Skip to main content

newslineexpres

Joe Rogan Podcasts You Must Listen
Home Information ???? ਪਲਾਸਟਿਕ ਨੂੰ ਕੋਰੀ ਨਾਂਹ, ਕੱਪੜੇ ਦੇ ਥੈਲੇ ਨੂੰ ਕਹੋ ਹਾਂ : ਮੇਅਰ ਕੁੰਦਨ ਗੋਗੀਆ

???? ਪਲਾਸਟਿਕ ਨੂੰ ਕੋਰੀ ਨਾਂਹ, ਕੱਪੜੇ ਦੇ ਥੈਲੇ ਨੂੰ ਕਹੋ ਹਾਂ : ਮੇਅਰ ਕੁੰਦਨ ਗੋਗੀਆ

by Newslineexpres@1

???? ਪਲਾਸਟਿਕ ਨੂੰ ਕੋਰੀ ਨਾਂਹ, ਕੱਪੜੇ ਦੇ ਥੈਲੇ ਨੂੰ ਕਹੋ ਹਾਂ : ਮੇਅਰ ਕੁੰਦਨ ਗੋਗੀਆ

ਪਟਿਆਲਾ, 2 ਅਗਸਤ – ਨਿਊਜ਼ਲਾਈਨ ਐਕਸਪ੍ਰੈਸ –  ਨਗਰ ਨਿਗਮ ਵਲੋਂ ਸ਼ੁਰੂ ਕੀਤੀ ਸਵੱਛ ਪਟਿਆਲਾ ਮੁਹਿੰਮ ਤਹਿਤ  ਅੱਜ ਪਟਿਆਲਾ ਦੀ ਨਾਂਮੀ ਸੰਸਥਾ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਵਲੋ ਨਹਿਰੂ ਪਾਰਕ ਵਿੱਚ ਪਲਾਸਟਿਕ ਵਿਰੁੱਧ ਬੋਲਦਿਆਂ ਮੇਅਰ ਕੁੰਦਨ ਗੋਗੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਪਲਾਸਟਿਕ ਮੁਕਤ ਪਟਿਆਲਾ ਬਣਾਉਣਾ ਹੈ। ਜਿਸ ਲਈ ਤਹਾਡੇ ਸਾਥ ਦੀ ਖਾਸ ਜਰੂਰਤ ਹੈ। ਉਨਾ “ਪਲਾਸਟਿਕ ਨੂੰ ਕਰੋ ਨਾਂਹ, ਕੱਪੜੇ ਦੇ ਥੈਲੇ ਨੂੰ ਕਰੋ ਹਾਂ” ਸਲੋਗਨ ਨੂੰ ਹਮੇਸ਼ਾ ਯਾਦ ਰੱਖਣ ਦੀ ਵੀ ਗੱਲ ਆਖੀ.

ਇਸ ਮੌਕੇ ਉਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਦੱਸਿਆ ਸਾਨੂੰ ਪਲਾਸਟਿਕ ਦੀ ਵਰਤੋ ਨਹੀ ਕਰਨੀ ਚਾਹੀਦੀ ਅਤੇ ਨਾ ਹੀ ਕੋਈ ਵਸਤੂ ਪਲਾਸਟਿਕ ਦੇ ਲਿਫਾਫੇ ਵਿੱਚ ਨਹੀ ਲਿਆਉਣੀ ਚਾਹੀਦੀ ਹੈ. ਇਸ ਮੌਕੇ ਸੁਸਾਇਟੀ ਦੇ ਨੁਮਾਇਦਿਆਂ ਨੇ ਨਹਿਰੂ ਪਾਰਕ ਵਿਚੋਂ ਸਫਾਈ ਦੇ ਮੰਤਵ ਨਾਲ ਦੋ ਰੇਹੜੀਆ ਪਲਾਸਟਿਕ ਦੇ ਲਿਫ਼ਾਫੇ ਆਦਿ ਇਕੱਠੇ ਕੀਤੇ। ਨੁਮਾਇਦਿਆਂ ਵਲੋਂ ਆਮ ਪਬਲਿਕ ਨੂੰ ਰੀਸਾਈਕਲ, ਰਹਿੰਦ -ਖੂਹੰਦ ਕੂੜੇ ਨੂੰ ਵੱਖ ਕਰਨ ,ਪਲਾਸਟਿਕ ਦੀ ਵਰਤੋ ਨੂੰ ਘਟਾਉਣ ਅਤੇ ਆਪਣੇ ਆਲੇ ਦੁਆਲੇ ਹਰਿਆਲੀ ਨੂੰ ਸਾਮਿਲ ਕਰਨ ਵਰਗੀਆਂ ਟਿਕਾਊ ਆਦਤਾ ਅਪਨਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਵਿੱਚ ਬ੍ਰਿਟਿਸ਼ ਪਬਲਿਕ ਅਕੈਡਮੀ ਮਰਦਾਹੇੜੀ ਦਾ ਸਮੁੰਹ ਸਟਾਫ ਐਮ ਡੀ ਸ੍ਰ ਹਰਵਿੰਦਰ ਸਿੰਘ ਔਲਖ, ਪ੍ਰਿੰਸੀਪਲ ਮਿਸ.ਗੀਤਾ ਦੇਵੀ ਦੀ ਅਗਵਾਈ ਵਿੱਚ ਵਿਦਿਆਰਥੀਆ ਨੂੰ ਨੋ ਪਲਾਸਟਿਕ ਵਿਰੁੱਧ ਜਾਗਰੂਕ ਵੀ ਕੀਤਾ ਗਿਆ।

ਇਸ ਮੋਕੇ ਤਮਾਸ਼ਾ ਆਰਟ ਥਿਏਟਰ ਗਰੁੱਪ ਵੱਲੋ ਪਲਾਸਟਿਕ ਵਿਰੁੱਧ ਤੇ ਸਾਫ ਸਫਾਈ ਰੱਖਣ ਸਬੰਧੀ ਖੇਡਿਆ ਨੁਕੜ ਨਾਟਕ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ।  ਇਹ ਨਾਟਕ ਡਾਇਰੈਕਟਰ ਸ਼ਨੀ ਸਿੱਧੂ ਦੀ ਅਗਵਾਈ ਵਿੱਚ ਭਗਤ ਜੀ, ਰਵਿੰਦਰ ,ਲਵਦੀਪ, ਪ੍ਰਭਾਸ਼ ਪੰਡਿਤ ਨੇ ਖੇਡਿਆ। ਸਕੂਲ ਅਧਿਆਪਕ ਪ੍ਰਭਜੋਤ ਕੋਰ, ਅਮਨਦੀਪ, ਸੀਮਾ ਸਰਮਾ, ਨਿੱਧੀ, ਰਮਨਦੀਪ, ਸੋਨੀਆ, ਲਖਵਿੰਦਰ ਸਿੰਘ, ਮੋਹਨ ਖੰਨਾ, ਜਤਿੰਦਰ ਸਿੰਘ, ਐਡਵੋਕੇਟ ਹਰਜਿੰਦਰ ਸਿੰਘ, ਜਰਮਨੀ ਤੋ ਕਮਲ ਬਾਂਸਲ ਤੋਂ ਇਲਾਵਾ ਲੱਗਭਗ 100  ਦੇ ਕਰੀਬ ਦਰਸ਼ਕਾ ਨੇ ਇਸ ਨਾਟਕ ਦਾ ਭਰਪੂਰ ਮਨੋਰੰਜਨ ਕੀਤਾ।

Related Articles

Leave a Comment