Skip to main content

newslineexpres

Breaking News
Joe Rogan Podcasts You Must Listen
Home Chandigarh ???? RSS ਆਗੂ ਰੁਲਦਾ ਸਿੰਘ ਹੱਤਿਆਕਾਂਡ ਮਾਮਲੇ ‘ਚ ਜਗਤਾਰ ਸਿੰਘ ਤਾਰਾ ਬਰੀ

???? RSS ਆਗੂ ਰੁਲਦਾ ਸਿੰਘ ਹੱਤਿਆਕਾਂਡ ਮਾਮਲੇ ‘ਚ ਜਗਤਾਰ ਸਿੰਘ ਤਾਰਾ ਬਰੀ

by Newslineexpres@1

???? RSS ਆਗੂ ਰੁਲਦਾ ਸਿੰਘ ਹੱਤਿਆਕਾਂਡ ਮਾਮਲੇ ‘ਚ ਜਗਤਾਰ ਸਿੰਘ ਤਾਰਾ ਬਰੀ

ਪਟਿਆਲਾ, 25 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – RSS ਆਗੂ ਰੁਲਦਾ ਸਿੰਘ ਹੱਤਿਆਕਾਂਡ ਮਾਮਲੇ ‘ਚ ਪਟਿਆਲਾ ਕੋਰਟ ਨੇ ਜਗਤਾਰ ਸਿੰਘ ਤਾਰਾ ਨੂੰ ਬਰੀ ਕਰ ਦਿੱਤਾ ਹੈ। ਜਗਤਾਰ ਸਿੰਘ ਤਾਰਾ ਨੂੰ ਸਜ਼ਾ ਸੁਣਾਉਣ ਤੋਂ ਬਾਅਦ ਵਾਪਸ ਚੰਡੀਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਜਗਤਾਰ ਸਿੰਘ ਤਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਵੀ ਦੋਸ਼ੀ ਹੈ। ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ।

ਇਹ ਮਾਮਲਾ ਲਗਭਗ 16 ਸਾਲ ਪੁਰਾਣਾ ਹੈ। 28 ਜੁਲਾਈ, 2009 ਦੀ ਸ਼ਾਮ ਨੂੰ ਜਦੋਂ ਸੀਨੀਅਰ ਆਰਐਸਐਸ ਨੇਤਾ ਰੁਲਦਾ ਸਿੰਘ ਆਪਣੀ ਕਾਰ ਵਿੱਚ ਅਨਾਜ ਮੰਡੀ ਸਰਹਿੰਦ ਰੋਡ ਸਥਿਤ ਆਪਣੇ ਘਰ ਪਹੁੰਚਿਆ ਤਾਂ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਸਾਹਮਣੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲਗਭਗ 2 ਹਫ਼ਤਿਆਂ ਬਾਅਦ ਉਸਦੀ ਮੌਤ ਹੋ ਗਈ। ਪੁਲਿਸ ਨੇ ਉਸ ਸਮੇਂ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ 2015 ਵਿੱਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ। ਉਹ ਭਾਰਤੀ ਜਨਤਾ ਪਾਰਟੀ ਦੇ NRI ਵਿੰਗ ਦਾ ਮੁਖੀ ਵੀ ਸੀ।

ਦੱਸ ਦਈਏ ਕਿ ਪਟਿਆਲਾ ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 18 ਲੋਕਾਂ ਨੂੰ ਨਾਮਜ਼ਦ ਕੀਤਾ ਸੀ। 2015 ਵਿੱਚ ਦਰਸ਼ਨ ਸਿੰਘ ਮਕਰੋਪੁਰ, ਜਗਮੋਹਨ ਸਿੰਘ, ਦਲ ਸਿੰਘ, ਗੁਰਜੰਟ ਸਿੰਘ ਤੇ ਅਮਰਜੀਤ ਸਿੰਘ ਨੂੰ ਪਟਿਆਲਾ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਸੀ, ਜਦੋਂ ਕਿ ਜਗਤਾਰ ਸਿੰਘ ਤਾਰਾ ਤੇ ਟਾਈਗਰਜ਼ ਫੋਰਸ ਨਾਲ ਜੁੜੇ ਇੱਕ ਹੋਰ ਕਥਿਤ ਦੋਸ਼ੀ ਰਮਨਦੀਪ ਸਿੰਘ ਗੋਲਡੀ ਵਿਰੁੱਧ ਮੁਕੱਦਮਾ ਚੱਲ ਰਿਹਾ ਸੀ ਜਿਸ ਵਿੱਚ ਅੱਜ ਇਹ ਫੈਸਲਾ ਆਇਆ ਹੈ।

Related Articles

Leave a Comment