???? ਪਟਿਆਲਾ ‘ਚ ਬੇਸਹਾਰਾ ਗੌਵੰਸ਼ ਦੀ ਦੁਰਦਸ਼ਾ, ਪ੍ਰਸ਼ਾਸਨ ਬਣਿਆ ਮੂਕਦਰਸ਼ਕ: ਵਿਜੇ ਕਪੂਰ
???? ਜੇਕਰ ਪ੍ਰਸ਼ਾਸਨ ਨਹੀਂ ਜਾਗਿਆ, ਤਾਂ ਸਮਾਜ ਸੜਕਾਂ ‘ਤੇ ਉਤਰਣ ਲਈ ਹੋਵੇਗਾ ਮਜਬੂਰ : ਅੰਤਰਰਾਸ਼ਟਰੀ ਹਿੰਦੂ ਪਰਿਸ਼ਦ
ਪਟਿਆਲਾ, 29 ਮਾਰਚ – ਪਟਿਆਲਾ ਦੀਆਂ ਸੜਕਾਂ ‘ਤੇ ਬੇਸਹਾਰਾ ਘੁੰਮ ਰਹੇ ਗੋਵੰਸ਼ ਦੀ ਦੁਰਦਸ਼ਾ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਜੀਵੰਤ ਪ੍ਰਮਾਣ ਬਣ ਚੁੱਕੀ ਹੈ। ਸਰਕਾਰ ਇੱਕ ਪਾਸੇ ਗੌ-ਕਲਿਆਣ ਕਰ ਦੇ ਨਾਮ ‘ਤੇ ਟੈਕਸ ਵਸੂਲ ਰਹੀ ਹੈ, ਜਦਕਿ ਦੂਜੇ ਪਾਸੇ ਸੜਕਾਂ ‘ਤੇ ਲਹੂ-ਲੁਹਾਨ ਪਈਆਂ ਗਉਂਆਂ ਦੀ ਕੋਈ ਖਬਰ ਨਹੀਂ ਲੈ ਰਹੀ।

ਤਾਜ਼ਾ ਮਾਮਲਾ ਕੱਚਾ ਪਟਿਆਲਾ ਇਲਾਕੇ ਦਾ ਹੈ, ਜਿੱਥੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਦੇ ਦਫ਼ਤਰ ਦੇ ਬਾਹਰ ਇੱਕ ਗਾਂ ਨੇ ਬਛੜੇ ਨੂੰ ਜਨਮ ਦਿੱਤਾ, ਪਰ ਘੰਟਿਆਂ ਤੱਕ ਦੋਵੇਂ ਲਾਵਾਰਿਸ ਪਏ ਰਹੇ।
ਇਸ ਘਟਨਾ ਨੂੰ ਲੈ ਕੇ ਵਿਜੇ ਕਪੂਰ ਨੇ ਪ੍ਰਸ਼ਾਸਨ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ, “ਸਰਕਾਰ ਗੌ-ਸੇਵਾ ਦੇ ਨਾਮ ‘ਤੇ ਕੇਵਲ ਦਿਖਾਵਾ ਕਰ ਰਹੀ ਹੈ। ਸ਼ਹਿਰ ਵਿੱਚ ਕੋਈ ਢੁਕਵੀਂ ਵਿਵਸਥਾ ਨਹੀਂ ਕੀਤੀ ਗਈ, ਜਿਸ ਕਾਰਨ ਬੇਸਹਾਰਾ ਗੋਵੰਸ਼ ਸੜਕਾਂ ‘ਤੇ ਧੱਕੇ ਖਾਣ ਲਈ ਮਜਬੂਰ ਹਨ। ਪ੍ਰਸ਼ਾਸਨ ਦੀ ਬੇਰੁਖ਼ੀ ਦਾ ਅਲਾਮ ਇਹ ਹੈ ਕਿ ਸੜਕ ‘ਤੇ ਜਨਮੇ ਬਛੜੇ ਨੂੰ ਵੀ ਘੰਟਿਆਂ ਤੱਕ ਕੋਈ ਰਾਹਤ ਨਹੀਂ ਮਿਲੀ।”

