newslineexpres

Home Information ???? ਹੁਣ ਨਜ਼ਾਇਜ ਕਬਜ਼ੇ ਕਰਨ ਵਾਲਿਆ ਦੀ ਖੈਰ ਨਹੀ – ਵਿਸ਼ਾਲ ਵਰਮਾ ਨਿਗਮ ਇੰਸਪੈਕਟਰ

???? ਹੁਣ ਨਜ਼ਾਇਜ ਕਬਜ਼ੇ ਕਰਨ ਵਾਲਿਆ ਦੀ ਖੈਰ ਨਹੀ – ਵਿਸ਼ਾਲ ਵਰਮਾ ਨਿਗਮ ਇੰਸਪੈਕਟਰ

by Newslineexpres@1

???? ਪਹਿਲ ਦੇ ਆਧਾਰ ਤੇ ਅਨਾਊਂਸਮੈਂਟ ਰਾਹੀ ਕੀਤਾ ਜਾ ਰਿਹਾ ਸੂਚਿਤ, ਮਨਮਰਜ਼ੀ ਕਰਨ ਤੇ ਹੋਵੇਗਾ ਚਲਾਨ

ਪਟਿਆਲਾ, 6 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਨਗਰ ਨਿਗਮ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਨਜ਼ਾਇਜ ਕਬਜਾ ਧਾਰਕਾਂ ਤੇ ਸਖਤ ਐਕਸ਼ਨ ਲੈਣ ਦੀ ਪ੍ਰਤੀਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਇਸ ਸੰਬੰਧੀ ਖਾਸ ਤੌਰ ਤੇ ਡਿਊਟੀ ਨਿਭਾ ਰਹੇ ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਦਾ ਕਹਿਣਾ ਹੈ ਕਿ ਵੱਖ ਵੱਖ ਥਾਵਾਂ ਤੇ ਨਜ਼ਾਇਜ਼ ਰੇਹੜੀਆਂ ਅਤੇ ਸੜਕ ਤੇ ਸਾਮਾਨ ਰੱਖ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਨੂੰ ਕਾਫੀ ਵਾਰ ਸਮਝਾਇਆ ਜਾ ਚੁੱਕਾ ਹੈ। ਪਰ ਨਿਗਮ ਵੱਲੋਂ ਮੌਕੇ ਤੇ ਕਾਰਵਾਈ ਕਰਨ ਵੇਲੇੇ ਦੁਕਾਨਦਾਰਾਂ ਵੱਲੋਂ ਇੱਕ ਵਾਰ ਸਾਮਾਨ ਚੁੱਕ ਲੈਣ ਮਗਰੋਂ ਮੁੜ ਉਸੇ ਤਰ੍ਹਾਂ ਸੜਕ ਤੱਕ ਸਾਮਾਨ ਰੱਖ ਲਿਆ ਜਾਂਦਾ ਹੈ। ਜਿਸ ਤੇ ਲੋਕਾਂ ਵੱਲੋਂ ਵਾਰ ਵਾਰ ਸ਼ਿਕਾਇਤ ਆਉਣ ਤੇ ਹੁਣ ਨਗਰ ਨਿਗਮ ਨੇ ਸਖਤ ਐਕਸ਼ਨ ਲੈਣ ਦਾ ਮਨ ਬਣਾ ਲਿਆ ਹੈ।

    ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਨੇ ਬਡੁੰਗਰ ਰੋਡ ਰਜਿੰਦਰਾ ਹਸਪਤਾਲ ਦੇ ਪਿੱਛੇ ਸੜਕਾਂ ਤੇ ਪਿਆ ਸਮਾਨ ਅੰਦਰ ਕਰਵਾਉਂਦਿਆਂ ਦੱਸਿਆ ਕਿ ਮੇਨ ਰੋਡ ਭੁਪਿੰਦਰਾ ਰੋਡ, ਲਾਹੌਰੀ ਗੇਟ ਬਜਾਰ, ਲੀਲਾ ਭਵਨ ਮਾਰਕਿਟ,ਕੈਪੀਟਲ ਸਿਨੇਮੇ ਤੋਂ ਲਾਹੌਰੀ ਗੇਟ ਤੱਕ ਤੋਂ ਇਲਾਵਾ ਖਾਸ ਕਰ ਸ਼ਹਿਰ ਦੇ ਭੀੜ ਭਾੜ ਵਾਲੇ ਇਲਾਕਿਆ ਵਿੱਚ ਵੀ ਅਨਾਉਂਸਮੈਂਟ ਕਰਵਾ ਦਿੱਤੀ ਗਈ ਹੈ। ਇਸ ਮੌਕੇ ਵਰਮਾ ਨੇ ਕਿਹਾ ਕਿ ਕਈ ਰੇੜੀਆ ਜਿਨ੍ਹਾਂ ਦੇ ਸੜਕ ਘੇਰਨ ਨਾਲ ਮਰੀਜਾਂ ਨੂੰ ਲਿਜਾਉਣ ਵਾਲੀਆਂ ਐਬੰੂਲੈਂਸਾ ਨੂੰ ਕਾਫੀ ਨੂੰ ਦਿੱਕਤਾਂ ਆ ਰਹੀਆਂ ਸਨ, ਨੂੰ ਪਿੱਛੇ ਕਰਵਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਅਨਾਉਂਸਮੈਂਟ ਰਾਹੀਂ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਨਿਗਮ ਵੱਲੋਂ ਕਹਿਣ ਤੋਂ ਬਾਦ ਵੀ ਰੇਹੜੀਆਂ ਜਾਂ ਦੁਕਾਨਦਾਰ ਮਨਮਰਜੀ ਕਰਨਗੇ ਤਾਂ ਉਨਾਂ ਦਾ ਬਣਦਾ ਚਲਾਨ ਵੀ ਕੱਟਿਆ ਜਾਵੇਗਾ।

