ਪਟਿਆਲਾ, 26 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਐੱਨ.ਸੀ.ਸੀ ਗਰੁਪ ਸ਼ੁਰੂ ਹੋ ਗਏ ਹਨ ਜਿਸ ਹਿੱਤ ਬੱਚਿਆਂ ਅਤੇ ਮਾਪਿਆਂ ਵਿੱਚ ਬਹੁਤ ਉਤਸ਼ਾਹ ਹੈ। ਕਿਉਂਕਿ ਐੱਨ.ਸੀ.ਸੀ ਰਾਹੀ ਜਿੱਥੇ ਬੱਚਿਆਂ ਦਾ ਸ਼ਾਨਦਾਰ ਕੈਰੀਅਰ ਬਣਦਾ ਹੈ, ਉੱਥੇ ਹੀ ਨੌਕਰੀ ਵਿਚ ਸਹੂਲਤਾਂਵਾਂ ਵੀ ਮਿਲਦੀਆਂ ਹਨ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਜਾਗ੍ਰਿਤੀ ਪ੍ਰੋਗਰਾਮ ਸਮੇਂ ਦਿਤੀ। ਸਕੂਲ ਐੱਨ.ਸੀ.ਸੀ ਆਫੀਸਰ ਸਚਨਾ ਰਾਣੀ ਨੇ ਦੱਸਿਆ ਕਿ ਬਹੁਤ ਬੱਚੇ ਐੱਨ.ਸੀ.ਸੀ ਲੈਣ ਹਿੱਤ ਅੱਗੇ ਆ ਰਹੇ ਹਨ ਅਤੇ ਐੱਨ.ਸੀ.ਸੀ ਆਫੀਸਰਜ ਵੀ ਸਮੇਂ-ਸਮੇਂ ‘ਤੇ ਕੈਡਿਟਾਂ ਨੂੰ ਗਾਈਡ ਅਤੇ ਉਤਸ਼ਾਹਿਤ ਕਰਦੇ ਰਹਿੰਦੇ ਹਨ। ਕਾਕਾ ਰਾਮ ਵਰਮਾ, ਸੇਵਾ ਮੁਕਤ ਜ਼ਿਲ੍ਹਾ ਟਰੇਨਿੰਗ ਅਫਸਰ, ਰੈਡ ਕਰਾਸ ਨੇ ਵਿਦਿਆਰਥੀਆਂ ਨੂੰ ਫਸਟ ਏਡ ਦੀ ਏ.ਬੀ.ਸੀ.ਡੀ, ਕਿਸੇ ਬੇਹੋਸ਼ ਇਨਸਾਨ ਦੀ ਨਬਜ਼/ਸਾਹ ਕਿਰਿਆ ਬੰਦ ਹੋਣ ‘ਤੇ ਸੀ.ਪੀ.ਆਰ ਬਣਾਉਟੀ ਸਾਹ ਦੇਣ ਦੀ ਜਾਣਕਾਰੀ ਦਿੱਤੀ। ਸਾਰੇ ਕੈਡਿਟਜ਼ ਨੇ ਰਾਸ਼ਟਰ ਮਾਨਵਤਾ ਪਰਿਵਾਰਾਂ, ਵਾਤਾਵਰਣ ਦੀ ਸੇਵਾ-ਸੰਭਾਲ, ਅਨੁਸ਼ਾਸਨ ਵਿੱਚ ਰਹਿਣ ਅਤੇ ਨਸ਼ਿਆ, ਹਾਦਸਿਆਂ, ਅਪਰਾਧਾਂ ਤੋਂ ਬਚਣ, ਸਖਤ ਮਿਹਨਤ ਕਰਨ ਦਾ ਪ੍ਰਣ ਵੀ ਕੀਤਾ।