ਵਿਜੇ ਕਪੂਰ ਨੇ ਕਿਹਾ – “ਸ਼ਹਿਰ ਦੀਆਂ ਸੜਕਾਂ ‘ਤੇ ਬੇਸਹਾਰਾ ਗੋਵੰਸ਼ ਦੀ ਵਜ੍ਹਾ ਨਾਲ ਰੋਜ਼ਾਨਾ ਕਈ ਹਾਦਸੇ ਹੋ ਰਹੇ ਹਨ, ਪਰ ਪ੍ਰਸ਼ਾਸਨ ਅੱਖਾਂ ਮੂੰਦ ਕੇ ਬੈਠਾ ਹੈ। ਹਰ ਸਾਲ ਕਰੋੜਾਂ ਰੁਪਏ ਗੌ-ਕਲਿਆਣ ਕਰ ਦੇ ਤੌਰ ‘ਤੇ ਵਸੂਲੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ‘ਤੇ ਕੋਈ ਇੰਤਜ਼ਾਮ ਨਜ਼ਰ ਨਹੀਂ ਦਿੱਸਦਾ, ਸਰਕਾਰ ਕੇਵਲ ਘੋਸ਼ਣਾਵਾਂ ਕਰਦੀ ਹੈ, ਪਰ ਗਊਂਆਂ ਭੁੱਖੀ-ਪਿਆਸ ਦੀ ਹਾਲਤ ਵਿੱਚ ਸੜਕਾਂ ‘ਤੇ ਮਰ ਰਹੀਆਂ ਹਨ” l
ਵਿਜੇ ਕਪੂਰ ਨੇ ਜ਼ੋਰ ਦੇ ਕੇ ਕਿਹਾ “ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਹੋਵੇਗੀ, ਜੇਕਰ ਸਰਕਾਰ ਟੈਕਸ ਲੈ ਰਹੀ ਹੈ, ਤਾਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਹਰ ਲਾਵਾਰਿਸ ਗਾਂ ਨੂੰ ਸੁਰੱਖਿਅਤ ਆਸਰਾ ਮਿਲੇ”।
ਸ੍ਰੀ ਕਪੂਰ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਲੋਕ ਆਪਣੀਆਂ ਗਊਆਂ ਤੇ ਗਊ ਵੰਸ਼ਾਂ ਨੂੰ ਦਿਨ ਭਰ ਸੜਕ ‘ਤੇ ਛੱਡ ਦਿੰਦੇ ਹਨ ਅਤੇ ਸ਼ਾਮ ਨੂੰ ਦੁੱਧ ਲਈ ਉਨ੍ਹਾਂ ਨੂੰ ਵਾਪਸ ਲੈ ਜਾਂਦੇ ਹਨ। ਸ੍ਰੀ ਕਪੂਰ ਨੇ ਇਸ ਸਮੱਸਿਆ ਦੇ ਹੱਲ ਲਈ “ਟੋਕਨ ਸਿਸਟਮ” ਲਾਗੂ ਕਰਨ ਦੀ ਮੰਗ ਕੀਤੀ।
ਵਿਜੇ ਕਪੂਰ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ, ਤਾਂ ਹਿੰਦੂ ਸੰਗਠਨਾਂ ਵਲੋਂ ਵੱਡਾ ਅੰਦੋਲਨ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ – “ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿ ਸਰਕਾਰ ਸਿਰਫ਼ ਗੌ-ਕਲਿਆਣ ਦੇ ਨਾਮ ‘ਤੇ ਪੈਸੇ ਬਟੋਰਦੀ ਰਹੇ ਅਤੇ ਜ਼ਮੀਨ ‘ਤੇ ਕੁਝ ਵੀ ਨਾ ਕਰੇ। ਜੇਕਰ ਪ੍ਰਸ਼ਾਸਨ ਨਹੀਂ ਜਾਗਿਆ, ਤਾਂ ਅਸੀਂ ਸੜਕਾਂ ‘ਤੇ ਉਤਰਣ ਲਈ ਮਜਬੂਰ ਹੋਵਾਂਗੇ”।
Newsline Express
