਿੰਗ ਅਫਸਰਾਂ (ਸੀਓਜ਼) ਨਾਲ ਕਰਵਾਈ ਗਈ।

ਏ.ਡੀ.ਜੀ. ਨੂੰ ਗਰੁੱਪ ਹੈੱਡਕੁਆਰਟਰ ਦੁਆਰਾ ਚੱਲ ਰਹੇ ਕੰਮਾਂ ਅਤੇ ਪਹਿਲਕਦਮੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਇਸ ਮੌਕੇ ‘ਤੇ, ਏਡੀਜੀ ਨੇ ਵਧੀਆ ਐਨਸੀਸੀ ਕੈਡਿਟਾਂ ਅਤੇ ਐਸੋਸੀਏਟ ਐਨਸੀਸੀ ਅਫਸਰਾਂ (ਏਐਨਓਜ਼) ਦੀ ਵੀ ਸ਼ਲਾਘਾ ਕੀਤੀ।

ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਫੀਲਡ ਯੂਨਿਟਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਐਨਸੀਸੀ ਕੈਡਿਟਾਂ ਅਤੇ ਏ.ਐਨ.ਓਜ਼ ਦੇ ਨਾਲ ਜ਼ਮੀਨੀ ਪੱਧਰ ‘ਤੇ ਗੱਲਬਾਤ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। Newsline Express
