???? “ਜਿੰਦਗੀ ਤੋ ਅਪਨੇ ਹੀ ਦਮ ਪੇ ਜੀਅ ਜਾਤੀ ਹੈ ਯਾਰੋ, ਔਰੋਂ ਕੇ ਕੰਧੋਂ ਪਰ ਤੋ ਜਨਾਜੇ ਹੀ ਉਠਾ ਕਰਤੇ ਹੈ” ……
???? ਸੰਸਥਾ ਮਰੀਜ ਮਿਤਰਾ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਮੌਕੇ ਨਵੀਂ ਸੰਚਾਲਕ ਕਮੇਟੀ ਦਾ ਗਠਨ
???? ਗੁਰਮੁੱਖ ਗੁਰੂ ਤੀਜੀ ਵਾਰ ਬਣੇ ਸੰਸਥਾ ਦਾ ਪ੍ਰਧਾਨ, ਲਖਵਿੰਦਰ ਸਿੰਘ ਸਲਾਹਕਾਰ ਨਿਯੁਕਤ
ਪਟਿਆਲਾ, 29 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਸੰਸਥਾ ਮਰੀਜ਼ ਮਿਤਰਾ ਵੈਲਫੇਅਰ ਆਰਗੇਨਾਈਜੇਸ਼ਨ ਪਟਿਆਲਾ ਵਲੋਂ ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ‘ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸੇਸ਼ ਤੌਰ ਉਤੇ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਨਵੀਂ ਸੰਚਾਲਕ ਕਮੇਟੀ ਸਾਲ 2025-26 ਸਰਵ ਸਹਿਮਤੀ ਨਾਲ ਜਾਰੀ ਕੀਤੀ ਗਈ। ਲਗਾਤਾਰ ਤੀਜੀ ਵਾਰ ਗੁਰਮੁੱਖ ਗੁਰੂ ਨੂੰ ਸੰਸਥਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਨਾਲ ਹੀ ਜਗਰਾਜ ਸਿੰਘ ਚਹਿਲ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਮੀਤ ਪ੍ਰਧਾਨ (ਦਿਹਾਤੀ), ਜਗਦੀਸ਼ ਰਾਏ ਜਨਰਲ ਸਕੱਤਰ, ਜਸਵਿੰਦਰ ਸਿੰਘ ਹੈਪੀ ਕਪੂਰ ਮੀਤ ਪ੍ਰਧਾਨ (ਸ਼ਹਿਰੀ), ਪਰਮ ਸੇਠੀ ਲਾਲੀ ਮੀਡੀਆ ਸਲਾਹਕਾਰ, ਐਡਵੋਕੇਟ ਆਰ.