newslineexpres

Home Chandigarh ???? ਅਵੈਧ ਖਨਨ ਅਤੇ ਖਣਿਜ ਦੇ ਅਵੈਧ ਟ੍ਰਾਂਸਪੋਰਟ ‘ਤੇ ਲਗਾਤਾਰ ਹੋ ਰਹੀ ਹੈ ਸਖਤ ਕਾਰਵਾਈ

???? ਅਵੈਧ ਖਨਨ ਅਤੇ ਖਣਿਜ ਦੇ ਅਵੈਧ ਟ੍ਰਾਂਸਪੋਰਟ ‘ਤੇ ਲਗਾਤਾਰ ਹੋ ਰਹੀ ਹੈ ਸਖਤ ਕਾਰਵਾਈ

by Newslineexpres@1

???? ਅਵੈਧ ਖਨਨ ਅਤੇ ਖਣਿਜ ਦੇ ਅਵੈਧ ਟ੍ਰਾਂਸਪੋਰਟ ‘ਤੇ ਲਗਾਤਾਰ ਹੋ ਰਹੀ ਹੈ ਸਖਤ ਕਾਰਵਾਈ

???? ਜਿਲ੍ਹਾ ਮਹੇਂਦਰਗੜ੍ਹ ਵਿਚ ਸੰਯੁਕਤ ਟੀਮ ਨੇ ਪਿਛਲੇ ਦੋ ਦਿਨਾਂ ਵਿਚ 555 ਵਾਹਨਾਂ ਦੀ ਕੀਤੀ ਚੈਕਿੰਗ

