Skip to main content

newslineexpres

Joe Rogan Podcasts You Must Listen
Home Crime ???? ਫਿਲੌਰ ‘ਚ ਬਾਬਾ ਸਾਹਿਬ ਦੀ ਮੂਰਤੀ ਦੀ ਹੋਈ ਬੇਅਦਬੀ

???? ਫਿਲੌਰ ‘ਚ ਬਾਬਾ ਸਾਹਿਬ ਦੀ ਮੂਰਤੀ ਦੀ ਹੋਈ ਬੇਅਦਬੀ

by Newslineexpres@1

???? ਫਿਲੌਰ ‘ਚ ਬਾਬਾ ਸਾਹਿਬ ਦੀ ਮੂਰਤੀ ਦੀ ਹੋਈ ਬੇਅਦਬੀ

???? ਡਾ. ਭੀਮ ਰਾਓ ਅੰਬੇਡਕਰ ਵੈਲਫ਼ੇਅਰ ਸੋਸਾਇਟੀ ਨੇ ਗੁਰਪਤਵੰਤ ਪੰਨੂ ਦਾ ਸਾੜਿਆ ਪੁਤਲਾ

???? ਬੇਅਦਬੀ ਕਰਨ ਵਾਲਿਆਂ ਨੂੰ ਕਿਸੇ ਵੀ ਹਾਲ ‘ਚ ਨਾ ਬਖਸ਼ਿਆ ਜਾਵੇ : ਡਾ. ਕਾਂਸਲ

ਪਟਿਆਲਾ, 3 ਜੂਨ – ਨਿਊਜ਼ਲਾਈਨ ਐਕਸਪ੍ਰੈਸ –  ਫ਼ਿਲੌਰ ਦੇ ਪਿੰਡ ਨੰਗਲ ਵਿਖੇ ਫ਼ਿਰ ਤੋਂ ਹੋਈ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਹੋਣ ਕਾਰਨ ਇਕੱਲੇ ਫ਼ਿਲੌਰ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਰੋਸ਼ ਦੀ ਲਹਿਰ ਹੈ। ਬੇਅਦਬੀ ਨੂੰ ਲੈ ਕੇ ਪਟਿਆਲਾ ਵਿੱਚ ਵੀ ਡਾ. ਭੀਮ ਰਾਓ ਅੰਬੇਡਕਰ ਵੈਲਫ਼ੇਅਰ ਸੋਸਾਇਟੀ ਵਲੋ ਗੁਰਪਤਵੰਤ ਪੰਨੂ ਦਾ ਪੁਤਲਾ ਸਾੜ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਸੋਸਾਇਟੀ ਦੀ ਦੇਖ ਰੇਖ ਕਮੇਟੀ ਦੇ ਮੈਂਬਰ ਅਤੇ ਸਾਬਕਾ ਕੇਂਦਰੀ ਮੰਤ੍ਰੀ ਸ਼੍ਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਕਿਹਾ ਹੈ ਕਿ ਫ਼ਿਲੌਰ ਵਿੱਖੇ ਫਿਰ ਤੋਂ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨਾਲ ਹੋਈ ਛੇੜਛਾੜ ਬਹੁਤ ਹੀ ਨਿੰਦਾਯੋਗ ਹੈ ਅਤੇ ਇਸ ਨਾਲ ਹਰ ਵਰਗ ਵਿੱਚ ਰੋਸ਼ ਦੀ ਭਾਵਨਾ ਹੈ ਕਿਉੰਕਿ ਬਾਬਾ ਸਾਹਿਬ ਵਲੋ ਸੰਵਿਧਾਨ ਹਰ ਵਰਗ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਹੈ ਅਤੇ ਕੁੱਝ ਸਮਾਂ ਪਹਿਲਾਂ ਵੀ ਫ਼ਿਲੌਰ ਵਿੱਖੇ ਇਹ ਘਟਨਾ ਵਾਪਰੀ ਸੀ ਤੇ ਹੁਣ ਤੋਂ ਫ਼ਿਰ ਇਹ ਘਟਨਾ ਪੰਜਾਬ ਸਰਕਾਰ ਦੀ ਨਾਕਾਮਯਾਬੀ ਦਰਸਾਉਂਦੀ ਹੈ। ਕਾਂਸਲ ਨੇ ਇਹ ਵੀ ਕਿਹਾ ਹੈ ਕਿ ਬਾਬਾ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਾਰੇ ਇੱਕਜੁਟ ਹੋ ਕੇ ਖੜ੍ਹੇ ਹਾਂ ਤੇ ਜਿਹੜੇ ਦੋਸ਼ੀ ਹਨ, ਓਹਨਾਂ ਨੂੰ ਕਿਸੇ ਹਾਲ ਨਹੀਂ ਬਖ਼ਸ਼ਿਆ ਜਾਵੇਗਾ।

ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਅਤੇ ਭਾਜਪਾ ਐਸ ਸੀ ਮੋਰਚਾ ਦੇ ਸਟੇਟ ਸਕੱਤਰ ਸੋਨੂੰ ਸੰਗਰ ਦਾ ਕਹਿਣਾ ਹੈ ਬਾਬਾ ਸਾਹਿਬ ਦੀ ਮੂਰਤੀ ਦਾ ਖੰਡਣ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਅਸੀਂ ਹਰ ਪੱਖੋ ਤਿਆਰ ਹਾਂ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਨਰੇਸ਼ ਬੋਬੀ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਘਾਰੁ, ਵਿਨੇ ਪ੍ਰੋਚੇ, ਇਸ਼ ਕੁਮਾਰ, ਚੰਦਰ ਕਲਿਆਣ, ਜਤਿਨ ਪਰੋਚੇ, ਰਾਘਵ ਜਿੰਦਲ ਮੌਜੂਦ ਸਨ।  Newsline Express 

Related Articles

Leave a Comment