newslineexpres

Home Latest News ???? ਪੰਚਸ਼ੀਲ ਸਹਿਕਾਰੀ ਸਭਾ ਨੇ ਮਨਾਇਆ ਮਹੀਨਾਵਾਰ ਸੰਗਰਾਂਦ ਦਿਵਸ

???? ਪੰਚਸ਼ੀਲ ਸਹਿਕਾਰੀ ਸਭਾ ਨੇ ਮਨਾਇਆ ਮਹੀਨਾਵਾਰ ਸੰਗਰਾਂਦ ਦਿਵਸ

by Newslineexpres@1

???? ਪੰਚਸ਼ੀਲ ਸਹਿਕਾਰੀ ਸਭਾ ਨੇ ਮਨਾਇਆ ਮਹੀਨਾਵਾਰ ਸੰਗਰਾਂਦ ਦਿਵਸ

ਪਟਿਆਲਾ, 15 ਜੂਨ – ਨਿਊਜ਼ਲਾਈਨ ਐਕਸਪ੍ਰੈਸ –  ਅਜੀਤਗੜ੍ਹ ਗੁਰਦੁਆਰਾ ਸਾਹਿਬ ਸੇਵਾ ਸੰਮਤੀ ਵੱਲੋਂ ਪੰਚਸ਼ੀਲ ਸਹਿਕਾਰੀ ਬਿਲਡਿੰਗ ਹਾਊਸ ਸੋਸਾਇਟੀ ਵਿਖੇ ਮਹੀਨਾਵਾਰ ਸੰਗਰਾਂਦ ਦਿਵਸ ਮਨਾਇਆ ਗਿਆ। ਇਸ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਸਵੇਰੇ 9.30 ਵਜੇ ਸ਼ੁਰੂ ਹੋਇਆ ਅਤੇ 10.30 ਵਜੇ ਸੰਪੂਰਨ ਹੋਇਆ, ਜਿਸ ਤੋਂ ਬਾਅਦ ਗੁਰੂ ਕਾ ਲੰਗਰ ਵਰਤਾਇਆ ਗਿਆ। ਸਮਾਗਮ ਵਿੱਚ ਪਰਮਜੀਤ ਸਿੰਘ ਸੇਠੀ, ਸਰਬਜੀਤ ਸਿੰਘ, ਦਲਜੀਤ ਸਿੰਘ ਗਿੱਲ, ਕਰਮਜੀਤ ਸਿੰਘ ਹੁਲਕਾ, ਬੀਬੀ ਸਤਵਿੰਦਰ ਕੌਰ, ਗੁਰਚਰਨ ਸਿੰਘ, ਹਤਿੰਦਰ ਸਿੰਘ ਨੇਗੀ ਸਮੇਤ ਸੁਰੇਸ਼ ਬਾਂਸਲ ਨੇ ਸੇਵਾ ਨਿਭਾਈ।
  ਉਪਰੋਕਤ ਸਾਰੇ ਮੈਂਬਰਾਂ ਦੀ ਇੱਕ ਕਮੇਟੀ ਹਾਲ ਹੀ ਵਿੱਚ ਬਣਾਈ ਗਈ ਹੈ। ਅੱਜ ਦੇ ਸਮਾਗਮ ਵਿੱਚ ਸਾਰਿਆਂ ਨੇ ਇਕੱਠੇ ਸੁਖਮਨੀ ਸਾਹਿਬ ਦਾ ਪਾਠ ਕੀਤਾ, ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਇਸ ਮੌਕੇ ਇਸ ਮੰਗ ਉਤੇ ਵਿਚਾਰ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇ ਜਾਂ ਅਸਥਾਈ ਕਮਰੇ ਬਣਾ ਕੇ ਧਾਰਮਿਕ ਸੇਵਾਵਾਂ ਸ਼ੁਰੂ ਕੀਤੀਆਂ ਜਾਣ।
Newsline Express

Related Articles

Leave a Comment