Skip to main content

newslineexpres

Joe Rogan Podcasts You Must Listen
Home Fitness ???? ਏਸ਼ੀਆ ਕੱਪ 2025 : ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਸੂਪਰ 4 ਦਾ ਮਹਾਮੁਕਾਬਲਾ

???? ਏਸ਼ੀਆ ਕੱਪ 2025 : ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਸੂਪਰ 4 ਦਾ ਮਹਾਮੁਕਾਬਲਾ

by Newslineexpres@1

???? ਏਸ਼ੀਆ ਕੱਪ 2025 : ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਸੂਪਰ 4 ਦਾ ਮਹਾਮੁਕਾਬਲਾ

ਦੁਬਈ, 21 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ  – ਏਸ਼ੀਆ ਕੱਪ 2025 ਵਿਚ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਸੂਪਰ 4 ਰਾਊਂਡ ਦਾ ਮਹਾਮੁਕਾਬਲਾ ਹੋਵੇਗਾ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਰਾਤ 8 ਵਜੇ ਸ਼ੁਰੂ ਹੋਵੇਗਾ। ਏਸ਼ੀਆ ਕੱਪ 2025 ਦੇ ਹੁਣ ਤਕ ਦੇ ਭਾਰਤ ਨੇ ਸਾਰੇ ਹੀ ਮੈਚ ਜਿੱਤੇ ਹਨ। ਭਾਰਤ ਅੱਜ ਦੁਬਈ ਵਿਚ ਸੁਪਰ ਫੋਰ ਪੜਾਅ ਦੇ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਨਾਲ ਭਿੜੇਗਾ। ਇਕ ਨੌਜਵਾਨ ਕ੍ਰਿਕਟ ਪ੍ਰਸ਼ੰਸਕ ਨੇ ਕਿਹਾ ਕਿ ਸਾਡੀ ਜਿੱਤ ਯਕੀਨੀ ਹੈ। ਕੁਲਦੀਪ ਯਾਦਵ ਲਗਾਤਾਰ ਦੋ ਮੈਚਾਂ ਵਿਚ ਮੈਨ ਆਫ ਦਿ ਮੈਚ ਰਿਹਾ ਹੈ। ਤੀਜਾ ਮੈਚ ਆਉਣ ਵਾਲਾ ਹੈ। ਇਸ ਲਈ, ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ। ਦੱਸ ਦਈਏ ਕਿ ਏਸ਼ੀਆ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਆਖਰੀ ਮੈਚ ਹੱਥ ਮਿਲਾਉਣ ਦੇ ਵਿਵਾਦ ਕਾਰਨ ਸੁਰਖੀਆਂ ਵਿਚ ਰਿਹਾ ਸੀ। ਏਸ਼ੀਆ ਕੱਪ 2025 ਦੇ ਪਿਛਲੇ ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। 

Newsline Express

Related Articles

Leave a Comment