newslineexpres

Home Information ???? ਟਰੰਪ ਸਰਕਾਰ ਨੇ ਅਮਰੀਕੀ ਫੌਜ ‘ਚ ਦਾੜ੍ਹੀ ਰੱਖਣ ‘ਤੇ ਲਗਾਇਆ ਬੈਨ

???? ਟਰੰਪ ਸਰਕਾਰ ਨੇ ਅਮਰੀਕੀ ਫੌਜ ‘ਚ ਦਾੜ੍ਹੀ ਰੱਖਣ ‘ਤੇ ਲਗਾਇਆ ਬੈਨ

by Newslineexpres@1

???? ਟਰੰਪ ਸਰਕਾਰ ਨੇ ਅਮਰੀਕੀ ਫੌਜ ‘ਚ ਦਾੜ੍ਹੀ ਰੱਖਣ ‘ਤੇ ਲਗਾਇਆ ਬੈਨ

ਅਮਰੀਕਾ – ਨਿਊਜ਼ਲਾਈਨ ਐਕਸਪ੍ਰੈਸ – ਟਰੰਪ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਅਮਰੀਕੀ ਫੌਜ ਵਿਚ ਦਾੜ੍ਹੀ ਰੱਖਣ ‘ਤੇ ਪਾਬੰਦੀ ਲਗਾਈ ਹੈ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਵੱਲੋਂ ਫੌਜ ਵਿਚ ਦਾੜ੍ਹੀ ਰੱਖਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਤਹਿਤ ਮੁਸਲਮਾਨਾਂ, ਸਿੱਖਾਂ ‘ਤੇ ਫੌਜ ਵਿਚ ਦਾੜ੍ਹੀ ਰੱਖਣ ‘ਤੇ ਰੋਕ ਲਗਾ ਦਿੱਤੀ ਗਈ ਹੈ।

ਰੱਖਿਆ ਮੰਤਰੀ ਦੇ ਇਸ ਹੁਕਮ ਮੁਤਾਬਕ ਹੁਣ ਅਮਰੀਕੀ ਫੌਜੀ ਸ਼ਾਖਾਵਾਂ ਨੂੰ 2010 ਤੋਂ ਪਹਿਲਾਂ ਦੇ ਨਿਯਮ ਲਾਗੂ ਕਰਨ ਦੇ ਹੁਕਮ ਹਨ ਜਿਸ ਵਿਚ ਦਾੜ੍ਹੀ ਰੱਖਣਾ ਸਿਰਫ ਦੁਰਲਭ ਮੈਡੀਕਲ ਜਾਂ ਕੁਝ ਚੁਣੇ ਹੋਏ ਧਾਰਮਿਕ ਮਾਮਲਿਆਂ ਵਿਚ ਹੀ ਸਵੀਕਾਰਯੋਗ ਹੋਵੇਗੀ। ਨੀਤੀ ਵਿਚ ਕਿਹਾ ਗਿਆ ਹੈ ਕਿ ਚਿਹਰੇ ‘ਤੇ ਦਾੜ੍ਹੀ ਨਹੀਂ ਰੱਖੀ ਜਾ ਸਕਦੀ ਹੈ, ਜੋ ਸਿੱਖ ਭਾਈਚਾਰੇ ਤੇ ਦਾੜ੍ਹੀ ਰੱਖਣ ਵਾਲੇ ਮੁਸਲਿਮਾਂ ਦੀ ਧਾਰਮਿਕ ਭਾਵਨਾ ਦੇ ਖਿਲਾਫ ਹੈ।

ਸਿੱਖਾਂ ਨੇ ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ‘ਤੇ ਇਤਰਾਜ਼ ਪ੍ਰਗਟਾਇਆ ਹੈ ਤੇ ਫੈਸਲੇ ਨੂੰ ਧਾਰਮਿਕ ਭਾਵਨਾਂ ਖਿਲਾਫ ਦੱਸਿਆ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਨਵੇਂ ਨੌਜਵਾਨਾਂ ਲਈ ਹੁਣ ਫੌਜ ਵਿਚ ਕਰੀਅਰ ਬਣਾਉਣ ਵਿਚ ਧਾਰਮਿਕ ਪਛਾਣ ਮੁਸ਼ਕਲ ਬਣੇਗੀ। ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਨਵਾਂ ਹੁਕਮ ਨਾ ਸਿਰਫ਼ ਫੌਜ ਵਿੱਚ ਸਿੱਖ ਸੈਨਿਕਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰੇਗਾ, ਸਗੋਂ ਅਮਰੀਕਾ ਦੇ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਧਾਰਮਿਕ ਆਜ਼ਾਦੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। 90 ਦਿਨਾਂ ਦੇ ਅੰਦਰ ਨਿਯਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਪਵੇਗਾ ।

Newsline Express

Related Articles

Leave a Comment