Skip to main content

newslineexpres

Breaking News
Joe Rogan Podcasts You Must Listen
Home Information ???? ਸੇਵਾ ਪਖਵਾੜਾ ਮੁਹਿੰਮ ਤਹਿਤ ਪਟਿਆਲਾ ਦੇ ਹਰ ਵਾਰਡ ਵਿੱਚ ਲਗਾਏ ਜਾਣਗੇ ਵੱਖ-ਵੱਖ ਕੈਂਪ : ਡਾ. ਕਾਂਸਲ

???? ਸੇਵਾ ਪਖਵਾੜਾ ਮੁਹਿੰਮ ਤਹਿਤ ਪਟਿਆਲਾ ਦੇ ਹਰ ਵਾਰਡ ਵਿੱਚ ਲਗਾਏ ਜਾਣਗੇ ਵੱਖ-ਵੱਖ ਕੈਂਪ : ਡਾ. ਕਾਂਸਲ

by Newslineexpres@1

???? ਸੇਵਾ ਪਖਵਾੜਾ ਮੁਹਿੰਮ ਤਹਿਤ ਪਟਿਆਲਾ ਦੇ ਹਰ ਵਾਰਡ ਵਿੱਚ ਲਗਾਏ ਜਾਣਗੇ ਵੱਖ ਵੱਖ ਕੈਂਪ – ਡਾ. ਕਾਂਸਲ

ਪਟਿਆਲਾ, 14 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ  – ਭਾਜਪਾ ਸੀਨੀਅਰ ਯੁਵਾ ਨੇਤਾ ਅਤੇ ਪ੍ਰਧਾਨ ਕਾਂਸਲ ਫਾਊਂਡੇਸ਼ਨ ਡਾ. ਗੁਰਵਿੰਦਰ ਕਾਂਸਲ ਵੱਲੋਂ ਭਾਜਪਾ ਪਟਿਆਲਾ ਮਹਿਲਾ ਮੋਰਚਾ ਪ੍ਰਧਾਨ ਮਨੀਸ਼ਾ ਉੱਪਲ, ਉੱਪ ਪ੍ਰਧਾਨ ਰੀਆ ਸੋਹੀ ਤੇ ਚੰਦਾ, ਮੰਡਲ ਪ੍ਰਧਾਨ ਊਸ਼ਾ ਅਤੇ ਭਾਜਪਾ ਪਟਿਆਲਾ ਸਾਬਕਾ ਐਸ.ਸੀ. ਮੋਰਚਾ ਪ੍ਰਧਾਨ ਐਸ ਕੇ ਪਾਠੀ, ਭਾਜਪਾ ਯੁਵਾ ਆਗੂ ਯਸ਼, ਇਸ਼ਾਂਤ ਅਤੇ ਭਾਜਪਾ ਆਗੂ ਭਗਵਾਨ ਨਾਲ ਮਿਲਕੇ ਭਾਰੀ ਬਰਸਾਤ ਅਤੇ ਹੜਾਂ ਦੇ ਕਹਿਰ ਤੋਂ ਬਾਅਦ ਪਟਿਆਲਾ ਦਿਹਾਤੀ ਦੇ ਪਿੰਡ ਲੁਬਾਣਾ ਬਾਜ਼ੀਗਰ ਬਸਤੀ ਦਾ ਦੌਰਾ ਕੀਤਾ ਗਿਆ ਜਿਸ ਦੌਰਾਨ ਪਿੰਡ ਦੀਆ ਔਰਤਾਂ ਦੀ ਜਰੂਰਤ ਦੇਖਦੇ ਹੋਏ ਉਹਨਾਂ ਨੂੰ ਲੋੜੀਂਦਾ ਸਮਾਨ ਵੀ ਮੁਹਈਆ ਕਰਵਾਇਆ ਗਿਆ, ਬਰਸਾਤ ਕਾਰਨ ਪਿੰਡਵਾਸੀਆਂ ਦੇ ਹੋਏ ਘਰ ਦੇ ਨੁਕਸਾਨ ਨੂੰ ਵੀ ਦੇਖਿਆ ਅਤੇ ਪਿੰਡ ਦੇ ਲੋਕਾਂ ਦੀ ਮੁਸੀਬਤਾਂ ਨੂੰ ਵੀ ਸੁਣਿਆ ਗਿਆ। ਇਸ ਮੌਕੇ ਪਿੰਡ ਦੇ ਵਸਨੀਕਾਂ ਨੂੰ ਵਿਕਸਿਤ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਜਨਮਦਿਨ ਉੱਤੇ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਸੇਵਾ ਪਖਵਾੜਾ ਦੇ ਤਹਿਤ ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ, ਬਲੱਡ ਡੋਨੇਸ਼ਨ ਕੈਂਪ, ਸਮੇਂ ਦੀ ਮੰਗ ਨੂੰ ਦੇਖਦੇ ਹੋਏ ਟ੍ਰੀ ਪਲਾਨਟੇਸ਼ਨ ਡਰਾਈਵ ਅਤੇ ਪ੍ਰਧਾਨ ਮੰਤਰੀ ਜੀ ਦੁਆਰਾ ਲੋਕ ਭਲਾਈ ਲਈ ਚਲਾਈ ਜਾ ਰਹੀ ਸਕੀਮਾਂ ਦੇ ਮੁਫ਼ਤ ਕੈਂਪ ਨੂੰ ਭਾਜਪਾ ਪਟਿਆਲਾ ਸ਼ਹਿਰੀ ਵੱਲੋਂ ਲਗਾਉਣ ਦਾ ਯਕੀਨ ਦਵਾਇਆ ਗਿਆ ਜਿਸ ਨਾਲ ਪਿੰਡਵਾਸੀਆਂ ਨੂੰ ਤੰਦਰੁਸਤੀ ਅਤੇ ਕੇਂਦਰ ਦੀ ਹਰ ਮੁਹਿਮ ਦਾ ਸਿੱਧਾ ਲਾਭ ਪ੍ਰਾਪਤ ਹੋਵੇਗਾ ਨਾਲ ਹੀ ਡਾ. ਗੁਰਵਿੰਦਰ ਕਾਂਸਲ ਜੌ ਪਟਿਆਲਾ ਦਿਹਾਤੀ ਦੇ ‘ ਇੱਕ ਰਾਸ਼ਟਰ ਇੱਕ ਚੁਣਾਵ ‘ ਦੇ ਇੰਚਾਰਜ ਨੇ ਵਲੋਂ ਇਸ ਮੁਹਿਮ ਨੂੰ ਪਿੰਡ ਲੁਬਾਣਾ ਬਾਜ਼ੀਗਰ ਬਸਤੀ ਤੋਂ ਸ਼ੁਰੂ ਕਰਨ ਬਾਰੇ ਵੀ ਕਿਹਾ ਗਿਆ।

