Skip to main content

newslineexpres

Joe Rogan Podcasts You Must Listen
Home Information ???? ਕੱਲ੍ਹ ਤੋਂ ਇਕ ਰੁਪਏ ਸਸਤਾ ਮਿਲੇਗਾ ਰੇਲਗੱਡੀਆਂ ਤੇ ਸਟੇਸ਼ਨਾਂ ‘ਤੇ ਬੋਤਲਬੰਦ ਪਾਣੀ

???? ਕੱਲ੍ਹ ਤੋਂ ਇਕ ਰੁਪਏ ਸਸਤਾ ਮਿਲੇਗਾ ਰੇਲਗੱਡੀਆਂ ਤੇ ਸਟੇਸ਼ਨਾਂ ‘ਤੇ ਬੋਤਲਬੰਦ ਪਾਣੀ

by Newslineexpres@1

???? ਕੱਲ੍ਹ ਤੋਂ ਇਕ ਰੁਪਏ ਸਸਤਾ ਮਿਲੇਗਾ ਰੇਲਗੱਡੀਆਂ ਤੇ ਸਟੇਸ਼ਨਾਂ ‘ਤੇ ਬੋਤਲਬੰਦ ਪਾਣੀ

ਨਵੀਂ ਦਿੱਲੀ, 21 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਰੇਲਵੇ ਬੋਰਡ ਨੇ ਰੇਲ ਨੀਰ ਤੇ ਹੋਰ ਅਧਿਕਾਰਤ ਬਾਂਡਾਂ ਦੀ ਪੀਣ ਵਾਲੇ ਪਾਣੀ ਦੀ ਬੋਤਲ ਦੀ ਕੀਮਤ ‘ਚ ਇਕ ਰੁਪਏ ਦੀ ਕਟੌਤੀ ਦੇ ਨਿਰਦੇਸ਼ ਦਿੱਤੇ ਹਨ। ਸੋਧੀਆਂ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ। ਰੇਲਗੱਡੀਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਅਜਿਹਾ ਪਾਣੀ ਵੇਚਿਆ ਜਾਂਦਾ ਹੈ। ਰੇਲਵੇ ਬੋਰਡ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇਕ ਵਪਾਰਕ ਸਰਕੁਲਰ ਅਨੁਸਾਰ ਰੇਲ ਨੀਰ ਬ੍ਰਾਂਡ ਦੇ ਪੀਣ ਵਾਲੇ ਪਾਣੀ ਦੀ ਇਕ ਲੀਟਰ ਦੀ ਬੋਤਲ ਦੀ ਕੀਮਤ 15 ਰੁਪਏ ਤੋਂ ਘਟਾ ਕੇ 14 ਰੁਪਏ ਕਰ ਦਿੱਤੀ ਗਈ ਹੈ। 500 ਮਿਲੀਲੀਟਰ ਦੀ ਬੋਤਲ 10 ਰੁਪਏ ਦੀ ਥਾਂ 9 ਰੁਪਏ ‘ਚ ਮਿਲੇਗੀ। ਇਹੀ ਦਰ ਆਈ. ਆਰ. ਸੀ. ਟੀ. ਸੀ. ਅਤੇ ਰੇਲਵੇ ਵੱਲੋਂ ਅਧਿਕਾਰਤ ਹੋਰ ਬ੍ਰਾਂਡਾਂ ‘ਤੇ ਵੀ ਲਾਗੂ ਹੋਵੇਗੀ ਜਿਨ੍ਹਾਂ ਨੂੰ ਰੇਲਗੱਡੀਆਂ ਤੇ ਰੇਲਵੇ ਸਟੇਸ਼ਨਾਂ ‘ਤੇ ਵੇਚਿਆ ਜਾਂਦਾ ਹੈ।

Newsline Express

Related Articles

Leave a Comment