???? ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫਸਰ ਡਾ. ਹਿਮਾਂਸ਼ੂ ਅਗਰਵਾਲ ਨੇ ਕਰਵਾਈ ” ਸਵੈ ਗਣਨਾ”
???? ਡੀ ਸੀ ਵੱਲੋਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ‘ਸਵੈ-ਗਣਨਾ ਪੋਰਟਲ ’ ‘ਚ ਵੱਧ ਤੋਂ ਵੱਧ ਹਿੱਸਾ ਪਾਉਣ ਦੀ ਅਪੀਲ
???? 14 ਮਈ ਤਕ ਜਾਰੀ ਰਹੇਗਾ “ਸਵੈ ਗਣਨਾ ਪੋਰਟਲ ” , ਲੋਕ ਆਨ ਲਾਈਨ ਦਰਜ ਕਰ ਸਕਣਗੇ ਆਪਣੇ ਵੇਰਵੇ
ਪਟਿਆਲਾ, 4 ਮਈ: ਨਿਊਜ਼ਲਾਈਨ ਐਕਸਪ੍ਰੈਸ – ਜ਼ਿਲ੍ਹਾ ਪਟਿਆਲਾ ‘ਚ ਜਨਗਣਨਾ-2027 ਦੀਆਂ ਤਿਆਰੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਸੰਜ ਅਫਸਰ
ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿੱਚ ਪਹਿਲੇ ਫੇਸ-ਹਾਊਸ ‘ਚ ਲਿਸਟਿੰਗ ਸਬੰਧੀ ‘ਸਵੈ-ਗਣਨਾ ਪੋਰਟਲ ਦੀ ਸ਼ੁਰੂਆਤ ਹੋ ਗਈ ਹੈ।ਡਾ.ਹਿਮਾਂਸ਼ੂ ਅਗਰਵਾਲ ਨੇ ਜਨਗਣਨਾ ਦੇ ਪਹਿਲੇ ਫੇਸ ਹਾਊਸ ਲਿਸਟਿੰਗ ਦੌਰਾਨ ‘‘ਸਵੈ-ਗਣਨਾ ਪੋਰਟਲ” ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਦੌਰਾਨ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਜਨਗਣਨਾ-2027 ‘‘ਸਵੈ-ਗਣਨਾ ਪੋਰਟਲ” ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਅਪੀਲ ਕੀਤੀ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਸ ਉਪਰੰਤ ਜਨਗਣਨਾ ਦਾ ਪਹਿਲਾ ਫੇਜ਼ 15 ਮਈ 2026 ਤੋਂ 13 ਜੂਨ 2026 ਤੱਕ ਹਾਊਸ ਲਿਸਟਿੰਗ ਵਜੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਇਨਯੂਮੀਰੇਟਰ ਲੋਕਾਂ ਦੇ ਘਰ-ਘਰ ਜਾ ਕੇ ਜਨ ਗਣਨਾ ਸਬੰਧੀ ਮੋਬਾਈਲ ਐਪ ਵਿਚ ਡਾਟਾ ਐਂਟਰ ਕਰਨਗੇ।
ਉਨ੍ਹਾਂ ਦੱਸਿਆ ਕਿ ਜਨਗਣਨਾ ‘ਸੈਲਫ ਇਨਯੂਮੀਰੇਸ਼ਨ’ ਇੱਕ ਬਹੁਤ ਹੀ ਅਸਾਨ ਢੰਗ ਹੈ ਜੋ ਹਰ ਕੋਈ ਘਰ ਬੈਠ ਕੇ ਹੀ ਇੰਟਰਨੈਟ ਰਾਹੀਂ ਪਰਿਵਾਰ ਦੀ ਜਾਣਕਾਰੀ https://se.census.gov.in/ ਸਾਈਟ ‘ਤੇ ਜਾ ਕੇ 14 ਮਈ 2026 ਤੱਕ ਆਪ ਕਰ ਸਕਦਾ ਹੈ। ਇਸ ਮੌਕੇ ਦਫ਼ਤਰ ਡਾਇਰੈਕਟਰ, ਸੈਸੰਜ ਓਪਰੇਸ਼ਨ, ਪੰਜਾਬ ਦੇ ਸਟੈਟਿਸਟੀਕਲ ਇੰਨਵੈਸਟੀਗੇਟਰ ਗ੍ਰੇਡ-II ਮਿਸ ਨਿਧੀ ਗੋਇਲ ਅਤੇ ਸੈਸੰਜ ਸੈੱਲ ਟੀਮ ਨਰਿੰਦਰ ਕੁਮਾਰ, ਅਤੇ ਨਿਸ਼ੂ ਸ਼ਰਮਾ ਹਾਜ਼ਰ ਰਹੇ।
Newsline Express
