???? ਮਲਿਆਲੀ ਅਦਾਕਾਰ ਮੋਹਨ ਲਾਲ ਨੂੰ ਮਿਲੇਗਾ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ
ਨਵੀਂ ਦਿੱਲੀ, 21 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਕੇਂਦਰ ਸਰਕਾਰ ਨੇ ਸ਼ਨੀਵਾਰ ਐਲਾਨ ਕੀਤਾ ਕਿ ਤੇਲਗੂ, ਤਾਮਿਲ, ਕੰਨੜ ਤੇ ਹਿੰਦੀ ਫਿਲਮਾਂ ‘ਚ ਕੰਮ ਕਰਨ ਵਾਲੇ ਮਸ਼ਹੂਰ ਮਲਿਆਲੀ ਅਦਾਕਾਰ ਮੋਹਨ ਲਾਲ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਇਕ ਉੱਚ ਸਿਨੇਮਾ ਸਨਮਾਨ ਹੈ। ਮੋਹਨ ਲਾਲ ਨਾ ਸਿਰਫ਼ ਇਕ ਅਦਾਕਾਰ ਸਗੋਂ ਇਕ ਨਿਰਦੇਸ਼ਕ ਤੇ ਨਿਰਮਾਤਾ ਵੀ ਹਨ। ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਤਜਰਬੇਕਾਰ ਅਦਾਕਾਰ, ਨਿਰਦੇਸ਼ਕ ਤੇ ਨਿਰਮਾਤਾ ਨੂੰ ਭਾਰਤੀ ਸਿਨੇਮਾ ‘ਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਵੱਕਾਰੀ ਪੁਰਸਕਾਰ ਦੇਣ ਲਈ ਬਣੀ ਚੋਣ ਕਮੇਟੀ ਦੀ ਸਿਫ਼ਾਰਸ਼ ‘ਤੇ ਭਾਰਤ ਸਰਕਾਰ ਨੇ ਮੋਹਨ ਲਾਲ ਨੂੰ ਉਕਤ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।
Newsline Express
