newslineexpres

Home Chandigarh ???? ਪੰਜਾਬ ਵਿਧਾਨ ਸਭਾ ਵੱਲੋਂ 6 ਮਹੱਤਵਪੂਰਨ ਬਿੱਲ ਪਾਸ

???? ਪੰਜਾਬ ਵਿਧਾਨ ਸਭਾ ਵੱਲੋਂ 6 ਮਹੱਤਵਪੂਰਨ ਬਿੱਲ ਪਾਸ

by Newslineexpres@1

???? ਪੰਜਾਬ ਵਿਧਾਨ ਸਭਾ ਵੱਲੋਂ 6 ਮਹੱਤਵਪੂਰਨ ਬਿੱਲ ਪਾਸ

ਚੰਡੀਗੜ੍ਹ, 29 ਸਤੰਬਰ: ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿਧਾਨ ਸਭਾ ਨੇ ਅੱਜ ਸੂਬੇ ਭਰ ਵਿੱਚ ਸ਼ਾਸਨ ਅਤੇ ਜਨਤਕ ਸੇਵਾਵਾਂ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਕੁਸ਼ਲਤਾ ਵਧਾਉਣ ਦੇ ਉਦੇਸ਼ ਨਾਲ 6 ਮਹੱਤਵਪੂਰਨ ਬਿੱਲ ਪਾਸ ਕੀਤੇ।

ਵਿਧਾਨਕ ਸੁਧਾਰਾਂ ਦਾ ਉਦੇਸ਼ ਰੈਗੂਲੇਟਰੀ ਵਿਧੀਆਂ ਨੂੰ ਮਜ਼ਬੂਤ ਕਰਨਾ, ਪ੍ਰਕਿਰਿਆਵਾਂ ਨੂੰ ਸੁਖਾਲਾ ਬਣਾਉਣਾ ਅਤੇ ਨਾਗਰਿਕਾਂ ਦੇ ਅਧਿਕਾਰਾਂ ਤੇ ਹਿੱਤਾਂ ਦੀ ਰਾਖੀ ਕਰਦਿਆਂ ਕਾਰੋਬਾਰ ਕਰਨ ਵਿੱਚ ਵਧੇਰੇ ਸੌਖ ਨੂੰ ਯਕੀਨੀ ਬਣਾਉਣਾ ਹੈ। ਇਹਨਾਂ ਪਾਸ ਕੀਤੇ ਗਏ ਬਿੱਲਾਂ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦ ਸੀਡਸ (ਪੰਜਾਬ ਸੋਧਨਾ) ਬਿੱਲ, 2025 ਪੇਸ਼ ਕੀਤਾ ਗਿਆ; ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪੰਜਾਬ ਰਾਈਟ ਟੂ ਬਿਜ਼ਨਸ (ਸੋਧਨਾ) ਬਿੱਲ, 2025 ਪੇਸ਼ ਕੀਤਾ ਗਿਆ; ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਪੰਜਾਬ ਗੁੱਡਸ ਐਂਡ ਸਰਵਿਸ ਟੈਕਸ (ਸੋਧਨਾ) ਬਿੱਲ, 2025 ਵੱਲੋਂ ਪੇਸ਼ ਕੀਤਾ ਗਿਆ; ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੈਸ਼ਨ (ਸੋਧਨਾ) ਬਿੱਲ, 2025; ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਕੋਆਪਰੇਟਿਵ ਸੁਸਾਇਟੀਸ (ਸੋਧਨਾ) ਬਿੱਲ, 2025 ਪੇਸ਼ ਕੀਤਾ ਗਿਆ; ਅਤੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪੰਜਾਬ ਟਾਊਨ ਇੰਮਪੂਰਵਮੈਂਟ (ਸੋਧਨਾ) ਬਿੱਲ, 2025 ਪੇਸ਼ ਕੀਤਾ ਗਿਆ।

Newsline Express

Related Articles

Leave a Comment