ਵੀ. ਵਸ਼ਿਸ਼ਟ ਕਾਨੂੰਨੀ ਸਲਾਹਕਾਰ, ਤੇਜਿੰਦਰ ਸਿੰਘ ਮੰਡੋੜ ਸੰਗਠਨ ਸਕੱਤਰ, ਪ੍ਰਵੀਨ ਸ਼ਰਮਾ ਮੁੱਖ ਸਲਾਹਕਾਰ, ਡਿਪਤੀ ਮਹਾਜਨ ਜੁਆਇੰਟ ਕੈਸ਼ੀਅਰ, ਡਾ. ਜਤਵਿੰਦਰ ਕੌਰ ਗਾਗਾ ਸਪੋਕਸ ਪਰਸਨ, ਕੁਲਦੀਪ ਸਿੰਘ ਪ੍ਰਧਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ, ਦੀਪ ਧਾਲੀਵਾਲ ਜੁਆਇੰਟ ਸਕੱਤਰ, ਰਾਜੇਸ਼ਵਰ ਨਾਥ ਰਾਜੂ ਸੋਸ਼ਲ ਮੀਡੀਆ ਇੰਚਾਰਜ, ਅਨਿਰੁਧ ਹਾਂਡਾ ਸਲਾਹਕਾਰ, ਲਖਵਿੰਦਰ ਸਿੰਘ ਸਲਾਹਕਾਰ, ਰਵੀ ਮਲਹੋਤਰਾ ਸਲਾਹਕਾਰ, ਗੁਰਮੀਤ ਸਿੰਘ ਸਲਾਹਕਾਰ, ਬਿੰਟੂ ਕੁਮਾਰ ਸਲਾਹਕਾਰ ਨਿਯੁਕਤ ਕੀਤਾ ਗਿਆ।

ਇਸ ਸਮਾਗਮ ਵਿੱਚ ਪ੍ਰਸਿਧ ਸਮਾਜ ਸੇਵਿਕਾ ਮੈਡਮ ਸਤਿੰਦਰ ਪਾਲ ਕੌਰ ਵਾਲੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ। ਨਵਨਿਯੁਕਤ ਟੀਮ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਹਨਾਂ ਕਿਹਾ ਕਿ ਸੰਸਥਾ ਮਰੀਜ ਮਿਤਰਾਂ ਦੀਆਂ ਸੇਵਾਵਾਂ ਜਮੀਨੀ ਪੱਧਰ ‘ਤੇ ਚਲ ਰਹੀਆਂ ਹਨ। ਉਹ ਖੁਦ ਲੋੜਵੰਦ ਮਰੀਜਾਂ ਨੂੰ ਖੂਨ ਦੀ ਮਦਦ ਲਈ ਸੰਸਥਾ ਦਾ ਹੈਲਪਲਾਈਨ ਨੰਬਰ 98148-80335 ਦੇ ਕੇ ਫੋਨ ਕਰਨ ਲਈ ਅਕਸਰ ਕਹਿੰਦੇ ਹਨ। ਸੰਸਥਾ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਸਮਰਪਿਤ ਭਾਵ ਨਾਲ ਸੇਵਾ ਕਰਨ ਵਾਲੇ ਇਨਸਾਨ ਹਨ। ਉਹਨਾਂ ਦੀਆਂ ਸ਼ੁਭਕਾਮਨਾਵਾਂ ਹਮੇਸ਼ਾ ਸੰਸਥਾ ਮਰੀਜ ਮਿਤਰਾ ਦੇ ਨਾਲ ਹਨ।ਸੰਸਥਾ ਮਰੀਜ਼ ਮਿਤਰਾ ਵਲੋਂ ਹਰ ਸਾਲ ਆਪਣੀ ਪੁਰਾਣੀ ਸੰਚਾਲਕ ਕਮੇਟੀ ਭੰਗ ਕਰ ਕੇ ਨਵੀਂ ਕਮੇਟੀ ਜਾਰੀ ਕੀਤੀ ਜਾਂਦੀ ਹੈ। ਇਹ ਬਹੁਤ ਵਧੀਆ ਪ੍ਰਥਾ ਹੈ, ਇਸ ਨਾਲ ਸੰਸਥਾ ਦੀ ਪਾਰਦਰਸ਼ਤਾ ਹੋਰ ਵੱਧ ਨਿਖਰ ਕੇ ਮੁਹਰੇ ਆਉਂਦੀ ਹੈ। ਦੂਜੀਆਂ ਸੰਸਥਾਵਾਂ ਨੂੰ ਵੀ ਇਹਨਾਂ ਦੀ ਤਰ੍ਹਾਂ ਹੀ ਪਾਰਦਰਸ਼ਤਾ ਦਿਖਾਉਂਦੇ ਹੋਏ ਹਰ ਸਾਲ ਆਪਣੀਆਂ ਕਮੇਟੀਆਂ ਜਨਤਕ ਕਰਨੀਆਂ ਚਾਹੀਦੀਆਂ ਹਨ।

