???? ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਨੇ ਕਰਵਾਇਆ ਸ਼ਾਨਦਾਰ ਸੰਗੀਤਮਈ ਪ੍ਰੋਗਰਾਮ
???? ਸਾਜ਼ ਔਰ ਆਵਾਜ਼ ਕਲੱਬ ਦੇ ਕਲਾਕਾਰਾਂ ਨੇ “ਐਵਰਗਰੀਨ ਗੋਲਡਨ ਹਿਟ੍ਸ-3” ਸਿਰਲੇਖ ਹੇਠ ਮਚਾਈ ਧੂਮ

???? ਫ਼ਿਲਮੀ ਧੁੰਨਾਂ ਦੇ ਸੰਗੀਤ ‘ਤੇ ਪਟਿਆਲਾ ਸਮੇਤ ਵੱਖ-ਵੱਖ ਰਾਜਾਂ ਦੇ ਗਾਇਕਾਂ ਨੇ ਬਿਖੇਰਿਆ ਅਵਾਜ਼ ਦਾ ਜਾਦੂ
???? ਮਿਊਜ਼ਿਕਲ ਈਵੈਂਟ ਵਿੱਚ ਪਟਿਆਲਵੀਆਂ ਨੇ ਮਾਣਿਆ ਆਨੰਦ, ਕਲਾਕਾਰਾਂ ਨੇ ਝੂੰਮਣ ਲਾਏ ਦਰਸ਼ਕ

???? ਪ੍ਰਸਿੱਧ ਫ਼ਿਲਮੀ ਕਲਾਕਾਰ ਹੌਬੀ ਧਾਲੀਵਾਲ ਦੀ ਦਿਲਕਸ਼ ਤੇ ਦਮਦਾਰ ਆਵਾਜ਼ ਵਿੱਚ ਲਾਈਵ ਡਾਇਲਾਗ ਸੁਣ ਕੇ ਬੇਹੱਦ ਖੁਸ਼ ਹੋਏ ਪਟਿਆਲਵੀ
???? ਭਾਰਤੀ ਹਵਾਈ ਸੈਨਾ ਦੇ ਸੀਨੀਅਰ ਅਫ਼ਸਰ ਗਰੁੱਪ ਕੈਪਟਨ ਅਜੈ ਭਾਰਦਵਾਜ ਅਤੇ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕੀਤੀ ਸ਼ਿਰਕਤ

???? ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਧਾਈ ਸੰਗੀਤਮਈ ਸ਼ਾਮ ਦੀ ਰੌਣਕ
– ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ –
ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਦੇ ਕਾਲੀਦਾਸ ਆਡੀਟੋਰੀਅਮ ਵਿਖੇ “ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਸਮੂਹ” ਵੱਲੋਂ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਇੱਕ ਹੋਰ ਸ਼ਾਨਦਾਰ ਮਿਊਜ਼ਿਕਲ ਈਵੈਂਟ ਅਯੋਜਿਤ ਕੀਤਾ ਗਿਆ। ਇਸ ਮਿਊਜ਼ਿਕਲ ਈਵੈਂਟ ਦੀ ਸ਼ੁਰੂਆਤ ਕਸ਼ਿਸ਼ ਕਪੂਰ ਵੱਲੋਂ ਸ਼ੰਖਨਾਦ ਕਰਕੇ ਕੀਤੀ ਗਈ।
ਸ਼ਮਾਂ ਰੌਸ਼ਨ ਦੀ ਰਸਮ ਵਿਸ਼ੇਸ਼ ਮਹਿਮਾਨਾਂ ਦੇ ਹੱਥੋਂ ਹੋਈ।
“ਐਵਰਗ੍ਰੀਨ ਗੋਲਡਨ ਹਿਟਸ” ਦੇ ਨਾਂਅ ਹੇਠ ਸਫ਼ਲ ਸੰਗੀਤਮਈ ਪ੍ਰੋਗਰਾਮ ਦੀ ਸਫਲਤਾ ਦੀ ਦਰਸ਼ਕਾਂ ਵੱਲੋਂ ਜ਼ਬਰਦਸਤ ਪ੍ਰਸੰਸ਼ਾ ਕੀਤੀ ਗਈ। ਸਾਰੇ ਗਾਇਕ ਤੇ ਹੋਰ ਕਲਾਕਾਰਾਂ ਨੇ ਫਿਲਮੀ ਸੰਗੀਤ ਦੇ ਸੁਨਹਿਰੀ ਯੁੱਗ ਦੇ ਸਦਾਬਹਾਰ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।

