newslineexpres

Home Life Style ???? ਨਗਰ ਨਿਗਮ ਵਲੋਂ ਸ਼ੇਰਾ ਵਾਲਾ ਗੇਟ ਵਿਖੇ ਵੱਡੀ ਕਾਰਵਾਈ, ਕੀਤਾ ਸਮਾਨ ਜਬਤ

???? ਨਗਰ ਨਿਗਮ ਵਲੋਂ ਸ਼ੇਰਾ ਵਾਲਾ ਗੇਟ ਵਿਖੇ ਵੱਡੀ ਕਾਰਵਾਈ, ਕੀਤਾ ਸਮਾਨ ਜਬਤ

by Newslineexpres@1

???? ਨਗਰ ਨਿਗਮ ਵਲੋਂ ਸ਼ੇਰਾ ਵਾਲਾ ਗੇਟ ਵਿਖੇ ਵੱਡੀ ਕਾਰਵਾਈ, ਕੀਤਾ ਸਮਾਨ ਜਬਤ

???? ਨਿਗਮ ਦੀ ਕਾਰਵਾਈ ਤੋਂ ਲੋਕ ਖੁਸ਼, ਮੇਅਰ ਨੇ ਵੀ ਇੰਸਪੈਕਟਰ ਦੀ ਪਿੱਠ ਥਾਪੜੀ

  ਪਟਿਆਲਾ 12 ਜੂਨ – ਨਿਊਜ਼ਲਾਈਨ ਐਕਸਪ੍ਰੈਸ –  ਨਗਰ ਨਿਗਮ ਵੱਲੋਂ ਮੇਅਰ ਕੁੰਦਨ ਗੋਗੀਆਂ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਨਜ਼ਾਇਜ ਕਬਜਾ ਧਾਰਕਾਂ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ। ਜਿਸ ਤਹਿਤ ਨਿਗਮ ਇੰਸਪੈਕਟਰ ਵਿਸ਼ਾਲ ਵਰਮਾ ਵੱਲੋਂ ਸ਼ੇਰਾ ਵਾਲਾ ਗੇਟ ਵਿਖੇ ਕਈ ਦੁਕਾਨਦਾਰਾਂ ਦੇ ਕਾਰਵਾਈ ਕਰਦਿਆ ਸੜਕਾਂ ਤੱਕ ਰੱਖਿਆ ਸਾਮਾਨ ਅੰਦਰ ਕਰਵਾਇਆ ਗਿਆ ਅਤੇ ਕਈ ਦੁਕਾਨਦਾਰਾਂ ਤੇ ਸਖਤ ਕਾਰਵਾਈ ਕਰਦਿਆ ਸਾਮਾਨ ਜਬਤ ਕਰ ਲਿਆ ਗਿਆ। ਸ਼ਹਿਰ ਦੇ ਲੋਕਾਂ ਵੱਲੋਂ ਵੀ ਨਗਰ ਨਿਗਮ ਦੀ ਇਸ ਕਾਰਵਾਈ ਦੀ ਕਾਫੀ ਸਰਹਾਣਾ ਕੀਤੀ ਜਾ ਰਹੀ ਹੈ। ਜਿਸ ਲਈ ਮੇਅਰ ਕੁੰਦਨ ਗੋਗੀਆ ਨੇ ਇੰਸਪੈਕਟਰ ਦੀ ਪਿੱਠ ਵੀ ਥਾਪੜੀ।

ਕਾਰਵਾਈ ਕਰਨ ਮੌਕੇ ਤੇ ਪੁੱਜੇ ਇੰਸਪੈਕਟਰ ਵਿਸ਼ਾਲ ਵਰਮਾ ਨੇ ਕਿਹਾ ਸ਼ੇਰਾ ਵਾਲਾ ਗੇਟ ਵਿਖੇ ਕਈ ਦੁਕਾਨਦਾਰਾਂ ਵੱਲੋਂ ਸੜਕਾਂ ਤੱਕ ਰੱਖਿਆ ਨਜ਼ਾਇਜ ਸਮਾਨ ਵਾਰਨਿੰਗ ਦੇ ਕੇ ਅੰਦਰ ਕਰਵਾਇਆ ਗਿਆ ਅਤੇ ਇਸ ਦੇ ਨਾਲ ਵਾਰ ਵਾਰ ਕਹਿਣਾ ਨਾ ਮੰਨਣ ਵਾਲੇ ਦੋ ਦੁਕਾਨਦਾਰ ਮਦਰਾਸੀ ਡੋਸਾ ਵਾਲਿਆ ਤੇ ਸਖਤ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਇਹ ਦੋ ਦੁਕਾਨਦਾਰਾਂ ਨੇ ਸੜਕ ਤੱਕ ਸਾਮਾਨ ਰੱਖ ਕੇ ਲੋਕਾਂ ਦੀ ਪਾਰਕਿੰਗ ਤੱਕ ਨੂੰ ਖਤਮ ਕੀਤਾ ਹੋਇਆ ਸੀ। ਮੇਅਰ ਸਾਹਿਬ ਅਤੇ ਕਮਿਸ਼ਨਰ ਸਾਹਿਬ ਕੋਲ ਲੋਕਾਂ ਵੱਲੋਂ ਵਾਰ ਵਾਰ ਸ਼ਿਕਾਇਤ ਕਰਨ ਅਤੇ ਇਨਾਂ ਦੋਹਾਂ ਦੁਕਾਨਦਾਰਾਂ ਨੂੰ ਵਾਰ ਵਾਰ ਸਮਝਾਉਣ ਮਗਰੋਂ ਅੱਜ ਇਨਾਂ ਦੋਵੇਂ ਦੁਕਾਨਦਾਰਾਂ ਦਾ ਬਾਹਰ ਪਿਆ ਸਮਾਨ ਜਬਤ ਕਰ ਲਿਆ ਗਿਆ ਹੈ।

???? ਕਾਰਵਾਈ ਕਰਨ ਮੌਕੇ ਇੰਸਪੈਕਟਰ
ਵਿਸ਼ਾਲ ਵਰਮਾ ਅਤੇ ਨਗਰ ਨਿਗਮ ਟੀਮ

ਇੰਸਪੈਕਟਰ ਵਿਸ਼ਾਲ ਵਰਮਾ ਨੇ ਹੋਰਨਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਪਟਿਆਲਾ ਦੇ ਲੋਕਾਂ ਦੀ ਸਹੂਲਤ ਲਈ ਅਤੇ ਲੋਕਾਂ ਵਲੋਂ ਰੋਜ਼ ਮਰਾਂ ਦੀਆਂ ਲੋੜਾਂ ਵਾਸਤੇ ਬਜਾਰਾਂ ਵਿੱਚ ਆਣਾ ਜਾਣਾ ਸੁਖਾਲਾ ਕਰਨ ਲਈ ਆਪਣੀ ਦੁਕਾਨ ਦਾ ਸਮਾਨ ਬਣਦੀ ਹੱਦ ਤੱਕ ਹੀ ਰੱਖਿਆ ਜਾਵੇ। ਉਨਾਂ ਕਿਹਾ ਕਿ ਕਹਿਣਾ ਨਾ ਮੰਨਣ ਦੀ ਸੂਰਤ ਵਿੱਚ ਨਗਰ ਨਿਗਮ ਵੱਲੋਂ ਸਮਾਨ ਜਬਤ ਕਰ ਕੇ ਮੋਟਾ ਜੁਰਮਾਨਾ ਵਸੂਲਿਆ ਜਾਵੇਗਾ।

Related Articles

Leave a Comment