    ਵਰਮਾ ਨੇ ਕਿਹਾ ਕਿ ਕੁੱਝ ਲੋਕ ਬਿਨਾਂ ਕਿਸੇ ਅਧਿਕਾਰ ਦੇ ਸਰਕਾਰੀ ਜਾਂ ਪ੍ਰਾਈਵੇਟ ਜ਼ਮੀਨਾਂ ਤੇ ਰੇਹੜੀਆਂ ਲਗਾ ਕੇ ਅਣਅਧਿਕਾਰਤ ਕਬਜ਼ਾ ਕਰ ਰਹੇ ਹਨ, ਜਿਸ ਨਾਲ ਆਵਾਜਾਈ ਅਤੇ ਸ਼ਹਿਰੀ ਸੁਵਿਧਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਵਿਸ਼ਾਲ ਵਰਮਾ ਨਿਗਮ ਇੰਸਪੈਕਟਰ ਨੇ ਕਿਹਾ ਸਟ੍ਰੀਟ ਵੈਂਡਰਾ ਨੂੰ ਅਪੀਲ ਕਰਦਿਆਂ ਕਿਹਾ ਕੇ ਸਾਰਿਆਂ ਨੂੰ ਨਿਗਮ ਵਿਚ ਰਜਿਸਟ੍ਰਡ ਹੋਣਾ ਜਰੂਰੀ ਹੈ ਅਤੇ ਇਸ ਦੇ ਇਹ ਸਾਰੇ ਵੈਂਡਰ ਨਿਗਮ ਵਲੋਂ ਦੱਸੀ ਥਾਂ ਮੁਤਾਬਿਕ ਹੀ ਰੇਹੜੀਆਂ ਲਗਾਉਣ ਤਾਂ ਜੋ ਸ਼ਹਿਰ ਵਾਸੀਆਂ ਅਤੇ ਹੋਰ ਐਮਰਜੈਂਸੀ ਨੂੰ ਦਿੱਕਤਾਂ ਨਾ ਆਉਣ.

    ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਇੰਸਪੈਕਟਰ ਵਰਮਾ ਵਲੋਂ ਇਮਾਨਦਾਰੀ ਨਾਲ ਕੀਤੇ ਜਾ ਰਹੇ ਕੰਮ ਦੀ ਤਾਰੀਫ ਕਰਦਿਆਂ ਕਿਹਾ ਵਰਮਾ ਵਲੋਂ ਆਪਣੀ ਤੈਅ ਡਿਊਟੀ ਤੋਂ ਵੀ ਵੱਧ ਸਮਾਂ ਲਗਾ ਕੇ ਸ਼ਹਿਰ ਦੀ ਨੁਹਾਰ ਬਦਲਣ ਵਿਚ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ. ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਲਗਾਤਾਰ ਸ਼ਿਕਾਇਤ ਕਰਦੇ ਹਨ ਕਿ ਇਹਨਾਂ ਬਿਨਾਂ ਮੰਨਜੂਰਸ਼ੁਦਾ ਅਤੇ ਮਨਮਰਜੀ ਨਾਲ ਖੜ੍ਹਨ ਵਾਲੇ ਸਟ੍ਰੀਟ ਵੈਂਡਰਾ ਕਾਰਨ ਪੈਦਲ ਚੱਲਣ ਵਾਲੇ ਅਤੇ ਰੋਜਾਨਾ ਕੰਮਾਂ ਤੇ ਆਉਣ ਜਾਣ ਵਾਲਿਆਂ ਨੂੰ ਸੜਕਾਂ ਤੇ ਦਿਕਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਵਲੋਂ ਸਫਾਈ ਨਾ ਰੱਖਣ ਕਾਰਨ ਡੰਗਰਾਂ ਦੀ ਭਰਮਾਰ ਵੀ ਵੱਧ ਰਹੀ ਸੀ. ਮੇਅਰ ਨੇ ਇਸ ਸੰਬੰਧੀ ਪ੍ਰਤੀਕਰਨ ਦਿੰਦਿਆ ਕਿਹਾ ਕਿ ਅਸੀਂ ਇਹਨਾਂ ਗੈਰ ਕਾਨੂੰਨੀ ਰੇਹੜੀਆਂ ਨੂੰ ਹਟਾਉਣ ਲਈ ਡਰਾਈਵ ਚਲਾਉਣ ਦੀ ਯੋਜਨਾ ਬਣਾ ਰਹੇ ਹਾਂ ਅਤੇ ਸਥਾਨਕ ਪੁਲਿਸ ਨੇ ਵੀ ਇਸ ਮਾਮਲੇ ਤੇ ਸੰਜੀਦਗੀ ਦਿਖਾਉਂਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਕਾਨੂੰਨ ਤੋੜਦਾ ਹੈ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸੇ ਵੀ ਤਰ੍ਹਾਂ ਨਾਲ ਜੁੜੇ ਵਪਾਰ ਵਰਗ ਤੋਂ ਸਾਥ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਮੱਸਿਆ ਦਾ ਰਲ ਕੇ ਸਥਾਈ ਹੱਲ ਕੱਢਿਆ ਜਾਵੇ ਤਾਂ ਜੋ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿ ਸਕੇ।

    Newsline Express

    Related Articles

    Leave a Comment