Skip to main content

newslineexpres

Joe Rogan Podcasts You Must Listen
Home Accident ???? ਸੁਖਬੀਰ ਬਾਦਲ ਦੇ ਕਾਫ਼ਿਲੇ ਦੀਆਂ ਗੱਡੀਆਂ ਦੀ ਟੱਕਰ; DSP ਦੀ ਥਾਰ ਬੱਸ ‘ਚ ਵੱਜੀ

???? ਸੁਖਬੀਰ ਬਾਦਲ ਦੇ ਕਾਫ਼ਿਲੇ ਦੀਆਂ ਗੱਡੀਆਂ ਦੀ ਟੱਕਰ; DSP ਦੀ ਥਾਰ ਬੱਸ ‘ਚ ਵੱਜੀ

by Newslineexpres@1

???? ਸੁਖਬੀਰ ਬਾਦਲ ਦੇ ਕਾਫ਼ਿਲੇ ਦੀਆਂ ਗੱਡੀਆਂ ਦੀ ਟੱਕਰ

???? DSP ਦੀ ਥਾਰ ਬੱਸ ‘ਚ ਵੱਜੀ, ਕੁੱਝ ਪੁਲਿਸ ਮੁਲਾਜ਼ਮ ਜ਼ਖਮੀ

ਅਜਨਾਲਾ, 27 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਅਜਨਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਕਾਫਲੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਤੇਜ਼ ਰਫਤਾਰ ਬੱਸ ਨੇ 2 ਗੱਡੀਆਂ ਵਿਚ ਟੱਕਰ ਮਾਰੀ। 2 ਕਾਰਾਂ ਤੇ ਪਿੱਛੇ ਆ ਰਹੀ DSP ਇੰਦਰਜੀਤ ਸਿੰਘ ਦੀ ਥਾਰ ਬੱਸ ਵਿਚ ਜਾ ਵੱਜੀ। ਹਾਦਸੇ ਵਿਚ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦੇ ਏਅਰਬੈਗ ਤੱਕ ਖੁੱਲ੍ਹ ਗਏ।

ਹਾਦਸੇ ਵਿਚ ਅਕਾਲੀ ਆਗੂ ਰਾਜਾ ਲਦੇਹ ਵਾਲ-ਵਾਲ ਬਚੇ, ਪਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਹਾਦਸਾ ਉਸ ਸਮੇਂ ਹੋਇਆ ਜਦੋਂ ਸੁਖਬੀਰ ਬਾਦਲ ਰਾਹਤ ਸਮੱਗਰੀ ਵੰਡਣ ਲਈ ਪਹੁੰਚੇ ਸਨ। ਘਟਨਾ ਵਿਛੋਹਾ ਪਿੰਡ ਵਿਚ ਹੋਈ। ਹਾਦਸੇ ਤੋਂ ਬਾਅਦ ਕਾਫਲਾ ਰੁਕ ਗਿਆ ਤੇ ਸਾਰੇ ਉਤਰ ਕੇ ਹਾਦਸਾਗ੍ਰਸਤ ਗੱਡੀਆਂ ਤੇ ਬੱਸ ਕੋਲ ਪਹੁੰਚੇ ਤੇ ਲੋਕਾਂ ਨੂੰ ਬਾਹਰ ਕੱਢਿਆ।

Newsline Express

Related Articles

Leave a Comment