newslineexpres

Breaking News
🚩चुनावी तैयारियों में जुटी शिव सेना हिंदुस्तान, पटियाला के 8 विधानसभा क्षेत्रों के लिए प्रभारी नियुक्त 🚩 ਐਡਵਾਇਜਰੀ ਕਮੇਟੀ ਵੱਲੋਂ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਦੇ ਪੁਨਰਨਿਰਮਾਣ ਤੇ ਸੁੰਦਰੀਕਰਨ ਕਾਰਜਾਂ ਦਾ ਜਾਇਜ਼ਾ 🚩 ਪਟਿਆਲਾ ਵਿਖੇ ਸਪੈਸ਼ਲ ਇੰਟੈਂਸਿਵ ਰਵੀਜਨ (ਐਸ.ਆਈ.ਆਰ.) ਸਬੰਧੀ ਸਿਖਲਾਈ ਸ਼ੁਰੂ 🚩 ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ: ਡਾ. ਬਲਬੀਰ ਸਿੰਘ 🚩 ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ‘ਚ ਪੂਰੀ ਟੀਮ ਅਤੇ ਵਿਧਾਇਕ ਕੋਹਲੀ ਨਾਲ ਪਹੁੰਚੇ ਸਿਹਤ ਮੰਤਰੀ ਡਾ . ਬਲਬੀਰ ਸਿੰਘ 🚩स्वर्गीय श्री अर्जन दास जी की स्मृति में रक्तदान शिविर का आयोजन  ❤️रक्तदान मानवता की सबसे महान सेवाओं में से एक है : अश्वनी गोयल
Joe Rogan Podcasts You Must Listen
Home Chandigarh ???? ਪੈਟਰੋਲ ਪਵਾਇਆ 2500 ਦਾ ਤੇ ਬਿਲ 2200 ਦਾ…!?

???? ਪੈਟਰੋਲ ਪਵਾਇਆ 2500 ਦਾ ਤੇ ਬਿਲ 2200 ਦਾ…!?

by Newslineexpres@1

???? ਪੈਟਰੋਲ ਪਵਾਇਆ 2500 ਦਾ ਤੇ ਬਿਲ 2200 ਦਾ…!?

???? ਚੰਡੀਗੜ੍ਹ ਦੇ ਪੈਟਰੋਲ ਪੰਪ ‘ਤੇ ਗੜਬੜ, ਥਾਣੇ ਪਹੁੰਚਿਆ ਮਾਮਲਾ

ਚੰਡੀਗੜ੍ਹ, 3 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਸੈਕਟਰ-46 ‘ਚ ਸਥਿਤ ਇਕ ਪੈਟਰੋਲ ਪੰਪ ‘ਤੇ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਗੱਡੀ ‘ਚ 2500 ਰੁਪਏ ਦਾ ਪੈਟਰੋਲ ਭਰਵਾਉਣ ‘ਤੇ 2200 ਰੁਪਏ ਦਾ ਬਿੱਲ ਦਿੱਤਾ ਗਿਆ। ਗੱਡੀ ਦੇ ਮਾਲਕ ਨੇ ਹੰਗਾਮਾ ਕੀਤਾ ਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਪੰਪ ਦੀ ਇਕ ਮਸ਼ੀਨ ਸੀਲ ਕਰ ਦਿੱਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਸੈਕਟਰ-45 ਦੇ ਨਿਵਾਸੀ ਸ਼ਾਦਾਬ ਰਾਠੀ ਨੇ ਪੁਲਿਸ ਸਟੇਸ਼ਨ-34 ਵਿਚ ਸ਼ਿਕਾਇਤ ਦਰਜ ਕਰਵਾਈ। ਰਾਠੀ ਦਾ ਕਹਿਣਾ ਹੈ ਕਿ ਉਹ ਆਪਣੇ ਵਾਹਨ ‘ਚ 1500 ਰੁਪਏ ਦਾ ਪੈਟਰੋਲ ਭਰਵਾਉਣ ਗਏ ਸਨ, ਪਰ ਪੰਪ ਮੁਲਾਜ਼ਮ ਨੇ ਦੱਸਿਆ ਕਿ ਗਲਤੀ ਨਾਲ 2500 ਰੁਪਏ ਦਾ ਪੈਟਰੋਲ ਭਰ ਦਿੱਤਾ ਗਿਆ ਹੈ। ਰਾਠੀ ਨੇ ਕੋਈ ਵਿਰੋਧ ਨਹੀਂ ਕੀਤਾ ਤੇ 2500 ਰੁਪਏ ਦਾ ਭੁਗਤਾਨ ਕਰਨ ਲਈ ਤਿਆਰ ਹੋ ਗਏ। ਜਦੋਂ ਪੈਟਰੋਲ ਭਰਵਾਉਣ ਤੋਂ ਬਾਅਦ ਮੁਲਾਜ਼ਮ ਨੇ ਬਿਲ ਦਿੱਤਾ ਤਾਂ ਉਸ ਵਿਚ ਸਿਰਫ 2200 ਰੁਪਏ ਦਾ ਪੈਟਰੋਲ ਹੀ ਦਿਖਾਇਆ ਗਿਆ। ਰਾਠੀ ਨੇ ਇਸ ਗੜਬੜ ‘ਤੇ ਵਿਰੋਧ ਕੀਤਾ ਤੇ ਕਿਹਾ ਕਿ ਜੇ ਪੈਟਰੋਲ 2500 ਰੁਪਏ ਦਾ ਭਰਿਆ ਗਿਆ ਹੈ ਤਾਂ ਬਿਲ ਵੀ ਉਸੇ ਮੁਤਾਬਕ ਹੋਣਾ ਚਾਹੀਦਾ ਹੈ।

ਮਾਮਲਾ ਵਧਣ ‘ਤੇ ਰਾਠੀ ਨੇ ਪੰਪ ਮੈਨੇਜਰ ਨੂੰ ਬੁਲਾਇਆ ਪਰ ਦੋਸ਼ ਹੈ ਕਿ ਮੈਨੇਜਰ ਨੇ ਸ਼ਿਕਾਇਤ ਨੂੰ ਅਣਸੁਣਿਆ ਕੀਤਾ। ਇਸ ਤੋਂ ਬਾਅਦ ਰਾਠੀ ਨੇ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ। ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਲਿਖਤੀ ਸ਼ਿਕਾਇਤ ਦਰਜ ਕੀਤੀ। ਸ਼ਿਕਾਇਤ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣ ਤੋਂ ਬਾਅਦ ਪੰਪ ਦੀ ਮਸ਼ੀਨ ਸੀਲ ਕਰ ਦਿੱਤੀ ਗਈ। ਮਾਮਲੇ ਦੀ ਜਾਂਚ ਜਾਰੀ ਹੈ।

Newsline Express

Related Articles

Leave a Comment