ਇਹ ਮੌਕੇ ਸੰਸਥਾ ਦੇ ਨਵ ਨਿਯੁਕਤ ਪ੍ਰਧਾਨ ਗੁਰਮੁੱਖ ਗੁਰੂ ਨੇ ਸਮੂਹ ਮੈਂਬਰਾਂ ਦਾ ਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਉਹਨਾਂ ਉਤੇ ਬਹੁਤ ਭਰੋਸਾ ਕਰਦੇ ਹੋਏ ਪ੍ਰਧਾਨਗੀ ਦੇ ਅਹੁਦੇ ‘ਤੇ ਸਰਵ ਸਹਿਮਤੀ ਨਾਲ ਨਿਵਾਜਦੇ ਹਨ। ਉਹਨਾਂ ਦਸਿਆ ਕਿ ਸੰਸਥਾ ਮਰੀਜ਼ ਮਿਤਰਾ ਦੀ ਸੰਚਾਲਕ ਕਮੇਟੀ ਦੀ ਮੁਨੀਆਦ ਸਿਰਫ ਇਕ ਸਾਲ ਲਈ ਹੀ ਹੁੰਦੀ ਹੈ।ਇਕ ਸਾਲ ਬਾਅਦ ਪੁਰਾਣੀ ਕਮੇਟੀ ਭੰਗ ਕਰ ਕੇ ਫਿਰ ਚੋਣ ਕਮੇਟੀ ਬਣਾਈ ਜਾਂਦੀ ਹੈ ਅਤੇ ਉਸਦੇ ਉਪਰੰਤ ਨਵੀਂ ਕਮੇਟੀ ਵਿੱਚ ਮੈਂਬਰ ਸ਼ਾਮਲ ਕਰਦੀ ਹੈ ਅਤੇ ਫਿਰ ਸਰਵ ਸਹਿਮਤੀ ਨਾਲ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਖਜਾਨਚੀ ਆਦਿ ਦੇ ਅਹੁਦੇ ਨਿਵਾਜੇ ਜਾਂਦੇ ਹਨ। ਇਸ ਪ੍ਰਥਾ ਨਾਲ ਆਮ ਤੇ ਨਵੇਂ ਜੁੜੇ ਮੈਂਬਰਾਂ ਨੂੰ ਵੀ ਆਪਣੀ ਸੇਵਾ ਦੇ ਹੁਨਰ ਦਿਖਾਉਣ ਦਾ ਮੌਕਾ ਸਮੇਂ ਸਮੇਂ ‘ਤੇ ਮਿਲਦਾ ਰਹਿੰਦਾ ਹੈ।
ਇਸ ਮੌਕੇ ਮੰਚ ਦਾ ਸੰਚਾਲਕ ਬਾਖੂਬੀ ਢੰਗ ਨਾਲ ਕਰਦੇ ਹੋਏ ਡਾ. ਜਤਵਿੰਦਰ ਕੌਰ ਗਾਗਾ ਬੁਲਾਰਾ ਮਰੀਜ਼ ਮਿਤਰਾ ਵਲੋਂ ਪਹੁੰਚੇ ਹੋਏ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਤੇ ਸੰਸਥਾ ਦੇ ਚਲ ਰਹੇ ਸੇਵਾ ਕਾਰਜਾਂ ‘ਤੇ ਵੀ ਚਾਨਣ ਪਾਇਆ ਗਿਆ।
ਇਸ ਮੌਕੇ ਮਰੀਜ ਮਿਤਰਾ ਸੀਨੀਅਰ ਮੈਂਬਰ ਹਰਮਨਦੀਪ ਸਿੰਘ ਨਿਰਮਾਣ, ਦਵਿੰਦਰ ਹੈਪੀ, ਮਾਨਵਦੀਪ ਸਿੰਘ, ਯਸ਼ਲੀਨ ਕੌਰ, ਆਰੀਅਨ ਆਦਿ ਅਤੇ ਕੁਝ ਪੱਤਰਕਾਰ ਵੀ ਮੌਜੂਦ ਸਨ। Newsline Express