ਮੁੱਖ ਮਹਿਮਾਨਾਂ ਵੱਜੋਂ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਹੌਬੀ ਧਾਲੀਵਾਲ, ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਭਾਰਤੀ ਹਵਾਈ ਸੈਨਾ ਦੇ ਸੀਨੀਅਰ ਅਫ਼ਸਰ ਗਰੁੱਪ ਕੈਪਟਨ ਅਜੇ ਭਾਰਦਵਾਜ, ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਸ਼ੀਸ਼ ਦੇਵ ਨੇ ਸ਼ਿਰਕਤ ਕੀਤੀ।

ਇਨ੍ਹਾਂ ਤੋਂ ਇਲਾਵਾ ਗੋਲਡੀ ਅਰੋੜਾ (ਚੰਡੀਗੜ੍ਹ), ਰਿੰਕੂ ਮਲਿਕ, ਸ਼ਵੇਤਾ (ਜੈਪੁਰ), ਆਸਥਾ ਸ਼ਰਮਾ ਅਤੇ ਨਿਊਜ਼ਲਾਈਨ ਐਕਸਪ੍ਰੈਸ ਦੇ ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਪੱਤਰਕਾਰ ਸੰਜੇ ਸਾਸਨ ਵੀ ਵਿਸ਼ੇਸ਼ ਤੌਰ ਉੱਤੇ ਪੁੱਜੇ।

ਇਸ ਸੰਗੀਤਮਈ ਪ੍ਰੋਗ੍ਰਾਮ ਵਿਚ ਕਈ ਪ੍ਰਸਿੱਧ ਸ਼ਖ਼ਸੀਅਤਾਂ, ਰਾਜਨੀਤਿਕ ਆਗੂ, ਸਰਕਾਰੀ ਕਰਮਚਾਰੀ, ਵਪਾਰੀ, ਉਦਯੋਗਪਤੀ, ਸਮਾਜ ਸੇਵਕ, ਪੱਤਰਕਾਰ ਤੇ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਸ਼ਾਨਦਾਰ ਸੰਗੀਤਮਈ ਪ੍ਰੋਗਰਾਮ ਦਾ ਆਨੰਦ ਮਾਣਿਆ।


ਸਾਜ਼ ਔਰ ਆਵਾਜ਼ ਕਲੱਬ ਦੇ ਜਨਰਲ ਸਕੱਤਰ ਰਾਜ ਕੁਮਾਰ ਦੀ ਅਗਵਾਈ ਵਿੱਚ ਕਲੱਬ ਦੇ ਸਮੂਹ ਮੈਂਬਰਾਂ ਸਮੇਤ ਫ਼ਿਲਮੀ ਧੁੰਨਾਂ ਦੇ ਸੰਗੀਤ ‘ਤੇ ਪਟਿਆਲਾ ਸਮੇਤ ਵੱਖ-ਵੱਖ ਰਾਜਾਂ ਦੇ ਗਾਇਕਾਂ ਨੇ ਆਵਾਜ਼ ਦਾ ਜਾਦੂ ਬਿਖੇਰਿਆ ਤੇ ਸਦਾਬਹਾਰ ਗੀਤਾਂ ਨਾਲ ਦਰਸ਼ਕਾਂ ਦੇ ਮਨ ਮੋਹ ਲਏ। ਰਾਜਸਥਾਨੀ ਡਾਂਸ ਦੀ ਪੇਸ਼ਕਸ਼ ਵੀ ਬੇਹੱਦ ਪਸੰਦ ਕੀਤੀ ਗਈ। ਫਿਲਮੀ ਸੰਗੀਤ ਦੀਆਂ ਧੁਨਾਂ ਉਤੇ ਬਹੁਤ ਹੀ ਵਧੀਆ ਆਵਾਜ਼ਾਂ ਵਿੱਚ ਦਿਲਕਸ਼ ਗੀਤ ਸੁਣ ਕੇ ਸੰਗੀਤ ਪ੍ਰੇਮੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਜ਼ ਤੇ ਆਵਾਜ਼ ਦਾ ਆਨੰਦ ਮਾਣਦੇ ਹੋਏ ਪ੍ਰੋਗਰਾਮ ਤੇ ਕਲਾਕਾਰਾਂ ਦੀ ਖੂਬ ਤਾਰੀਫ਼ ਕੀਤੀ।

