???? ਚੱਲ ਰਹੇ ਨਿਰਮਾਣ ਕਾਰਜਾਂ ਤੋਂ ਅਜੀਤਗੜ੍ਹ ਵਾਸੀ ਨਾਖੁਸ਼
ਪਟਿਆਲਾ, 28 ਮਈ – ਨਿਊਜ਼ਲਾਈਨ ਐਕਸਪ੍ਰੈਸ – ਸ਼ਹਿਰ ਦੀ ਨਵੀਂ ਕਾਲੋਨੀ ਨਿਰਮਾਣ ਅਧੀਨ ਹੈ ਜਿੱਥੇ ਇਸ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਨੇ ਇਤਰਾਜ਼ ਪ੍ਰਗਟ ਕੀਤਾ ਹੈ ਕਿ ਉੱਥੇ ਚੱਲ ਰਿਹਾ ਕੰਮ ਤਸੱਲੀਬਖਸ਼ ਨਹੀਂ ਹੈ। ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਇੱਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ‘ਤੇ ਚਰਚਾ ਵੀ ਕੀਤੀ।
ਇਸ ਬਾਰੇ ਇਲਾਕੇ ਦੇ ਲੋਕਾਂ ਸੁਰੇਸ਼ ਕੁਮਾਰ ਬਾਂਸਲ, ਸਰਬਜੀਤ ਸਿੰਘ, ਕਰਮਜੀਤ ਸਿੰਘ ਹੁਲਕਾ, ਗੁਰਚਰਨ ਸਿੰਘ, ਅਸ਼ਵਨੀ ਕੁਮਾਰ, ਮਹਿਤਾਬ ਅੰਸਾਰੀ, ਡਾ. ਰਾਕੇਸ਼ ਗੁਪਤਾ, ਪ੍ਰਦੀਪ ਸੇਠ, ਰਾਜੇਸ਼ ਬਾਂਸਲ ਅਤੇ ਵਰੁਣ ਬਾਂਸਲ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਉੱਥੇ ਰਹਿ ਰਹੇ ਹਨ, ਪਰ ਕਲੋਨੀ ਵਿੱਚ ਵਿਕਾਸ ਕਾਰਜ ਸਹੀ ਢੰਗ ਨਾਲ ਨਹੀਂ ਹੋ ਰਹੇ ਹਨ। ਇਸ ਲਈ ਉਨ੍ਹਾਂ ਸਰਕਾਰ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਲੋਨੀ ਦਾ ਕੰਮ ਸਹੀ ਢੰਗ ਨਾਲ ਕੀਤਾ ਜਾਵੇ।
Newsline Express

