Skip to main content

newslineexpres

Breaking News
🚩 ਰਾਜ ਚੋਣ ਕਮਿਸ਼ਨ ਵੱਲੋਂ ਸੀਨੀਅਰ IASਅਧਿਕਾਰੀ ਸੰਦੀਪ ਹੰਸ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਲਈ ਆਬਜ਼ਰਵਰ ਨਿਯੁਕਤ 🚩 ਚੰਡੀਗੜ੍ਹ ਦੇ ਸੀਨੀਅਰ ਅਧਿਕਾਰੀਆਂ ਨੇ ਤਹਿਸੀਲ ਪਟਿਆਲਾ, ਰਾਜਪੁਰਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਫੀਲਡ ਦੌਰੇ ਦੌਰਾਨ ਜਨਗਣਨਾ 2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਸਰਕਾਰ ਤੋਂ ਗ੍ਰਾਂਟ ਦੀ ਮੰਗ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਸੌਂਪਿਆ ਮੰਗ ਪੱਤਰ 🚩 वीर हकीकत राय स्कूल की कृतिका ने पावरलिफ्टिंग में जीता सिल्वर मेडल 🚩 ਵੇਰਕਾ ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂ; ਅੱਜ ਤੋਂ ਨਵੇਂ ਰੇਟ ਲਾਗੂ 🚩 ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਵਿੱਚ ਚੱਲਣਗੀਆ ਪੀ. ਆਰ. ਟੀ. ਸੀ ਜੂਨੀਅਰ ਬੱਸਾਂ : ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ
Joe Rogan Podcasts You Must Listen
Home NEWS ???? ਦਿੱਲੀ ’ਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ ਪਾਰ; ਹਥਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ

???? ਦਿੱਲੀ ’ਚ ਯਮੁਨਾ ਖ਼ਤਰੇ ਦੇ ਨਿਸ਼ਾਨ ਤੋਂ ਪਾਰ; ਹਥਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ

by Newslineexpres@1

ਨਵੀਂ ਦਿੱਲੀ, 18 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਕੇਂਦਰੀ ਜਲ ਕਮਿਸ਼ਨ ਨੇ ਯਮੁਨਾ ਨਦੀ ਵਿਚ 19 ਅਗਸਤ ਤੱਕ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਟੱਪਣ ਦੀ ਪੇਸ਼ੀਨਗੋਈ ਕੀਤੀ ਹੈ। ਕਮਿਸ਼ਨ ਨੇ ਕਿਹਾ ਕਿ ਮੰਗਲਵਾਰ ਤੱਕ ਪਾਣੀ ਦਾ ਪੱਧਰ 206 ਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਜਦੋਂਕਿ ਖ਼ਤਰੇ ਦਾ ਨਿਸ਼ਾਨ 205.33 ਮੀਟਰ ਹੈ। ਕਮਿਸ਼ਨ ਇਹਤਿਆਤੀ ਉਪਰਾਲੇ ਵਜੋਂ ਪਾਣੀ ਦੀ ਨਿਕਾਸੀ ਸ਼ੁਰੂ ਕਰ ਸਕਦਾ ਹੈ।
ਸੋਮਵਾਰ ਸਵੇਰੇ 7 ਵਜੇ ਤੱਕ, ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ 204.80 ਮੀਟਰ ਸੀ, ਜੋ ਐਤਵਾਰ ਸ਼ਾਮ ਨੂੰ 204.60 ਮੀਟਰ ਤੋਂ ਵੱਧ ਗਿਆ ਹੈ। ਚੇਤਾਵਨੀ ਦਾ ਨਿਸ਼ਾਨ 204.50 ਮੀਟਰ ਹੈ, ਅਤੇ ਦਰਿਆ ਲਗਾਤਾਰ ਦੋ ਦਿਨਾਂ ਤੋਂ ਇਸ ਪੱਧਰ ਤੋਂ ਉੱਪਰ ਵਗ ਰਿਹਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਰੀਆਂ ਸਬੰਧਤ ਏਜੰਸੀਆਂ ਅਲਰਟ ’ਤੇ ਹਨ, ਅਤੇ ਹਾਲਾਤ ਸੰਭਾਲਣ ਲਈ ਇਹਤਿਆਤੀ ਉਪਾਅ ਕੀਤੇ ਗਏ ਹਨ। ਪੁਰਾਣਾ ਰੇਲਵੇ ਪੁਲ ਰਾਜਧਾਨੀ ਵਿੱਚ ਹੜ੍ਹਾਂ ਦੇ ਜੋਖਮਾਂ ਦੀ ਨਿਗਰਾਨੀ ਲਈ ਅਹਿਮ ਨਿਰੀਖਣ ਬਿੰਦੂ ਬਣਿਆ ਹੋਇਆ ਹੈ। ਪਾਣੀ ਦੇ ਪੱਧਰ ਵਿੱਚ ਵਾਧਾ ਮੁੱਖ ਤੌਰ ’ਤੇ ਵਜ਼ੀਰਾਬਾਦ ਅਤੇ ਹਥਨੀਕੁੰਡ ਬੈਰਾਜਾਂ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡਣ ਕਾਰਨ ਹੋਇਆ ਹੈ। ਹੁਣ ਤੱਕ, ਹਥਨੀਕੁੰਡ ਤੋਂ 58,282 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜੋ ਕਿ ਇਸ ਸੀਜ਼ਨ ਵਿੱਚ ਸਭ ਤੋਂ ਵੱਧ ਹੈ। ਉਧਰ ਵਜ਼ੀਰਾਬਾਦ ਤੋਂ ਹਰ ਘੰਟੇ 36,170 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉੱਪਰ ਵੱਲ ਛੱਡੇ ਗਏ ਪਾਣੀ ਨੂੰ ਆਮ ਤੌਰ ’ਤੇ ਦਿੱਲੀ ਤੱਕ ਪਹੁੰਚਣ ਵਿੱਚ 48 ਤੋਂ 50 ਘੰਟੇ ਲੱਗਦੇ ਹਨ। ਹਾਲਾਤ ਨੂੰ ਦੇਖਦਿਆਂ ਇਸ ਸੀਜ਼ਨ ਵਿੱਚ ਪਹਿਲੀ ਵਾਰ ਹਥਨੀਕੁੰਡ ਬੈਰਾਜ ਦੇ ਸਾਰੇ 18 ਗੇਟ ਖੋਲ੍ਹੇ ਗਏ ਹਨ।

Related Articles

Leave a Comment