ਇਸ ਵਿਸ਼ੇਸ਼ ਸੰਗੀਤਮਈ ਪ੍ਰੋਗ੍ਰਾਮ ਵਿੱਚ ਰਾਜ ਕੁਮਾਰ, ਰਸਦੀਪ ਸਿੰਘ, ਗੌਤਮ ਬੱਗਾ, ਕੈਲਾਸ਼ ਅਟਵਾਲ, ਬੱਬਲ ਅਰੋੜਾ, ਗੁਲਸ਼ਨ ਸ਼ਰਮਾ, ਕੁਲਦੀਪ ਗਰੋਵਰ, ਲਲਿਤ ਛਾਬੜਾ, ਦਵਿੰਦਰ ਸਿੰਘ ਸੇਠੀ, ਪਰਮਜੀਤ ਸਿੰਘ ਪਰਵਾਨਾ, ਬਿਮਲ ਕੁਮਾਰ ਗਾਬਾ, ਪਵਨ ਕਾਲੀਆ-ਸੁਨੀਤਾ ਕਾਲੀਆ, ਪ੍ਰਵੀਨ ਸਿੰਘ, ਅਸ਼ੋਕ ਧੀਮਾਨ, ਪੁਸ਼ਪਾ ਸਾਂਖਲਾ, ਸੰਜੀਵ ਭੁਟਾਨੀ, ਅਭਿਜੀਤ, ਐਡਵੋਕੇਟ ਪ੍ਰਿੰਸ ਸ਼ਰਮਾ, ਵਰਿੰਦਰ ਧੀਮਾਨ, ਇੰਦੂ ਬਾਲਾ, ਪ੍ਰੀਤੀ ਗੁਪਤਾ, ਸੁਮਨ ਖੱਤਰੀ, ਦਿਵਿਆਂਸ਼ੀ, ਨੈਨਮੀਤ ਕੌਰ, ਦੇਸ ਰਾਜ, ਸ਼ਾਮ ਸੁੰਦਰ, ਰਾਘਵ, ਮਾਨਿਆ, ਕਸ਼ਮਤਾ ਸ਼ਰਮਾ, ਰਮਨਦੀਪ ਕੌਰ ਅਤੇ ਹੋਰਾਂ ਸਮੇਤ 40 ਤੋਂ ਵੱਧ ਗਾਇਕ ਕਲਾਕਾਰਾਂ ਨੇ ਆਪਣੀ ਗਾਇਨ ਪ੍ਰਤਿਭਾ ਵਿਖਾਈ।

ਜ਼ਿਕਰਯੋਗ ਹੈ ਕਿ ਇਸ ਮਿਊਜ਼ਿਕਲ ਈਵੈਂਟ ਲਈ ਨਿਊਜ਼ਲਾਈਨ ਐਕਸਪ੍ਰੈਸ ਦੇ ਸੰਪਾਦਕ ਅਸ਼ੋਕ ਵਰਮਾ ਦੇ ਨਾਲ ਸਾਜ਼ ਔਰ ਆਵਾਜ਼ ਕਲੱਬ (ਰਜਿਸਟਰਡ) ਪਟਿਆਲਾ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ, ਜਨਰਲ ਸਕੱਤਰ ਰਾਜ ਕੁਮਾਰ, ਮੀਤ ਪ੍ਰਧਾਨ ਕੇ. ਐਸ. ਸੇਖੋਂ, ਅਸ਼ੋਕ ਧੀਮਾਨ ਤੇ ਹੋਰ ਅਹੁਦੇਦਾਰ ਰਸਦੀਪ ਸਿੰਘ, ਬੱਬਲ ਅਰੋੜਾ, ਗੁਲਸ਼ਨ ਸ਼ਰਮਾ, ਕੁਲਦੀਪ ਗਰੋਵਰ, ਲਲਿਤ ਛਾਬੜਾ, ਦਵਿੰਦਰ ਸਿੰਘ ਸੇਠੀ ਤੇ ਹੋਰਾਂ ਨੇ ਵੀ ਕਾਫੀ ਮਿਹਨਤ ਕੀਤੀ।

