???? ਦੇਸ਼ ਭਰ ‘ਚ UPI ਸਰਵਰ ਹੋਇਆ DOWN, ਪੇਮੈਂਟ ਕਰਨ ‘ਚ ਆ ਰਹੀ ਮੁਸ਼ਕਲ, ਹਜ਼ਾਰਾਂ ਲੋਕ ਪ੍ਰੇਸ਼ਾਨ
ਦਿੱਲੀ, 12 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਭਰ ਵਿੱਚ ਲੋਕਾਂ ਨੂੰ UPI ਰਾਹੀਂ ਭੁਗਤਾਨ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। UPI ਦੀ ਵਰਤੋਂ ਕਰਕੇ ਲੈਣ-ਦੇਣ ਕਰਨ ‘ਤੇ ਹਜ਼ਾਰਾ ਲੋਕਾਂ ਦੇ ਪੈਸੇ ਫਸੇ ਹੋਏ ਹਨ। ਕੰਪਨੀ ਦਾ ਸਰਵਰ ਅੱਜਕਲ ਡਾਊਨ ਹੈ, ਜਿਸ ਕਾਰਨ ਲੋਕਾਂ ਨੂੰ ਪੇਮੈਂਟ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ 2000 ਤੋਂ ਵੱਧ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ।
