newslineexpres

Home Fitness ???? ਬਾਰਾਂਦਰੀ ਗਾਰਡਨਜ਼ ਪਟਿਆਲਾ ਵਿਖੇ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਯੋਗਾ ਕੈਂਪ ਆਯੋਜਿਤ

???? ਬਾਰਾਂਦਰੀ ਗਾਰਡਨਜ਼ ਪਟਿਆਲਾ ਵਿਖੇ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਯੋਗਾ ਕੈਂਪ ਆਯੋਜਿਤ

by Newslineexpres@1

???? ਬਾਰਾਂਦਰੀ ਗਾਰਡਨਜ਼ ਪਟਿਆਲਾ ਵਿਖੇ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਯੋਗਾ ਕੈਂਪ ਆਯੋਜਿਤ

    ਪਟਿਆਲਾ, 21 ਮਈ – ਨਿਊਜ਼ਲਾਈਨ ਐਕਸਪ੍ਰੈਸ –   ਬਾਰਾਂਦਰੀ ਗਾਰਡਨਜ਼ ਪਟਿਆਲਾ ਵਿਖੇ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਇੱਕ ਰੋਜ਼ਾ ਯੋਗਾ ਕੈਂਪ ਸਵੇਰੇ 5 ਵਜੇ ਤੋਂ 7 ਵਜੇ ਤੱਕ ਲਗਾਇਆ ਗਿਆ।

ਇਸ ਕੈਂਪ ਵਿੱਚ ਮੁੱਖ ਮਹਿਮਾਨ ਤੌਰ ‘ਤੇ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਡਾ: ਜੀ.ਐਸ. ਆਨੰਦ ਸਾਬਕਾ ਡਾਇਰੈਕਟਰ ਐਨ.ਆਈ.ਐਸ. ਪਟਿਆਲਾ ਗੈਸਟ ਆਫ ਆਨਰ ਉਚੇਚੇ ਤੌਰ ‘ਤੇ ਪਹੁੰਚੇ।


  ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨਸ਼ਾ ਨੂੰ ਜੜ੍ਹ ਤੋਂ ਮੁਕਤ ਕਰਨਾ ਹੈ। ਉਨ੍ਹਾਂ ਨੇ “ਨਸ਼ੇ ਤੋਂ ਦੂਰ, ਜੀਓ ਭਰਪੂਰ” ਦਾ ਸੰਦੇਸ਼ ਦਿੱਤਾ ਅਤੇ ਚੰਗੀ ਸਿਹਤ ਰੱਖਣ ਪ੍ਰਤੀ ਪ੍ਰੇਰਿਤ ਕੀਤਾ।


   ਇਸ ਦੌਰਾਨ ਗੈਸਟ ਆਫ ਆਨਰ ਡਾ: ਜੀ.ਐਸ. ਆਨੰਦ ਸਾਬਕਾ ਡਾਇਰੈਕਟਰ ਐਨ.ਆਈ.ਐਸ. ਨੇ ਆਪਣੇ ਵਿਚਾਰਾਂ ਤਹਿਤ ਯੋਗ, ਕਸਰਤ, ਰੋਜ਼ਾਨਾ ਸੈਰ ਕਰਨ ਲਈ ਕਿਹਾ। ਉਹਨਾਂ ਨੇ ਦੱਸਿਆ ਕਿ ਜੇ.ਐਸ. ਕੌਲੀ ਪ੍ਰਧਾਨ ਹੈਲਥ ਅਵੇਅਰਨੈਸ ਸੁਸਾਇਟੀ ਸਾਲ 2015 ਤੋਂ ਲਗਾਤਾਰ ਬਾਰਾਂਦਰੀ ਵਿੱਚ ਯੋਗਾ ਕਲਾਸ ਉਮ ਪ੍ਰਕਾਸ਼ ਯੋਗਾ ਟੀਚਰ ਦੀ ਰਹਿਨੁਮਾਈ ਹੇਠ ਚਲਾ ਰਹੇ ਹਨ।


  ਇਹ ਇੱਕ ਰੋਜ਼ਾ ਯੋਗਾ ਕੈਂਪ ਮੰਜੂ ਕੁਮਾਰੀ ਦੀ ਅਗਵਾਈ ਵਿੱਚ ਲਗਾਇਆ ਗਿਆ। ਇਹ ਯੋਗਾ ਕਲਾਸ ਨਵੀਨਤਾ ਦੇ ਆਧਾਰ ਉਤੇ ਖੇਡ-ਖੇਡ ਰਾਹੀਂ ਅਤੇ ਹਾਸਿਆਂ ਰਾਹੀਂ ਸਾਡੇ ਸ਼ਰੀਰ ਦੀਆਂ ਬਲਾਕ ਨਸਾਂ ਨੂੰ ਖੋਲ੍ਹਣ ਦਾ ਇੱਕ ਨਿਵੇਕਲਾ ਉਪਰਾਲਾ ਮੰਜੂ ਕੁਮਾਰੀ ਯੋਗਾ ਟੀਚਰ ਨੇ ਦੱਸਿਆ ਕਿ ਇਸ ਵਿੱਧੀ ਰਾਹੀਂ ਕਾਫੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।


   ਇਸ ਮੌਕੇ ਹੈਲਥ ਅਵੇਅਰਨੈਸ ਸੁਸਾਇਟੀ ਬਾਰਾਂਦਰੀ ਗਾਰਡਨਜ਼ ਰਜਿ:, ਜ਼ਸਵੰਤ ਸਿੰਘ ਕੌਲੀ ਯੋਗਾ ਪਰਿਵਾਰ ਗਰੁੱਪ ਟੀ.ਐਸ. ਭਮਰਾ, ਰਣਜੀਤ ਕੌਰ, ਹਰਜੀਤ ਰੋਜੀ, ਫਿਟਨੈਸ ਕਲੱਬ ਪਟਿਆਲਾ ਹੈਪੀ ਵਰਮਾ, ਫਿਟਨੈਸ ਲਵਰਜ਼ ਪੰਜਾਬ ਰਾਜਿੰਦਰ ਅੱਜੀ, ਫਰੈਂਡਜ਼ ਬਾਰਾਂਦਰੀ ਗਾਰਡਨਜ਼ ਜਸਜੀਤ ਰਾਜੂ, ਜਗਦੀਸ਼ ਅਹੁਜਾ ਜੱਗੀ ਗਰੁੱਪ (ਬਾਰਾਂਦਰੀ ਵਾਕ ਗਰੁੱਪ), ਸਿੰਮੀ ਭਾਟੀਆ ਭੰਗੜਾ ਗਰੁੱਪ ਉਰਵਿੰਦਰ ਕੌਰ, ਨਿਸ਼ੁਲਕ ਯੋਗਾ ਗਰੁੱਪ ਐਨ.ਡੀ.ਗੋਇਲ, ਬਟਰ ਫਲਾਈ ਗਰੁੱਪ ਸੁਮਨ ਦੇਵੀ, ਸਮਾਜ ਸੇਵੀ ਸ੍ਰੀਮਤੀ ਤੇ ਸ੍ਰੀ ਰਾਜੇਸ਼ ਵਰਮਾ ਸਮੇਤ ਲਗਭਗ 150 ਮੈਂਬਰਜ਼ ਹਾਜ਼ਰ ਸਨ।
Newsline Express

Related Articles

Leave a Comment