newslineexpres

Home Chandigarh ???? ਐੱਚ. ਰਾਜੇਸ਼ ਪ੍ਰਸਾਦ ਬਣੇ ਚੰਡੀਗੜ੍ਹ ਦੇ ਨਵੇਂ ਮੁੱਖ ਸਕੱਤਰ, ਰਾਜੀਵ ਵਰਮਾ ਦੀ ਜਗ੍ਹਾ ਨਿਭਾਉਣਗੇ ਸੇਵਾਵਾਂ

???? ਐੱਚ. ਰਾਜੇਸ਼ ਪ੍ਰਸਾਦ ਬਣੇ ਚੰਡੀਗੜ੍ਹ ਦੇ ਨਵੇਂ ਮੁੱਖ ਸਕੱਤਰ, ਰਾਜੀਵ ਵਰਮਾ ਦੀ ਜਗ੍ਹਾ ਨਿਭਾਉਣਗੇ ਸੇਵਾਵਾਂ

by Newslineexpres@1

ਚੰਡੀਗੜ੍ਹ, 4 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਐੱਚ. ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਜੰਮੂ-ਕਸ਼ਮੀਰ ਵਿਚ ਪਾਵਰ ਡਿਵੈਲਪਮੈਂਟ ਡਿਪਾਰਟਮੈਂਟ ਦੇ ਪ੍ਰਿੰਸੀਪਲ ਸਕੱਤਰ ਦੇ ਅਹੁਦੇ ‘ਤੇ ਸਨ। ਰਾਜੇਸ਼ ਪ੍ਰਸਾਦ ਅਰੁਣਾਚਲ ਪ੍ਰਦੇਸ਼-ਦੋਵਾ ਮਿਜ਼ੋਰਮ ਯੂਨੀਅਨ ਟੈਰੀਟਰੀ ਕੈਡਰ ਦੇ 1995 ਬੈਚ ਦੇ ਆਈਏਐੱਸ ਅਧਿਕਾਰੀ ਹਨ। ਐੱਚ. ਪ੍ਰਸਾਦ ਰਾਜੀਵ ਵਰਮਾ ਦੀ ਜਗ੍ਹਾ ਲੈਣਗੇ। ਰਾਜੀਵ ਵਰਮਾ ਦਾ 28 ਸਤੰਬਰ ਨੂੰ ਦਿੱਲੀ ਤਬਾਦਲਾ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ 2005 ਬੈਚ ਦੇ ਹਰਿਆਣਾ ਕੈਡਰ ਦੇ ਆਈਏਐੱਸ ਅਧਿਕਾਰੀ ਮਨਦੀਪ ਬਰਾੜ ਨੂੰ ਚੀਫ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਦੱਸ ਦੇਈਏ ਕਿ 28 ਸਤੰਬਰ ਨੂੰ ਰਾਜੀਵ ਵਰਮਾ ਦੇ ਤਬਾਦਲੇ ਦਾ ਹੁਕਮ ਜਾਰੀ ਹੋਇਆ ਸੀ। ਜਾਣਕਾਰੀ ਮੁਤਾਬਕ ਐਤਵਾਰ ਸ਼ਾਮ 4.30 ਵਜੇ ਰਾਜੀਵ ਵਰਮਾ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਵੀ ਹੋਈ ਸੀ। ਇਸ ਦੇ ਬਾਅਦ ਕੇਂਦਰ ਨੇ ਉਨ੍ਹਾਂ ਨੂੰ ਦਿੱਲੀ ਦਾ ਨਵਾਂ ਚੀਫ ਸਕੱਤਰ ਨਿਯੁਕਤ ਕੀਤਾ।

Related Articles

Leave a Comment