Skip to main content

newslineexpres

Joe Rogan Podcasts You Must Listen
Home AAP ???? ਹਾਦਸੇ ਵਿੱਚ ਸਕੂਲ ਬੱਚਿਆਂ ਦੀ ਮੌਤ ਦਾ ਮਾਮਲਾ ….   ਪੁਲਿਸ ਕਾਰਵਾਈ ਨਾ ਹੋਣ ਕਾਰਨ ਅੱਜ ਬੰਦ ਦੀ ਕਾਲ

???? ਹਾਦਸੇ ਵਿੱਚ ਸਕੂਲ ਬੱਚਿਆਂ ਦੀ ਮੌਤ ਦਾ ਮਾਮਲਾ ….   ਪੁਲਿਸ ਕਾਰਵਾਈ ਨਾ ਹੋਣ ਕਾਰਨ ਅੱਜ ਬੰਦ ਦੀ ਕਾਲ

by Newslineexpres@1

???? ਹਾਦਸੇ ਵਿੱਚ ਸਕੂਲ ਬੱਚਿਆਂ ਦੀ ਮੌਤ ਦਾ ਮਾਮਲਾ ….

???? ਸਮਾਣਾ ਸ਼ਹਿਰ ਵਿਖੇ ਪੁਲਿਸ ਵਿਰੁੱਧ ਬੰਦ ਦੀ ਕਾਲ ; ਸਾਰੇ ਬਾਜ਼ਾਰ ਬੰਦ ਰੱਖਣ ਦੀ ਅਪੀਲ

  ਪਟਿਆਲਾ, ਸਮਾਣਾ – ਸਤੀਸ਼ ਸ਼ੰਟੀ ਵਰਮਾ / ਨਿਊਜ਼ਲਾਈਨ ਐਕਸਪ੍ਰੈਸ –  ਬੀਤੇ ਦਿਨੀਂ ਸਮਾਣਾ ਸ਼ਹਿਰ ਦੇ ਬੱਚਿਆਂ ਦੀ ਸੜਕ ਹਾਦਸੇ ਵਿਚ ਮੌਤ ਦੇ ਮਾਮਲੇ ਵਿਚ ਪੁਲਿਸ ਵੱਲੋਂ ਸਹੀ ਕਾਰਵਾਈ ਨਾ ਹੋਣ ਕਾਰਨ ਸ਼ਹਿਰ ਦੇ ਲੋਕ ਕਾਫ਼ੀ ਨਿਰਾਸ਼ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ਨੇ ਰੋਸ ਵੱਜੋਂ ਇਕ ਦਿਨ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਹਾਦਸੇ ਦਾ ਕਾਰਨ ਬਣੇ ਟਿੱਪਰ ਮਾਲਿਕ ਨੂੰ ਫੜਨ ਲਈ ਪੁਲਿਸ ਨੇ ਅੱਜ ਤੱਕ ਦਾ ਸਮਾਂ ਲਿਆ ਸੀ ਪਰ ਉਸ ਤੋਂ ਬਾਅਦ ਤੱਕ ਵੀ ਉਕਤ ਟਿੱਪਰ ਮਾਲਿਕ ਨੂੰ ਪੁਲਿਸ ਵਲੋਂ ਫੜਿਆ ਨਹੀਂ ਗਿਆ, ਜਿਸ ਕਾਰਨ ਮ੍ਰਿਤਕ ਬੱਚਿਆਂ ਦੇ ਮਾਪਿਆਂ, ਰਿਸ਼ਤੇਦਾਰਾਂ, ਦੋਸਤ ਮਿੱਤਰਾਂ ਅਤੇ ਸ਼ਹਿਰ ਵਾਸੀਆਂ ਵਿੱਚ ਪੁਲਿਸ ਦੀ ਨਾਲਾਇਕੀ ਕਾਰਨ ਭਾਰੀ ਰੋਸ ਹੈ। ਇਸੇ ਕਾਰਨ ਸ਼ੁੱਕਰਵਾਰ ਨੂੰ ਸਮਾਣਾ ਸ਼ਹਿਰ ਨੂੰ ਬੰਦ ਰੱਖਣ ਦੀ ਕਾਲ ਸਾਰੀਆਂ ਹੀ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੈ।
ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ, ਪ੍ਰਸ਼ਾਸਨ ਤੇ ਸਰਕਾਰ ਲੋਕਾਂ ਨੂੰ ਇਨਸਾਫ਼ ਦੇਣ ਵਿਚ ਦੇਰੀ ਤੇ ਅਣਗਿਹਲੀ ਨਾ ਕਰੇ।
ਸਵਰਨਕਾਰ ਸੰਘ ਸਮਾਣਾ ਵਲੋਂ ਵੀ ਸਮਾਣਾ ਬੰਦ ਦੀ ਕਾਲ ਕੀਤੀ ਗਈ ਹੈ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਅਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।
Newsline Express

Related Articles

Leave a Comment