???? ਪਟਿਆਲਾ ਦਾ ਪੰਜਾਬੀ ਨੌਜਵਾਨ ਹਰਸਿਮਰਤ ਸਿੰਘ ਬ੍ਰਿਸਬੇਨ ‘ਚ ਸਲੈਕਟ ਹੋਇਆ ਫਲਾਇੰਗ ਅਫਸਰ
???? ਪੰਜਾਬ ਪੁਲਿਸ ਦੇ ਇੰਸਪੈਕਟਰ ਜ਼ੋਰਾ ਸਿੰਘ ਦੇ ਦਾਮਾਦ ਜਸਵਿੰਦਰ ਸਿੰਘ ਵੀ ਹਨ ਵਿਦੇਸ਼ ਵਿਚ ਏਅਰ ਫੋਰਸ ਅਧਿਕਾਰੀ
ਪਟਿਆਲਾ, 6 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਬੜੇ ਮਾਣ ਦੀ ਗੱਲ ਹੈ ਕਿ ਕੁਝ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਵੀ ਕਈ ਮਲ੍ਹਾਂ ਮਾਰ ਰਹੇ ਹਨ। ਇਸੇ ਤਰ੍ਹਾਂ ਬ੍ਰਿਸਬੇਨ ਵਿੱਚ 92.5 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੜ੍ਹਾਈ ਦੇ ਕਰਦੇ ਇੱਕ ਕਾਬਿਲ ਪੰਜਾਬੀ ਨੌਜਵਾਨ ਹਰਸਿਮਰਤ ਸਿੰਘ ਨੂੰ ਵਿਦੇਸ਼ ਵਿਚ ਹਵਾਈ ਫੌਜ਼ ‘ਚ ਫਲਾਇੰਗ ਅਫ਼ਸਰ ਦੇ ਰੈਂਕ ਉਤੇ ਚੁਣਿਆ ਗਿਆ ਹੈ। ਨੌਜਵਾਨ ਹਰਸਿਮਰਤ ਸਿੰਘ ADFA ਵਿੱਚ ਏਅਰੋਨਿਟਿਕਲ ਇੰਜੀਨੀਅਰਿੰਗ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਹਰਸਿਮਰਤ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਵੀ ਐਲ.ਏ.ਸੀ ਦੇ ਰੈਂਕ ਉਤੇ ਹਵਾਈ ਫੌਜ਼ ਵਿੱਚ ਹਨ ਜਦਕਿ ਉਨ੍ਹਾਂ ਦੇ ਦਾਮਾਦ ਜ਼ੋਰਾ ਸਿੰਘ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਦੇ ਅਹੁਦੇ ਤੋਂ ਸੇਵਾ ਨਿਭਾਈ ਹੈ ਜੋਕਿ ਹੁਣ ਪਟਿਆਲਾ ਵਿਖੇ ਰਹਿੰਦੇ ਹਨ।

ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਜ਼ੋਰਾ ਸਿੰਘ ਨੇ ਹਰਸਿਮਰਤ ਸਿੰਘ ਨੂੰ ਵਿਦੇਸ਼ ਵਿਚ ਹਵਾਈ ਫੌਜ਼ ਦੇ ਅਫਸਰ ਵੱਜੋਂ ਚੁਣੇ ਜਾਣ ਉਤੇ ਬਹੁਤ ਖੁਸ਼ੀ ਤੇ ਫ਼ਖ਼ਰ ਮਹਿਸੂਸ ਕਰਦਿਆਂ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। Newsline Express
