Skip to main content

newslineexpres

Breaking News
Joe Rogan Podcasts You Must Listen
Home ਪੰਜਾਬ ???? ਪੰਚਸ਼ੀਲ ਕੋ-ਆਪਰੇਟਿਵ ਸੁਸਾਇਟੀ ਅਜੀਤਗੜ੍ਹ ਵੱਲੋਂ ਸੰਗਰਾਂਦ ਦਿਹਾੜੇ ਮੌਕੇ ਧਾਰਮਿਕ ਸਮਾਗਮ 15 ਜੂਨ ਨੂੰ

???? ਪੰਚਸ਼ੀਲ ਕੋ-ਆਪਰੇਟਿਵ ਸੁਸਾਇਟੀ ਅਜੀਤਗੜ੍ਹ ਵੱਲੋਂ ਸੰਗਰਾਂਦ ਦਿਹਾੜੇ ਮੌਕੇ ਧਾਰਮਿਕ ਸਮਾਗਮ 15 ਜੂਨ ਨੂੰ

by Newslineexpres@1

???? ਪੰਚਸ਼ੀਲ ਕੋ-ਆਪਰੇਟਿਵ ਸੁਸਾਇਟੀ ਅਜੀਤਗੜ੍ਹ ਵੱਲੋਂ ਸੰਗਰਾਂਦ ਦਿਹਾੜੇ ਮੌਕੇ ਧਾਰਮਿਕ ਸਮਾਗਮ 15 ਜੂਨ ਨੂੰ

ਪਟਿਆਲਾ, 10 ਜੂਨ – ਰਾਕੇਸ਼ ਸ਼ਰਮਾ / ਨਿਊਜ਼ਲਾਈਨ ਐਕਸਪ੍ਰੈਸ –  ਪੰਚਸ਼ੀਲ ਕੋ-ਆਪਰੇਟਿਵ ਸੁਸਾਇਟੀ ਵੱਲੋਂ ਸੁਸਾਇਟੀ ਦੇ ਗੁਰਦੁਆਰਾ ਅਜੀਤਗੜ੍ਹ ਵਿਖੇ 15 ਜੂਨ ਨੂੰ ਹਾੜ੍ਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ।
   ਇਸ ਸੰਬਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਤੇ ਧਰਮ ਪ੍ਰੇਮੀ ਸੁਰੇਸ਼ ਬਾਂਸਲ ਨੇ ਦੱਸਿਆ ਕਿ 15 ਜੂਨ ਨੂੰ ਸਵੇਰੇ 9:30 ਵਜੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਵੇਗਾ ਜਿਸਦੀ 11:30 ਸੰਪੂਰਨਤਾ ਹੋਵੇਗੀ ਅਤੇ ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ।
   ਉਨ੍ਹਾਂ ਨੇ ਪੰਚਸ਼ੀਲ ਕੋ-ਆਪਰੇਟਿਵ ਸੁਸਾਇਟੀ ਅਜੀਤਗੜ੍ਹ ਦੇ ਬਹੁਤ ਹੀ ਸਤਿਕਾਰ ਯੋਗ ਸੁਸਾਇਟੀ ਦੇ ਵਸਨੀਕਾਂ ਅਤੇ ਮੈਂਬਰ ਸਹਿਬਾਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਮੂਹ ਧਰਮ ਪ੍ਰੇਮੀ ਇਸ ਸਮਾਗਮ ਵਿੱਚ ਜ਼ਰੂਰ ਪਹੁੰਚਣ ਅਤੇ ਆਪਣਾ ਯੋਗਦਾਨ ਪਾਉਣ ਦੀ ਕਿਰਪਾਲਤਾ ਕਰਨ।
  ਸੋਸਾਇਟੀ ਦੇ ਅਜੀਤਗੜ੍ਹ ਸਥਿਤ ਗੁਰਦੁਆਰਾ ਸਾਹਿਬ ਸੇਵਾ ਕਮੇਟੀ ਦੇ ਸਮੂਹ ਮੈਂਬਰ ਪਰਮਜੀਤ ਸਿੰਘ ਸੇਠੀ, ਸਰਬਜੀਤ ਸਿੰਘ, ਦਲਜੀਤ ਸਿੰਘ ਗਿੱਲ, ਕਰਮਜੀਤ ਸਿੰਘ, ਸਤਵਿੰਦਰ ਕੌਰ, ਗੁਰਚਰਨ ਸਿੰਘ, ਹਿਤੇਂਦਰ ਸਿੰਘ ਨੇਗੀ ਅਤੇ ਹੋਰਾਂ ਸਮੇਤ ਸੁਰੇਸ਼ ਬਾਂਸਲ ਵੱਲੋਂ ਵੀ ਸਾਰੇ ਸਮੂਹ ਧਰਮ ਪ੍ਰੇਮੀਆਂ ਨੂੰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।
Newsline Express

Related Articles

Leave a Comment