ਪਟਿਆਲਾ, 29 ਮਈ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਸਕੂਲ ਪਟਿਆਲਾ ਵਿਚ ਹਫਤਾਵਾਰ ਹੋ ਰਹੀਆਂ ਗਤੀਵਿਧੀਆਂ ਜਿਵੇਂ ਚੰਗੇ ਤੇ ਜੰਕ ਫੂਡ ਦੇ ਮਾੜੇ ਪ੍ਰਭਾਵਾਂ ਤੇ ਚਾਰਟ ਮੇਕਿੰਗ, ਨਸ਼ਿਆਂ ਦੀ ਰੋਕਥਾਮ ਤੇ ਸਲੋਗਨ ਲੇਖਣ ਮੁਕਾਬਲਾ, ਨਸ਼ਾ ਨਾਸ਼ ਕਰਦਾ ਹੈ ਤੇ ਭਾਸ਼ਣ ਮੁਕਾਬਲਾ, ਨਸ਼ਿਆਂ ਤੇ ਨੁੱਕੜ ਨਾਟਕ ਆਦਿ ਗਤੀਵਿਧੀਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵੱਖ-ਵੱਖ ਗਤੀਵਿਧੀਆਂ ਵਿੱਚ ਜੇਤੂ ਰਹੇ 26 ਵਿਦਿਆਰਥੀਆਂ ਨੂੰ ਗੋਲਡ, ਸਿਲਵਰ ਤੇ ਬਰਾਉਨਜ਼ ਮੈਡਲ ਤੇ ਸਰਟੀਫਿਕੇਟ ਦੇ ਕੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਵਲੋਂ ਸਨਮਾਨਿਤ ਕੀਤਾ ਗਿਆ।
