???? ਭਾਰਤੀ ਸੈਨਾ ਨੇ ਪਹਿਲਗਾਮ ਦੇ ਅਤਵਾਦੀ ਹਮਲੇ ਦਾ ਜਵਾਬ ਆਪਰੇਸ਼ਨ ਸਿੰਦੂਰ ਨਾਲ ਦਿੱਤਾ : ਡਾ. ਕਾਂਸਲ
ਪਟਿਆਲਾ, 7 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਭਾਰਤੀ ਸੀਨੀਅਰ ਯੁਵਾ ਨੇਤਾ ਅਤੇ ਵਿਜੇ ਸਾਂਪਲਾ ਜੀ ਦੇ ਕਰੀਬੀ ਡਾ. ਗੁਰਵਿੰਦਰ ਕਾਂਸਲ ਨੇ ਭਾਰਤੀ ਸੈਨਾ ਨੂੰ ਵਧਾਈ ਦਿੰਦੇ ਕਿਹਾ ਅੱਜ ਭਾਰਤ ਲਈ ਬਹੁਤ ਫ਼ੱਕਰ ਦੀ ਗੱਲ ਹੈ ਕਿ ਪਹਿਲਗਾਮ ਵਿੱਚ ਹੋਏ ਆਤਵਾਦੀ ਹਮਲੇ ਦੌਰਾਨ ਉਜਾੜੇ ਗਏ ਸਿੰਦੂਰ ਦਾ ਬਦਲਾ ਆਪਰੇਸ਼ਨ ਸਿੰਦੂਰ ਨੂੰ ਕਾਮਯਾਬ ਬਣਾ ਕੇ ਲਿੱਤਾ ਗਿਆ ਅਤੇ ਨਾਲ ਇਹ ਵੀ ਕਿਹਾ ਜਿੱਸ ਤਰਾ ਭਾਰਤੀ ਸੈਨਾ ਨੇ ਪਾਕਿਸਤਾਨ ‘ਚ ਅੱਤਵਾਦੀ ਟਿਕਾਣਿਆਂ ਨੂੰ ਢੇਰ ਕਿੱਤਾ ਹੈ ਉਹ ਬਹੁਤ ਹੀ ਸ਼ਲਾਗਾਯੋਗ ਹੈ।
ਡਾ. ਕਾਂਸਲ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦੇ 140 ਕਰੋੜ ਦੇਸ਼ਵਾਸੀ ਭਾਰਤੀ ਸੈਨਾ ਦੇ ਨਾਲ ਖੜੇ ਨੇ, ਆਤੰਕਵਾਦ ਦੇ ਖ਼ਿਲਾਫ਼ ਖੜੇ ਨੇ ਤੇ ਹਰ ਪੱਖ ਤੋਂ ਪਾਕਿਸਤਾਨ ਨੂੰ ਜਵਾਬ ਦੇਣ ਲਈ ਇਕਜੁੱਟ ਹੋਕੇ ਤਿਆਰ ਖੜੇ ਨੇ ਅੰਤ ਵਿੱਚ ਕਾਂਸਲ ਨੇ ਇਹ ਵੀ ਕਿਹਾ ਕੇ ਸਾਡੀ ਲੜਾਈ ਆਤਵਾਦ ਦੇ ਖ਼ਿਲਾਫ਼ ਹੈ। Newsline Express