ਇਸ ਪ੍ਰੋਗ੍ਰਾਮ ਦੌਰਾਨ ਪਹੁੰਚੇ ਅਤਿ ਵਿਸ਼ੇਸ਼ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਅਤੇ ਸ਼ਾਲ ਭੇਂਟ ਕਰਨ ਦੇ ਨਾਲ ਨਾਲ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਪਰਮਜੀਤ ਸਿੰਘ ਕੈਂਥ, ਐਡਵੋਕੇਟ ਪ੍ਰਭਜੀਤ ਸਿੰਘ, ਗੋਲਡੀ ਅਰੋੜਾ (ਚੰਡੀਗੜ੍ਹ), ਰਿੰਕੂ ਮਲਿਕ, ਸ਼ਵੇਤਾ (ਜੈਪੁਰ), ਆਸਥਾ ਸ਼ਰਮਾ, ਲੇਖਕ ਰਾਜੇਸ਼ਵਰ ਕੁਮਾਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਭਾਗ ਤੋਂ ਪ੍ਰਿੰਸ ਕੁਮਾਰ, ਦੇਸ ਰਾਜ, ਸੰਜੀਵ ਕੁਮਾਰ, ਕਸ਼ਿਸ਼ ਕਪੂਰ ਤੇ ਹੋਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

???? ਪ੍ਰਸਿੱਧ ਫ਼ਿਲਮੀ ਕਲਾਕਾਰ ਹੌਬੀ ਧਾਲੀਵਾਲ ਦੀ ਦਿਲਕਸ਼ ਤੇ ਦਮਦਾਰ ਆਵਾਜ਼ ਵਿੱਚ ਲਾਈਵ ਡਾਇਲਾਗ ਸੁਣ ਕੇ ਬੇਹੱਦ ਖੁਸ਼ ਹੋਏ ਲੋਕ

ਨਿਊਜ਼ਲਾਈਨ ਐਕਸਪ੍ਰੈਸ ਸਮੂਹ ਦੇ ਸੰਪਾਦਕ ਤੇ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਤ ਪੱਤਰਕਾਰ ਸ਼੍ਰੀ ਅਸ਼ੋਕ ਵਰਮਾ ਵੱਲੋਂ ਵਿਸ਼ੇਸ਼ ਤੌਰ ਉਤੇ ਸਨਮਾਨ ਦੇ ਨਾਲ ਬੁਲਾਏ ਪੰਜਾਬੀ ਫਿਲਮ ਜਗਤ ਦੇ ਪ੍ਰਸਿੱਧ ਅਦਾਕਾਰ ਹੌਬੀ ਧਾਲੀਵਾਲ ਨੇ ਪ੍ਰਬੰਧਕਾਂ ਦੀ ਫਰਮਾਇਸ਼ ਉਤੇ ਆਪਣੀ ਦਿਲਕਸ਼ ਤੇ ਦਮਦਾਰ ਆਵਾਜ਼ ਵਿੱਚ ਆਪਣੀਆਂ ਫ਼ਿਲਮਾਂ ਵਿੱਚੋਂ ਦੋ ਡਾਇਲਾਗ ਵੀ ਸੁਣਾਏ, ਜਿਨ੍ਹਾਂ ਨੇ ਦਰਸ਼ਕਾਂ ਦੇ ਦਿਲ ਮੋਹ ਲਏ। ਇਸ ਦੌਰਾਨ ਆਪਣੇ ਚਹੇਤੇ ਫਿਲਮੀ ਕਲਾਕਾਰ ਹੌਬੀ ਧਾਲੀਵਾਲ ਨਾਲ ਫੋਟੋਆਂ ਤੇ ਸੈਲਫੀ ਖਿਚਾਉਣ ਵਾਲਿਆਂ ਦੀ ਭੀੜ ਜਮ੍ਹਾਂ ਹੋ ਗਈ।

ਉਨ੍ਹਾਂ ਨੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਤਣਾਅ ਭਰੇ ਮਾਹੌਲ ਵਿੱਚ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਸਾਜ਼ ਔਰ ਅਵਾਜ਼ ਕਲੱਬ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਨੇ ਸਮੁਹ ਲੋਕਾਂ ਨੂੰ ਹਮੇਸ਼ਾ ਹੱਸਦੇ ਵੱਸਦੇ ਤੇ ਤੰਦਰੁਸਤ ਲਈ ਸ਼ੁਭਕਾਮਨਾਵਾਂ ਦਿੱਤੀਆਂ। Newsline Express
