???? ਓਪਰੇਸ਼ਨ ਸਿੰਧੂਰ ਤਾਂ ਹਾਲੇ ਸ਼ੁਰੂਆਤ ਹੈ,ਪਾਕਿਸਤਾਨ ’ਚ ਤਿਰੰਗਾ ਲਹਿਰਾ ਕੇ ਮੁਕੰਮਲ ਹੋਣਾ ਚਾਹੀਦਾ : ਵਿਜੈ ਕਪੂਰ
ਪਟਿਆਲਾ, 7 ਮਈ – ਰਾਜੇਸ਼ ਸ਼ਰਮਾ / ਨਿਊਜ਼ਲਾਈਨ ਐਕਸਪ੍ਰੈਸ – ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ਆਤੰਕੀ ਅੱਡੇਆਂ ’ਤੇ ਕੀਤੇ ਗਏ ਸਟੀਕ ਤੇ ਨਿਰਣਾਇਕ ਹਮਲੇ ‘ਓਪਰੇਸ਼ਨ ਸਿੰਧੂਰ’ ’ਤੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਵਿਜੈ ਕਪੂਰ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ — ਹੁਣ ਭਾਰਤ ਨੂੰ ਲਾਹੌਰ ਅਤੇ ਇਸਲਾਮਾਬਾਦ ’ਚ ਤਿਰੰਗਾ ਲਹਿਰਾ ਕੇ ਇਸ ਮੁਹਿੰਮ ਨੂੰ ਅੰਜਾਮ ਤੱਕ ਪਹੁੰਚਾਉਣਾ ਚਾਹੀਦਾ ਹੈ।
“ਓਪਰੇਸ਼ਨ ਸਿੰਧੂਰ ਹਾਲੇ ਸ਼ੁਰੂਆਤ ਹੈ। ਪਾਕਿਸਤਾਨ ਦੀ ਧਰਤੀ ’ਤੇ ਪਲ ਰਹੇ ਆਤੰਕ ਦੇ ਅੱਡੇਆਂ ਨੂੰ ਹੁਣ ਪੂਰੀ ਤਰ੍ਹਾਂ ਜੜ ਤੋਂ ਉਖਾੜਨਾ ਲਾਜ਼ਮੀ ਹੋ ਗਿਆ ਹੈ,” ਸ੍ਰੀ ਕਪੂਰ ਨੇ ਕਿਹਾ ਕਿ ਆਤੰਕਵਾਦ ਨੂੰ ਉਸਦੀ ਜਨਮਭੂਮੀ ’ਚ ਜਾ ਕੇ ਖਤਮ ਕਰਨਾ ਹੁਣ ਕੋਈ ਵਿਕਲਪ ਨਹੀਂ, ਸਗੋਂ ਇੱਕ ਜ਼ਰੂਰੀ ਕਦਮ ਬਣ ਚੁੱਕਾ ਹੈ।
ਸ੍ਰੀ ਕਪੂਰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ਤਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਮਿਸ਼ਨ ਨੂੰ ‘ਓਪਰੇਸ਼ਨ ਸਿੰਧੂਰ’ ਨਾਮ ਦੇ ਕੇ ਉਹਨਾਂ ਵੀਰਾਂਗਣਾਵਾਂ ਨੂੰ ਸਨਮਾਨ ਦਿੱਤਾ ਹੈ ਜਿਨ੍ਹਾਂ ਦੇ ਸੁਹਾਗ ਪਹਲਗਾਮ ਆਤੰਕੀ ਹਮਲੇ ’ਚ ਉਜੜ ਗਏ। “ਇਹ ਸਿਰਫ ਫੌਜੀ ਕਾਰਵਾਈ ਨਹੀਂ, ਇਹ ਉਹਨਾਂ 26 ਵੀਰ ਜਵਾਨਾਂ ਦੀਆਂ ਵਿਧਵਾਵਾਂ ਦੇ ਟੁੱਟੇ ਸਿੰਧੂਰ ਦੀ ਪੁਕਾਰ ਹੈ। ਇਹ ਉਨ੍ਹਾਂ ਦੇ ਸਨਮਾਨ ਅਤੇ ਆਤਮਗੌਰਵ ਦੀ ਪੁਨਰਪ੍ਰਾਪਤੀ ਦਾ ਯਗ ਹੈ।”
ਸ੍ਰੀ ਕਪੂਰ ਨੇ ਸਾਫ ਸ਼ਬਦਾਂ ’ਚ ਕਿਹਾ ਕਿ ਹੁਣ ਭਾਰਤ ਸਿਰਫ ਜਵਾਬ ਦੇਣ ਲਈ ਨਹੀਂ, ਸਗੋਂ ਆਤੰਕਵਾਦ ਦੀਆਂ ਜੜਾਂ ਨੂੰ ਖਤਮ ਕਰਨ ਲਈ ਵਚਨਬੱਧ ਹੈ। “ਇਹ ਸਿਰਫ ਬਦਲਾ ਨਹੀਂ, ਇਹ ਆਤੰਕ ਦੇ ਖ਼ਿਲਾਫ ਇੱਕ ਨਿਰਣਾਇਕ ਜੰਗ ਹੈ। ਭਾਰਤ ਨੂੰ ਹੁਣ ‘ਨ ਭੂਤੋ ਨ ਭਵਿਸ਼੍ਯਤਿ’ ਵਾਲੀ ਨੀਤੀ ਅਪਣਾਉਣੀ ਹੋਵੇਗੀ — ਐਸਾ ਪ੍ਰਤਿਸ਼ੋਧ, ਜਿਸਦੀ ਗੂੰਜ ਪੀੜ੍ਹੀਆਂ ਤੱਕ ਪਾਕਿਸਤਾਨ ਨੂੰ ਯਾਦ ਰਹੇ।”
ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਨੇ ਭਾਰਤ ਸਰਕਾਰ, ਤਿੰਨੋ ਸੈਣਿਕ ਬਲਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਇਸ ਵੀਰਤਾ ਭਰੀ ਕਾਰਵਾਈ ਲਈ ਵਧਾਈ ਦਿੰਦਿਆਂ ਪੂਰਾ ਸਾਥ ਦੇਣ ਦਾ ਐਲਾਨ ਕੀਤਾ ਹੈ। ਪਰਿਸ਼ਦ ਨੇ ਇਸ ਕਾਰਵਾਈ ਨੂੰ ਸਿਰਫ ਇੱਕ ਪੜਾਅ ਦੱਸਦਿਆਂ ਸਾਫ ਕੀਤਾ ਕਿ ਅਗਲੇ ਵੀ ਹਮਲੇ ਜਾਰੀ ਰਹਿਣੇ ਚਾਹੀਦੇ ਹਨ ਜਦ ਤੱਕ ਭਾਰਤ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਸੁਰੱਖਿਅਤ ਤੇ ਆਤੰਕ ਮੁਕਤ ਨਾ ਹੋ ਜਾਣ।
ਵਿਜੈ ਕਪੂਰ ਨੇ ਕਿਹਾ “ਹਰ ਸਿੰਧੂਰ ਦੀ ਰੱਖਿਆ ਲਈ ਭਾਰਤ ਹੁਣ ਆਰ-ਪਾਰ ਦੀ ਲੜਾਈ ਲਈ ਤਿਆਰ ਹੈ,”। Newsline Express