???? ਟਰੈਕਟਰ-ਟ੍ਰਾਲੀ ਨੂੰ ਅਣਲੋਡ ਕਰ ਕੇ ਭੱਜਣ ਦੇ ਯਤਨ ਨੂੰ ਟੀਮ ਨੇ ਕੀਤਾ ਅਸਫਲ*

ਚੰਡੀਗੜ੍ਹ, 16 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –   ਖਨਨ ਅਤੇ ਭੂਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਕੇ.ਐਮ. ਪਾਂਡੂਰੰਗ ਦੇ ਨਿਰਦੇਸ਼ਾਂ ਅਨੁਸਾਰ ਅਵੈਧ ਖਨਨ ਦੇ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ। ਜਿਲ੍ਹਾ ਮਹੇਂਦਰਗੜ੍ਹ ਵਿਚ ਪੁਲਿਸ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸਾਸ਼ਨ ਤੇ ਖਨਨ ਵਿਭਾਗ ਵੱਲੋਂ ਪਿਛਲੇ ਦੋ ਦਿਨਾਂ ਵਿਚ 555 ਵਾਹਨਾਂ ਦੀ ਚੈਕਿੰਗ ਦੌਰਾਨ ਦੋ ਵਾਹਨਾਂ ਦੇ ਚਾਲਾਨ ਕਰ 6.35 ਲੱਖ ਰੁਪਏ ਦੀ ਪੈਨਲਟੀ ਅਤੇ ਰਾਇਲਟੀ ਵਸੂਲੀ ਦੀ ਕਾਰਵਾਈ ਕੀਤੀ।
    ਖਨਨ ਅਤੇ ਭੂ-ਵਿਗਿਆਨ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਮਹੇਂਦਰਗੜ੍ਹ ਵਿਚ ਪੁਲਿਸ ਨੂੰ ਨਾਲ ਲੈ ਕੇ ਜਿਲ੍ਹਾ ਪ੍ਰਸਾਸ਼ਨ ਦੀ ਸੰਯੁਕਤ ਟੀਮ ਛੁੱਟੀਆਂ ਦੇ ਦਿਨਾਂ ਵਿਚ ਵੀ ਲਗਾਤਾਰ ਫੀਲਡ ਵਿਚ ਰਹੀ ਅਤੇ ਖਨਨ ਨਾਲ ਜੁੜੇ ਮਾਮਲਿਆਂ ‘ਤੇ ਸਖਤ ਨਜਰ ਰੱਖੀ ਗਈ।
    ਉਨ੍ਹਾਂ ਨੇ ਦਸਿਆ ਕਿ ਸ਼ੁਕਰਵਾਰ ਦੀ ਰਾਤ ਅਤੇ ਸ਼ਨੀਵਾਰ ਨੂੰ ਟੀਮ ਨੇ ਜਿਲ੍ਹਾ ਦੇ ਵੱਖ-ਵੱਖ ਖੇਤਰਾਂ ਵਿਚ 555 ਵਾਹਨਾਂ ਦੀ ਚੈਕਿੰਗ ਕੀਤੀ। ਸ਼ੁਕਰਵਾਰ ਨੂੰ ਰਾਜਸਤਾਨ ਵੱਲੋਂ ਅਵੈਧ ਢੰਗ ਨਾਲ ਬਿਨ੍ਹਾ ਬਿੱਲ ਰੋੜੀ ਲੈ ਕੇ ਆ ਰਹੇ ਇੱਕ ਡੰਪਰ ਨੂੰ ਫੜਿਆ। ਕਾਗਜ਼ਾਤ ਚੈਕ ਕਰਨ ਦੇ ਬਾਅਦ ਟੀਮ ਨੇ ਇਸ ‘ਤੇ 4.20 ਲੱਖ ਰੁਪਏ ਦੀ ਪੈਨਲਟੀ ਅਤੇ ਰਾਇਲਟੀ ਵਸੂਲੀ ਦੀ ਕਾਰਵਾਈ ਸ਼ੁਰੂ ਕੀੀਤ।
   ਇਸ ਤਰ੍ਹਾ, ਸ਼ਨੀਵਾਰ ਨੂੰ ਇੱਕ ਟਰੈਕਟਰ ਟ੍ਰਾਲੀ ਨੂੰ ਅਵੈਧ ਢੰਗ ਨਾਲ ਰਾਜਸਤਾਨ ਵੱਲੋਂ ਬਜਰੀ ਲਿਆਉਂਦੇ ਹੋਏ ਦੇਖਿਆ ਗਿਆ ਤਾਂ ਇਸ ‘ਤੇ ਟੀਮ ਨੇ ਟਰੈਕਟਰ ਟ੍ਰਾਲੀ ਦਾ ਪਿੱਛਾ ਕੀਤਾ। ਮੌਕੇ ਦਾ ਫਾਇਦਾ ਚੁੱਕ ਕੇ ਟਰੈਕਟਰ-ਟ੍ਰਾਲੀ ਡਰਾਈਵਰ ਨੇ ਰਸਤੇ ਵਿਚ ਹੀ ਟ੍ਰਾਲੀ ਨੂੰ ਖਾਲੀ ਕਰ ਦਿੱਤਾ ਅਤੇ ਟਰੈਕਟਰ-ਟ੍ਰਾਲੀ ਨੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਟੀਮ ਨੇ ਤੇਜੀ ਦਿਖਾਉਂਦੇ ਹੋਏ ਤੁਰੰਤ ਮੌਕੇ ‘ਤੇ ਹੀ ਟਰੈਕਟਰ-ਟ੍ਰਾਲੀ ਨੂੰ ਆਪਣੇ ਕਬਜੇ ਵਿਚ ਲੈ ਲਿਆ ਅਤੇ ਵਿਭਾਗ ਵੱਲੋਂ 2.15 ਲੱਖ ਰੁਪਏ ਦੀ ਪੈਨਲਟੀ ਅਤੇ ਰਾਇਲਟੀ ਵਸੂਲੀ ਦੀ ਕਾਰਵਾਈ ਸ਼ੁਰੂ ਕੀਤੀ ਗਈ।
*Newsline Express*

Related Articles

Leave a Comment