ਮੁੰਬਈ, 25 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਪਰੀਨਿਤੀ ਚੋਪੜਾ ਤੇ ਰਾਘਵ ਚੱਢਾ ਨੇ ਫੈਨਸ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਹੁਣੇ ਜਿਹੇ ਇਹ ਜੋੜਾ ਕਪਿਲ ਸ਼ਰਮਾ ਦੇ ਸ਼ੋਅ ਵਿਚ ਨਜ਼ਰ ਆਇਆ ਸੀ। ਇਸ ਦੌਰਾਨ ਰਾਘਵ ਚੱਢਾ ਨੇ ਦੱਸਿਆ ਸੀ ਕਿ ਉਹ ਜਲਦ ਹੀ ਫੈਨਸ ਨੂੰ ਖੁਸ਼ਖਬਰੀ ਦੇਣਗੇ। ਰਾਘਵ ਤੇ ਪਰੀਨਿਤੀ ਨੇ ਆਪਣੇ ਇੰਸਟਾਗ੍ਰਾਮ ‘ਤੇ ਫੈਨਸ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਕੱਪਲ ਨੇ ਇਕ ਪੋਸਟ ਸ਼ੇਅਰ ਕੀਤਾ ਜਿਸ ਵਿਚ ਉਨ੍ਹਾਂ ਨੇ ਇਕ ਪਿਆਰੇ ਜਿਹੇ ਕੇਕ ਦੇ ਨਾਲ ਆਉਣ ਵਾਲੇ ਮਹਿਮਾਨ ਦੀ ਨਿਊਜ਼ ਸ਼ੇਅਰ ਕੀਤੀ। ਪੋਸਟ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਪਿਆਰਾ ਜਿਹਾ ਕੇਕ ‘ਤੇ ਲਿਖਿਆ ਹੈ 1+1=3 ਤੇ ਬੱਚੇ ਦੇ ਪੈਰਾਂ ਦੇ ਨਿਸ਼ਾਨ ਹਨ।
