???? ਬਾਗੇਸ਼ਵਰ ਧਾਮ ਵਿਖੇ ਹਾਦਸਾ, 1 ਸ਼ਰਧਾਲੂ ਦੀ ਮੌਤ 10 ਤੋਂ ਵੱਧ ਜ਼ਖਮੀ
ਛਤਰਪੁਰ (ਮੱਧ ਪ੍ਰਦੇਸ਼), 3 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ’ਚ ਸਥਿਤ ਪ੍ਰਸਿੱਧ ਬਾਗੇਸ਼ਵਰ ਧਾਮ (Bageshwar Dham) ਵਿਖੇ ਅਚਾਨਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ, ਵੀਰਵਾਰ ਨੂੰ, ਸਵੇਰੇ ਦੁਰਘਟਨਾ ਵਾਪਰ ਗਈ ਜਿਸ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋਣ ਅਤੇ ਲਗਭਗ ਦਰਜ਼ਨ ਦੇ ਕਰੀਬ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਆਈ ਹੈ।
ਸੂਤਰਾਂ ਅਨੁਸਾਰ ਅੱਜ ਸਵੇਰੇ ਆਰਤੀ ਮੌਕੇ ਅਚਾਨਕ ਇੱਕ ਵੱਡਾ ਸੈੱਡ ਡਿੱਗ ਗਿਆ, ਜਿਸ ਕਾਰਨ ਮੰਦਰ ਵਿੱਚ ਹਫੜਾ-ਦਫੜੀ ਮਚ ਗਈ ਅਤੇ ਇਹ ਹਾਦਸਾ ਹੋ ਗਿਆ।
ਆਰਤੀ ਸਮੇਂ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ। ਇਸ ਦੌਰਾਨ ਸ਼ੈੱਡ ਅਚਾਨਕ ਡਿੱਗ ਗਿਆ ਤੇ ਤੰਬੂ ਹੇਠਾਂ ਦੱਬਣ ਕਾਰਨ ਇੱਕ ਸ਼ਰਧਾਲੂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਦੁਰਘਟਨਾ (Accident ) ਤੋਂ ਬਾਅਦ ਮੌਕੇ ’ਤੇ ਭਗਦੜ ਦੀ ਸਥਿਤੀ ਬਣ ਗਈ। ਲੋਕ ਆਪਣੇ ਸਾਥੀਆਂ ਦੀ ਖੈਰ ਖ਼ਬਰ ਲੈਂਦੇ ਅਤੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦੇਖੇ ਗਏ।
ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਇਲਾਜ ਜਾਰੀ ਹੈ।
Newsline Express
