newslineexpres

Home AAP ???? “ਓਪਰੇਸ਼ਨ ਸ਼ੀਲਡ” ਤਹਿਤ 31 ਮਈ ਸ਼ਾਮ 5 ਤੋਂ 8 ਵਜੇ ਤੱਕ ਹੋਵੇਗੀ ਦੂਸਰੀ ਮੌਕ ਡਰਿੱਲ; ਬਲੈਕ ਆਊਟ ਵੀ ….

???? “ਓਪਰੇਸ਼ਨ ਸ਼ੀਲਡ” ਤਹਿਤ 31 ਮਈ ਸ਼ਾਮ 5 ਤੋਂ 8 ਵਜੇ ਤੱਕ ਹੋਵੇਗੀ ਦੂਸਰੀ ਮੌਕ ਡਰਿੱਲ; ਬਲੈਕ ਆਊਟ ਵੀ ….

by Newslineexpres@1

???? ਪਟਿਆਲਾ ਦੇ ਪੋਲੋ ਗਰਾਊਂਡ ਵਿਖੇ “ਓਪਰੇਸ਼ਨ ਸ਼ੀਲਡ” ਤਹਿਤ 31 ਮਈ ਸ਼ਾਮ 5 ਤੋਂ 8 ਵਜੇ ਤੱਕ ਹੋਵੇਗੀ ਦੂਸਰੀ ਮੌਕ ਡਰਿੱਲ

???? ਲਾਲ ਬਾਗ਼ ਕਲੋਨੀ ਵਿਖੇ ਰਾਤ 8 ਤੋਂ 8:10 ਵਜੇ ਤੱਕ ਕੀਤਾ ਜਾਵੇਗਾ ਸੰਕੇਤਕ ਬਲੈਕ ਆਊਟ

???? ਮੌਕ ਡਰਿੱਲ ਸਿਰਫ਼ ਅਭਿਆਸ, ਘਬਰਾਹਟ ’ਚ ਨਾ ਆਉਣ ਲੋਕ

  ਪਟਿਆਲਾ, 30 ਮਈ – ਨਿਊਜ਼ਲਾਈਨ ਐਕਸਪ੍ਰੈਸ  ਬਿਊਰੋ –  ਪਟਿਆਲਾ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਿਵਲ ਡਿਫੈਂਸ ਅਭਿਆਸ “ਓਪਰੇਸ਼ਨ ਸ਼ੀਲਡ” ਤਹਿਤ ਮਿਤੀ 31 ਮਈ ਸ਼ਾਮ 5 ਤੋਂ 8 ਵਜੇ ਤੱਕ ਰਾਜਾ ਭਲਿੰਦਰ ਸਿੰਘ ਖੇਡ ਸਟੇਡੀਅਮ ਪੋਲੋ ਗਰਾਊਂਡ ਵਿਖੇ ਦੂਸਰੀ ਮੌਕ ਡਰਿੱਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੇੜਲੀ ਕਲੋਨੀ ਲਾਲ ਬਾਗ਼ ਵਿਖੇ ਰਾਤ 8 ਤੋਂ 8:10 ਵਜੇ ਤੱਕ ਸੰਕੇਤ ਬਲੈਕ ਆਊਟ ਹੋਵੇਗਾ, ਜਿਸ ਲਈ ਇਸ ਕਲੋਨੀ ਵਾਸੀਆਂ ਨੂੰ ਅਪੀਲ ਇਹ ਕਿ ਉਹ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਸਗੋਂ ਇਸ ਦਾ ਸਾਥ ਦੇਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ -ਕਮ- ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਵੱਲੋਂ ਕਰਵਾਈ ਜਾਣ ਵਾਲੀ ਮੌਕ ਡਰਿੱਲ ਵਿੱਚ ਸਿਵਲ ਡਿਫੈਂਸ ਵਲੰਟੀਅਰਜ਼, ਐਨ.ਸੀ.ਸੀ, ਐਨ.ਐਸ.ਐਸ, ਨਹਿਰੂ ਯੁਵਾ ਕੇਂਦਰ, ਸਕਾਊਟਸ ਐਂਡ ਗਾਈਡਜ਼ ਤੇ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਜ਼ ਵੱਲੋਂ ਹਿੱਸਾ ਲਿਆ ਜਾਵੇਗਾ।
ਏ.ਡੀ.ਸੀ. ਨੇ ਪਟਿਆਲਾ ਵਾਸੀਆਂ ਖ਼ਾਸਕਰ ਲਾਲ ਬਾਗ਼ ਕਲੋਨੀ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ “ਓਪਰੇਸ਼ਨ ਸ਼ੀਲਡ” ਤਹਿਤ 31 ਮਈ ਨੂੰ ਕੀਤਾ ਜਾ ਰਿਹਾ ਇਹ ਸਿਵਲ ਡਿਫੈਂਸ ਅਭਿਆਸ ਹੈ, ਇਸ ਲਈ ਘਬਰਾਹਟ ਵਿੱਚ ਨਾ ਆਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਕੇਵਲ ਸੰਕਟ ਸਮੇਂ ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਹੈ ਉਸ ਦੀ ਪ੍ਰੈਕਟਿਸ ਹੈ, ਜੋ ਮਾਹਰਾਂ ਵੱਲੋਂ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਅਭਿਆਸ ਦੀ ਨਾਗਰਿਕ ਸੁਰੱਖਿਆ ਦੇ ਲਈ ਬਹੁਤ ਅਹਿਮੀਅਤ ਹੁੰਦੀ ਹੈ, ਤਾਂ ਕਿ ਕਿਸੇ ਵੀ ਆਫ਼ਤ ਜਾਂ ਜੰਗ ਵਰਗੇ ਹਾਲਤ ਵਿੱਚ ਲੋਕ ਦੀ ਜਾਨ ਤੇ ਮਾਲ ਦੀ ਰਾਖੀ ਕੀਤੀ ਜਾ ਸਕੇ।  Newsline Express

Related Articles

Leave a Comment