???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਕਾਰਗਿਲ ਵਿਜੈ ਦਿਵਸ
ਪਟਿਆਲਾ, 25 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਸਰਲਾ ਭਟਨਾਗਰ ਦੀ ਯੋਗ ਅਗਵਾਈ ਵਿੱਚ ਕਾਰਗਿਲ ਵਿਜੈ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੰਬਰ 3 ਪੰਜਾਬ ਏਅਰ ਸਕੂਐਡਰਨ ਐਨਸੀਸੀ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ, ਕਾਕਾ ਰਾਮ ਵਰਮਾ, ਨਿਰਮਲ ਗੋਇਲ, ਉਪਕਾਰ ਸਿੰਘ ਤੇ ਏਐਨਓ ਸਚਨਾ ਸ਼ਰਮਾ ਦੁਆਰਾ ਉਨਾਂ ਨੂੰ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ।

ਸਕੂਲ ਦੇ ਐਨਸੀਸੀ ਯੂਨਿਟ ਦੇ ਪ੍ਰੋਗਰਾਮ ਅਫਸਰ ਸੱਚਨਾ ਸ਼ਰਮਾਬਦੀ ਦੇਖ-ਰੇਖ ਵਿੱਚ ਐਨਸੀਸੀ ਦੇ ਕੈਡਿਟਸ ਦੁਆਰਾ ਦੇਸ਼ ਭਗਤੀ ਗੀਤ ਗਾ ਕੇ ਕਾਰਗਿਲ ਵਿਜੈ ਦਿਵਸ ਦੀ ਖੁਸ਼ੀ ਮਨਾਈ। ਐਨਸੀਸੀ ਕੈਡਿਟਸ ਦੁਆਰਾ ਕਾਰਗਿਲ ਵਿਜੈ ਦਿਵਸ ਨਾਲ ਸੰਬੰਧਿਤ ਪੋਸਟਰ ਬਣਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਵਿਦਿਆਰਥੀਆਂ ਨੇ ਜੰਗਾਂ ਯੁੱਧਾਂ ਵਿੱਚ ਜਖਮੀਆਂ ਦੀ ਸੇਵਾ ਸੰਭਾਲ ਸਬੰਧੀ ਫਸਟ ਏਡ ਦੇਣ ਲਈ ਐਨਸੀਸੀ ਕੈਡਿਟਸ ਦੁਆਰਾ ਪ੍ਰੈਕਟੀਕਲ ਕਰਕੇ ਦਿਖਾਏ ਗਏ ਤੇ ਵਿਦਿਆਰਥੀਆਂ ਨੂੰ ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਪ੍ਰਿੰਸੀਪਲ ਸਰਲਾ ਭਟਨਾਗਰ ਦੁਆਰਾ ਗਰੁੱਪ ਕੈਪਟਨ ਅਜੇ ਭਾਰਤਵਾਜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਆਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
