Skip to main content

newslineexpres

Home BJP ???? ਭਾਜਪਾ ਆਗੂ ਡਾ. ਕਾਂਸਲ ਵੱਲੋਂ ਦਿੱਲੀ-ਕਟੜਾ “ਵੰਦੇਭਾਰਤ ਟ੍ਰੇਨ” ਦਾ ਰਾਜਪੁਰਾ ਵਿਖੇ ਸਟਾਪ ਬਣਾਉਣ ਦੀ ਮੰਗ

???? ਭਾਜਪਾ ਆਗੂ ਡਾ. ਕਾਂਸਲ ਵੱਲੋਂ ਦਿੱਲੀ-ਕਟੜਾ “ਵੰਦੇਭਾਰਤ ਟ੍ਰੇਨ” ਦਾ ਰਾਜਪੁਰਾ ਵਿਖੇ ਸਟਾਪ ਬਣਾਉਣ ਦੀ ਮੰਗ

by Newslineexpres@1

???? ਭਾਜਪਾ ਆਗੂ ਡਾ. ਕਾਂਸਲ ਵੱਲੋਂ ਦਿੱਲੀ-ਕਟੜਾ “ਵੰਦੇਭਾਰਤ ਟ੍ਰੇਨ” ਦਾ ਰਾਜਪੁਰਾ ਵਿਖੇ ਸਟਾਪ ਬਣਾਉਣ ਦੀ ਮੰਗ

???? ਸਾਬਕਾ ਐਮ.ਪੀ. ਮਹਾਰਾਣੀ ਪਰਨੀਤ ਕੌਰ ਨੂੰ ਦਿੱਤਾ ਮੰਗ ਪੱਤਰ

ਪਟਿਆਲਾ
ਨਿਊਜ਼ਲਾਈਨ ਐਕਸਪ੍ਰੈਸ

ਭਾਜਪਾ ਦੇ ਸੀਨੀਅਰ ਯੁਵਾ ਨੇਤਾ ਡਾ. ਗੁਰਵਿੰਦਰ ਕਾਂਸਲ ਵੱਲੋਂ ਲੋਕਾਂ ਦੀ ਸੁਵਿਧਾ ਲਈ ਦਿੱਲੀ-ਕਟੜਾ “ਵੰਦੇਭਾਰਤ ਟ੍ਰੇਨ” ਦਾ ਰਾਜਪੁਰਾ ਵਿਖੇ ਸਟਾਪ ਬਣਾਉਣ ਦੀ ਮੰਗ ਕੀਤੀ ਹੈ।
ਡਾ. ਕਾਂਸਲ ਨੇ ਸਾਬਕਾ ਕੇਂਦਰੀ ਰਾਜ ਮੰਦਰੀ ਮਹਾਰਾਣੀ ਪਰਨੀਤ ਕੌਰ ਨਾਲ ਅਹਿਮ ਮੁਲਾਕਾਤ ਦੌਰਾਨ ਰੇਲਵੇ ਮੰਤਰਾਲੇ ਵਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਦਿੱਲੀ ਤੋਂ ਕਟੜਾ ਵਾਇਆ ਫ਼ਿਰੋਜ਼ਪੁਰ ਲਈ ਵੰਦੇਭਾਰਤ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ ਜਿਸਦਾ ਸਟਾਪ ਪਟਿਆਲਾ ਵੀ ਹੋਵੇਗਾ, ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਟ੍ਰੇਨ ਦੇ ਸ਼ੁਰੂ ਹੋਣ ਨਾਲ ਪਟਿਆਲਾ ਵਾਸੀਆਂ ਵਿੱਚ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਹੈ।
ਮਹਾਰਾਣੀ ਪ੍ਰਨੀਤ ਕੌਰ ਨਾਲ ਕੀਤੀ ਮੁਲਾਕਾਤ ਦੌਰਾਨ ਡਾ. ਕਾਂਸਲ ਨੇ ਦੱਸਿਆ ਕਿ ਦਿੱਲੀ-ਕਟੜਾ ਵੰਦੇਭਾਰਤ ਟ੍ਰੇਨ ਨੰਬਰ 22439 ਤੇ 22440 ਦੇ ਰਾਜਪੁਰਾ ਵਿਖੇ ਸਟਾਪ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਅਤੇ ਇਸ ਸੰਬੰਧੀ ਮੰਗ ਪੱਤਰ ਵੀ ਦਿੱਤਾ।
ਡਾ. ਕਾਂਸਲ ਨੇ ਕਿਹਾ ਕਿ ਵੰਦੇਭਾਰਤ ਟ੍ਰੇਨ ਦਾ ਸਟਾਪ ਰਾਜਪੁਰਾ (ਪੰਜਾਬ) ਵਿਖੇ ਹੋਣ ਨਾਲ ਪਟਿਆਲਾ ਅਤੇ ਨਾਲ ਦੇ ਹੋਰ ਜ਼ਿਲ੍ਹਿਆਂ ਦੇ ਸ਼ਰਧਾਲੂਆਂ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਿੱਚ ਹੋਰ ਵੀ ਆਸਾਨੀ ਹੋਵੇਗੀ।
ਇਸ ਮੌਕੇ ਭਾਜਪਾ ਪਟਿਆਲਾ ਜਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਐੱਸ ਕੇ ਪਾਠੀ ਅਤੇ ਇਸ਼ਾਂਤ ਭਸੀਨ ਮੌਜ਼ੂਦ ਸਨ।   Newsline Express

Related Articles

Leave a Comment