???? ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਚਾਰ ਰੋਜ਼ਾ ਸਕਾਊਟ-ਗਾਈਡਜ਼ ਕੈਂਪ ਦਾ ਸ਼ਾਨਦਾਰ ਸਮਾਪਨ
ਪਟਿਆਲਾ, 3 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – 29 ਸਤੰਬਰ ਤੋਂ 1 ਅਕਤੂਬਰ ਅਤੇ 3 ਅਕਤੂਬਰ ਤੱਕ ਲੱਗੇ ਚਾਰ ਰੋਜ਼ਾ ਸਕਾਊਟ-ਗਾਈਡਜ਼ ਕੈਂਪ ਦਾ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿਖੇ ਜ਼ਿਲਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਦੀ ਪ੍ਰਵਾਨਗੀ ਨਾਲ ਸ਼ਾਨਦਾਰ ਸਮਾਪਨ ਹੋਇਆ। ਕੈਂਪ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਸ. ਦਰਸ਼ਨ ਸਿੰਘ (C.O.C.S), ਪ੍ਰੋਫੈਸਰ ਕੇ.ਕੇ. ਮੌਦਗਿਲ ਅਤੇ ਕਾਕਾ ਰਾਮ ਵਰਮਾ ਨੇ ਸ਼ਿਰਕਤ ਕਰਕੇ ਸਮਾਰੋਹ ਦੀ ਸ਼ੋਭਾ ਵਧਾਈ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਮੁੱਖ ਮਹਿਮਾਨ ਦਰਸ਼ਨ ਸਿੰਘ ਅਤੇ ਭਾਰਤ ਸਕਾਊਟ-ਗਾਈਡਜ਼ ਦੀ ਸਮੁੱਚੀ ਟੀਮ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਸਕੂਲ ਦੇ ਡੀਪੀਈ ਦੀਪਕ ਸੋਨੀ, ਅਧਿਆਪਕਾ ਅਨੁ ਸ਼ਰਮਾ, ਨਰੇਸ਼ ਕੁਮਾਰੀ, ਹਰਮਨ ਵੀਰ ਸਿੰਘ ਨੇ ਕੈਂਪ ਨੂੰ ਸਫਲ ਬਣਾਉਣ ਲਈ ਪ੍ਰਸ਼ੰਸਾ-ਯੋਗ ਯੋਗਦਾਨ ਪਾਇਆ। ਇਸ ਕੈਂਪ ਦੇ ਇੰਚਾਰਜ ਸ. ਜਸਪਾਲ ਸਿੰਘ (ਐਲ.ਟੀ.), ਸ. ਜਗਮੋਹਨ ਸਿੰਘ (ਡੀ.ਓ.ਸੀ.), ਸ. ਰਣਜੀਤ ਸਿੰਘ ਮਾਨ (ਡੀ.ਟੀ.ਸੀ.), ਧਰਮਪਾਲ (ਸਹਾਇਕ ਡੀ.ਟੀ.ਸੀ.), ਸ. ਹਰਜੀਤ ਸਿੰਘ (ਸਕਾਊਟ ਮਾਸਟਰ, ਸੀਨੀਅਰ ਸੈਕੰਡਰੀ ਸਕੂਲ ਛੀਟਾਂਵਾਲਾ) ਅਤੇ ਨਵਕਿਰਨ ਕੌਰ (ਸੀਨੀਅਰ ਸੈਕੰਡਰੀ ਸਕੂਲ ਆਲੋਵਾਲ) ਸਮੇਤ ਸਮੁੱਚੀ ਟੀਮ ਨੇ ਕੈਂਪਰਜ਼ ਨੂੰ ਸਕਾਊਟ-ਗਾਈਡਜ਼ ਦੇ ਇਤਿਹਾਸ, ਸਕਾਊਟ ਪ੍ਰਾਰਥਨਾ, ਝੰਡਾ ਗੀਤ, ਨਿਯਮ ਅਤੇ ਸਕਾਊਟ ਚਿੰਨ੍ਹ ਆਦਿ ਬਾਰੇ ਵਿਸਤ੍ਰਿਤ ਜਾਣਕਾਰੀ ਪੈਟਰੋਲ-ਵਾਈਜ਼ ਗਰੁੱਪਾਂ ਵਿੱਚ ਵੰਡ ਕੇ ਪ੍ਰਦਾਨ ਕੀਤੀ।
ਕੈਂਪ ਦੌਰਾਨ ਕੈਂਪਰਜ਼ ਨੇ ਸਕਾਊਟ-ਗਾਈਡਜ਼ ਨਾਲ ਸੰਬੰਧਿਤ ਸਿੱਖਿਆ, ਨੈਤਿਕ ਸਿੱਖਿਆ ਦੇ ਨਾਲ-ਨਾਲ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿੱਚ ਭਾਗ ਲੈ ਕੇ ਅਨਮੋਲ ਅਨੁਭਵ ਪ੍ਰਾਪਤ ਕੀਤੇ।
ਅੰਤ ਵਿੱਚ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਸਾਰੇ ਕੈਂਪਰਜ਼, ਟ੍ਰੇਨਰਾਂ ਅਤੇ ਸਮਾਪਨ ਸਮਾਰੋਹ ਵਿੱਚ ਸ਼ਾਮਿਲ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Newsline Express
