???? ਰਮਨ ਹਾਂਡਾ ਫਾਊਂਡੇਸ਼ਨ ਨੇ ਲਾਇਆ ਲੋੜਵੰਦਾਂ ਲਈ ਫ੍ਰੀ ਮੈਡੀਕਲ ਕੈਂਪ
???? ਸੈਂਕੜੇ ਲੋੜਵੰਦ ਮਰੀਜ਼ਾਂ ਦਾ ਕੀਤਾ ਚੈੱਕਅੱਪ
ਜ਼ੀਰਕਪੁਰ – ਨਿਊਜ਼ਲਾਈਨ ਐਕਸਪ੍ਰੈਸ – ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਰਮਨ ਹਾਂਡਾ ਫਾਊਂਡੇਸ਼ਨ ਵੱਲੋਂ ਅੱਜ ਮੋਤੀਆ ਪੈਸੀਫਿਕ ਸੈੰਟਰ ਜ਼ੀਰਕਪੁਰ ਵਿਖੇ
ਲੋੜ੍ਹਵੰਦਾਂ ਇੱਕ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ। ਜਿਸ ਵਿੱਚ ਸੈਂਕੜੇ ਲੋੜਵੰਦ ਪਰਿਵਾਰਾਂ ਨੇ ਆਪਣੇ ਚੈੱਕਅੱਪ ਕਰਵਾਏ ਅਤੇ ਉਹਨਾਂ ਨੂੰ ਦਵਾਈ ਵੀ ਮੁਫ਼ਤ ਦਿੱਤੀ ਗਈ।

ਇਸ ਕੈਂਪ ‘ਚ ਮਰੀਜ਼ਾਂ ਦੇ ਚੈੱਕਅੱਪ ਲਈ ਮਾਹਿਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ‘ਤੇ ਹਾਜ਼ਰ ਸੀ। ਜਿਸ ਵਿੱਚ ਡਾ. ਕਾਰਤਿਕ ( ਆਮ ਆਦਮੀ ਕਲੀਨਿਕ), ਡਾ. ਸਤੀਸ਼ ਕੌਸ਼ਿਸ਼ (ਬੀ. ਐਮ. ਐਸ) ਅਤੇ ਸੀ. ਐੱਸ. ਓ. ਹਰਸ਼ਪ੍ਰੀਤ ਸਿੰਘ ਨੇ ਪਹੁੰਚੇ ਹੋਏ ਮਰੀਜ਼ਾਂ ਦੀ ਡੂੰਘਾਈ ਤੋਂ ਜਾਂਚ ਕੀਤੀ ਅਤੇ ਲੋੜੀਂਦੀ ਦਵਾਈ ਵੀ ਦਿੱਤੀ।
ਇਸ ਮੌਕੇ ਰਮਨ ਹਾਂਡਾ ਫਾਊਂਡੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਹਾਂਡਾ ਵਿਸ਼ੇਸ਼ ਤੌਰ ‘ਤੇ ਮਰੀਜ਼ਾਂ ਨੂੰ ਮਿਲਣ ਲਈ ਪਹੁੰਚੇ ਅਤੇ ਬਜ਼ੁਰਗ ਮਰੀਜ਼ਾਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿਨੋਂ-ਦਿਨ ਬਿਮਾਰੀਆਂ ਬਹੁਤ ਵਧਦੀਆਂ ਜਾ ਰਹੀਆਂ ਹਨ ਅਤੇ ਜ਼ਿਆਦਾਤਰ ਲੋਕ ਵੱਡੇ ਤੇ ਮਹਿੰਗੇ ਹਸਪਤਾਲਾਂ ‘ਚ ਇਲਾਜ਼ ਨਹੀਂ ਕਰਵਾ ਸਕਦੇ। ਸੋ ਸਾਡਾ ਅਜਿਹੇ ਲੋੜਵੰਦ ਲੋਕਾਂ ਦੀ ਸੇਵਾ ਕਰਨਾ ਹੀ ਸਾਡਾ ਧਰਮ ਹੈ। ਉਹਨਾਂ ਕਿਹਾ ਕਿ ਇਹ ਤਾਂ ਸਿਰਫ਼ ਛੋਟੀ ਜਿਹੀ ਪਹਿਲਕਦਮੀ ਹੈ, ਭਵਿੱਖ ‘ਚ ਵੀ ਅਜਿਹੇ ਹੋਰ ਵੱਡੇ ਤੋਂ ਵੱਡੇ ਕੈਂਪ ਲਵਾਉਂਦੇ ਰਹਾਂਗੇ। ਉਹਨਾਂ ਆਪਣੀ ਸੰਸਥਾ ਵੱਲੋਂ ਪਹੁੰਚੀ ਹੋਈ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਐਮ. ਸੀ. ਸੁਖਵਿੰਦਰ ਸਿੰਘ ਲਵਲੀ, ਐਮ. ਸੀ. ਰਿਸਵ ਬੰਦੂਕ ਸਮੇਤ ਇਲਾਕੇ ਦੇ ਮੋਹਤਬਰ ਤੇ ਪਤਵੰਤੇ ਹਾਜਰ ਸਨ।