ਇਸ ਮੌਕੇ ਡਾ. ਕਾਂਸਲ ਵੱਲੋਂ ਪਿੰਡ ਵਿੱਚ ਘਰਾਂ ਦੇ ਹੋਏ ਨੁਕਸਾਨ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ 2.5 ਲੱਖ ਤੱਕ ਦਾ ਕੇਂਦਰ ਸਰਕਾਰ ਵੱਲੋਂ ਲਾਭ ਪ੍ਰਾਪਤ ਕਰਵਾਉਣ ਵਿੱਚ ਕੋਸ਼ਿਸ਼ ਕਰਨ ਦਾ ਵੀ ਭਰੋਸਾ ਦਵਾਇਆ ਗਿਆ ਇਸ ਦੌਰੇ ਦੌਰਾਨ ਭਾਜਪਾ ਦੇ ਸੇਵਾਦਾਰਾਂ ਨੂੰ ਪਿੰਡ ਦੇ ਲੋਕਾਂ ਨੇ ਖੂਬ ਮਾਣ, ਸਤਕਾਰ ਅਤੇ ਪਿਆਰ ਦਿੱਤਾ ਨਾਲ ਹੀ ਪਿੰਡਵਾਸੀਆਂ ਵੱਲੋਂ 2027 ਵਿੱਚ ਪੂਰੇ ਪਿੰਡ ਵਿੱਚ ਕਮਲ ਖਿਲਾਣ ਦਾ ਆਸ਼ਵਾਸਨ ਵੀ ਦਿੱਤਾ ਗਿਆ।N

Newsline Express

Related Articles

Leave a Comment