newslineexpres

Home Crime ???? ਫਰਜ਼ੀ ਪੁਲਿਸ ਅਫਸਰ ਬਣ ਕੇ ਕੀਤੀ 19.92 ਲੱਖ ਰੁਪਏ ਦੀ ਠੱਗੀ

???? ਫਰਜ਼ੀ ਪੁਲਿਸ ਅਫਸਰ ਬਣ ਕੇ ਕੀਤੀ 19.92 ਲੱਖ ਰੁਪਏ ਦੀ ਠੱਗੀ

by Newslineexpres@1

???? ਫਰਜ਼ੀ ਪੁਲਿਸ ਅਫਸਰ ਬਣ ਕੇ ਕੀਤੀ 19.92 ਲੱਖ ਰੁਪਏ ਦੀ ਠੱਗੀ

   ਪਟਿਆਲਾ, 26 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ –   ਨਿੱਤ ਦਿਨ ਠੱਗੀ ਠੋਰੀ ਦੀਆਂ ਘਟਨਾਵਾਂ ਅਤੇ ਨਵੇਂ ਨਵੇਂ ਢੰਗ ਤਰੀਕੇ ਦੇਖਣ ਨੂੰ ਮਿਲ ਰਹੇ ਹਨ। ਹੁਣ ਇੱਕ ਹੋਰ ਨਵੇਂ ਤਰੀਕੇ ਨਾਲ ਠੱਗ ਲੱਖਾਂ ਦੀ ਠੱਗੀ ਮਾਰ ਰਹੇ ਹਨ।
ਹੁਣ ਪਾਰਸਲ ‘ਚ ਨਸ਼ੇ ਵਾਲੇ ਪਦਾਰਥ ਬਰਾਮਦ ਹੋਣ ਦੀ ਝੂਠੀ ਕਹਾਣੀ ਬਣਾ ਕੇ ਫਰਜ਼ੀ ਪੁਲਸ ਅਫਸਰ ਬਣ ਕੇ 19 ਲੱਖ 92 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ‘ਚ ਸਾਈਬਰ ਕ੍ਰਾਈਮ ਥਾਣੇ ਦੀ ਪੁਲਸ ਨੇ ਰਾਹੁਲ ਸਿੰਗਲਾ ਪੁੱਤਰ ਪਰਵੀਨ ਕੁਮਾਰ ਵਾਸੀ ਮਕਾਨ ਨੰ. 172 ਨਿਊ ਮਜੀਠੀਆ ਇੰਨਕਲੇਵ ਗਲੀ ਨੰ.1 ਪਟਿਆਲਾ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ 406, 467, 468, 471, 419, 420, 506, 120-ਬੀ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ।
ਰਾਹੁਲ ਸਿੰਗਲਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਅਣਪਛਾਤੇ ਵਿਅਕਤੀਆਂ ਨੇ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਉਸ ਨਾਲ ਸੰਪਰਕ ਕਰਕੇ ਉਸਦੇ ਪਾਰਸਲ ‘ਚੋਂ ਨਸ਼ੇ ਵਾਲਾ ਪਦਾਰਥ ਬਰਾਮਦ ਹੋਣ ਦੀ ਝੂਠੀ ਕਹਾਣੀ ਬਣਾ ਕੇ ਫਰਜ਼ੀ ਪੁਲਸ ਅਫਸਰ ਬਣ ਕੇ ਫਰਜ਼ੀ ਦਸਤਾਵੇਜ਼ ਦਿਖਾ ਕੇ ਧਮਕਾ ਕੇ ਕੇਸ ਕਰਨ ਦਾ ਡਰਾਵਾ ਦੇ ਕੇ 19,92,000 ਰੁਪਏ ਦੀ ਠੱਗੀ ਮਾਰੀ ਹੈ।
ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।    Newsline Express

Related Articles

Leave a Comment