newslineexpres

Home Hindu ???? ਪਾਣੀ ਦੇ ਮੁੱਦੇ ਉਤੇ ਦੇਖੋ ਕੀ ਕਿਹਾ ਭਾਜਪਾ ਨੇਤਾ ਵਿਜੇ ਸਾਂਪਲਾ ਨੇ

???? ਪਾਣੀ ਦੇ ਮੁੱਦੇ ਉਤੇ ਦੇਖੋ ਕੀ ਕਿਹਾ ਭਾਜਪਾ ਨੇਤਾ ਵਿਜੇ ਸਾਂਪਲਾ ਨੇ

by Newslineexpres@1

???? ਪੰਜਾਬ ਕੋਲ ਦੂੱਜੇ ਰਾਜਾਂ ਨੂੰ ਦੇਣ ਲਈ ਇੱਕ ਬੁੰਦ ਵੀ ਵਾਧੂ ਪਾਣੀ ਨਹੀਂ – ਵਿਜੇ ਸਾਂਪਲਾ

???? ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਲੈਕੇ ਭਾਜਪਾ ਦੇ ਸੀਨੀਅਰ ਯੁਵਾ ਨੇਤਾ ਡਾ. ਕਾਂਸਲ ਨੇ ਵਿਜੇ ਸਾਂਪਲਾ ਨਾਲ ਕੀਤੀ ਅਹਿਮ ਮੁਲਾਕਾਤ

      ਪਟਿਆਲਾ, 4 ਮਈ –  ਨਿਊਜ਼ਲਾਈਨ ਐਕਸਪ੍ਰੈਸ –  ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਸ਼੍ਰੀ ਵਿਜੇ ਸਾਂਪਲਾ ਨੇ ਪੰਜਾਬ ਦੇ ਪਾਣੀਆਂ ਨੂੰ ਹਰਿਆਣਾ ਜਾਂ ਹੋਰ ਰਾਜਾਂ ਨੂੰ ਦੇਣ ਦੇ ਮਾਮਲੇ ਵਿੱਚ ਪੰਜਾਬ ਭਾਜਪਾ ਦਾ ਸਟੈਂਡ ਸਪਸ਼ਟ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ ਦੀ ਹਿਤਾਂ ਦੀ ਰਾਖੀ ਦ੍ਰਿੜਤਾ ਨਾਲ ਕਰ ਰਹੀ ਹੈ ਤੇ ਉਸ ਦਾ ਸਪਸ਼ਟ ਸਟੈਂਡ ਹੈ ਕਿ ਪੰਜਾਬ ਕੋਲ ਦੂੱਜੇ ਰਾਜਾਂ ਨੂੰ ਵਾਧੂ ਪਾਣੀ ਦੇਣ ਲਈ ਇੱਕ ਬੁੰਦ ਵੀ ਵਾਧੂ ਪਾਣੀ ਨਹੀਂ ਹੈ ਨਾਲ ਹੀ ਸਾਂਪਲਾ ਜੀ ਨੇ ਕਿਹਾ ਪੰਜਾਬ ਦਾ ਪਾਣੀ ਪੰਜਾਬ ਦਾ ਸੀ, ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ।

   ਭਾਜਪਾ ਦੇ ਸੀਨਿਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਹਿਤਾਂ ਦੀ ਗੱਲ ਕਰਦਿਆਂ ਪਾਣੀ ਦੇ ਮੁੱਦੇ ਨੂੰ ਲੈਕੇ ਆਖਿਆ ਕਿ ਪੰਜਾਬ ਪਹਿਲਾ ਹੀ ਪਾਣੀ ਦੀ ਕਮੀ ਨਾਲ ਲੜਾਈ ਲੜ ਰਿਹਾ ਹੈ ਤੇ ਇਸ ਦੌਰਾਨ ਬੀ. ਬੀ. ਐਮ. ਬੀ. ਵਲੋਂ ਹਰਿਆਣਾ ਨੂੰ 8500 ਕਿਊਸਕ ਪਾਣੀ ਦੇਣ ਦੇ ਫੈਸਲੇ ਨਾਲ ਪੰਜਾਬ ਦੇ ਹਿਤਾਂ ਨੂੰ ਭਾਰੀ ਠੇਸ ਪੁੱਜੀ ਹੈ ਤੇ ਪੰਜਾਬ ਦੇ 115 ਜ਼ੋਨ ਪਹਿਲਾ ਹੀ ਡਾਰਕ ਜ਼ੋਨ ਘੋਸ਼ਿਤ ਕਿੱਤੇ ਜਾ ਚੁੱਕੇ ਹਨ ਇਸਲਈ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਸਵਾਲ ਹੀ ਨਹੀਂ ਉੱਠਦਾ। ਇਸ ਅਹਿਮ ਮੁਲਾਕਾਤ ਦੌਰਾਨ ਦਿਸ਼ਾਂਤ ਕਾਂਸਲ, ਆਯੂਸ਼ ਭਾਂਬਰੀ, ਰਾਹੁਲ ਬਾਂਸਲ , ਵਿਕਾਸ ਮਿੱਤਲ ਅਤੇ ਐਸ. ਕੇ. ਭਾਰਦਵਾਜ ਵੀ ਹਾਜ਼ਰ ਸਨ।  *Newsline Express*

Related Articles

Leave a Comment