newslineexpres

Joe Rogan Podcasts You Must Listen
Home ਪੰਜਾਬ ਪ੍ਰਨੀਤ ਕੌਰ ਤੇ ਵਿਜੇ ਇੰਦਰ ਸਿੰਗਲਾ ਵੱਲੋਂ ਸ੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ ਦੇ ਜਨ ਸੇਵਾ ਕੇਂਦਰ ਦੀ ਸ਼ੁਰੂਆਤ

ਪ੍ਰਨੀਤ ਕੌਰ ਤੇ ਵਿਜੇ ਇੰਦਰ ਸਿੰਗਲਾ ਵੱਲੋਂ ਸ੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ ਦੇ ਜਨ ਸੇਵਾ ਕੇਂਦਰ ਦੀ ਸ਼ੁਰੂਆਤ

by Newslineexpres@1

ਪਟਿਆਲਾ, 29 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਇੱਥੇ ਸ੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ ਵੱਲੋਂ ਸ਼ੁਰੂ ਕੀਤੇ ਗਏ ਜਨ ਸੇਵਾ ਕੇਂਦਰ, ਕੰਪਿਊਟਰ ਸੈਂਟਰ, ਮੈਡੀਕਲ ਚੈਕਅਪ ਅਤੇ ਸਿਲਾਈ ਮਸ਼ੀਨ ਸੈਂਟਰ ਦਾ ਉਦਘਾਟਨ ਸਾਂਝੇ ਰੂਪ ‘ਚ ਕੀਤਾ। ਸਮਿਤੀ ਵੱਲੋਂ ਕਰਵਾਏ ਗਏ ਸਮਾਰੋਹ ਨੂੰ ਸੰਬੋਧਨ ਮੌਕੇ ਸ੍ਰੀਮਤੀ ਪ੍ਰਨੀਤ ਕੌਰ ਨੇ ਸ੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਸਮਾਜ ਸੇਵੀ ਕਾਰਜਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ, ਜਦੋਂ ਸਰਕਾਰ ਨਾਲ ਮਿਲਕੇ ਲੋਕ ਸੇਵਾ ਦਾ ਕਾਰਜ ਕਰਦੀਆਂ ਹਨ ਤਾਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਦੀ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਦੇ ਨਾਲ-ਨਾਲ ਸਥਾਨਕ ਸਮਾਜ ਸੇਵੀ ਸੰਸਥਾਵਾਂ ਲਈ ਵੀ ਫੰਡਾਂ ਦੀ ਕਦੇ ਕੋਈ ਤੋਟ ਨਹੀਂ ਆਉਣ ਦਿੱਤੀ, ਕਿਉਂਜੋ ਪਟਿਆਲਾ ਸ਼ਹਿਰ ਨੇ ਪਿਛਲੀਆਂ 2 ਸਰਕਾਰਾਂ ਸਮੇਂ 10 ਸਾਲ ਸੰਤਾਪ ਭੋਗਿਆ ਅਤੇ ਇੱਥੋਂ ਦੇ ਵਸਨੀਕਾਂ ਨੇ ਬਹੁਤ ਹੀ ਸਬਰ ਤੇ ਸੰਤੋਖ ਨਾਲ ਤਸ਼ੱਦਦ ਹੰਢਾਇਆ।
ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾੜੀ ਮਾਲੀ ਹਾਲਤ, ਕੇਂਦਰ ਦੇ ਪੰਜਾਬ ਪ੍ਰਤੀ ਮਾੜੇ ਰਵੱਈਏ ਅਤੇ ਕੋਵਿਡ ਦੀ ਔਖੀ ਘੜੀ ਦੇ ਬਾਵਜੂਦ ਲੋਕਾਂ ਵੱਲੋਂ ਦਿੱਤੀ ਤਾਕਤ ਦੇ ਬਲਬੂਤੇ ਸੂਬੇ ‘ਚ ਲਾਮਿਸਾਲ ਵਿਕਾਸ ਕਾਰਜ ਕਰਵਾਏ ਹਨ। ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੌਰਾਨ ਸ੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਮੁਤਾਬਕ ਸਮਿਤੀ ਵੱਲੋਂ ਹੁਣ ਮਾਡਲ ਟਾਊਨ ਸਥਿਤ ਰਾਧੇ ਕ੍ਰਿਸ਼ਨ ਮੰਦਿਰ ਦੇ ਸਾਹਮਣੇ ਓਲਡ ਏਜ਼ ਹੋਮ ਵੀ ਚਲਾਇਆ ਜਾਵੇਗਾ।
ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ ਦੀ ਭਰਵੀਂ ਪ੍ਰਸ਼ੰਸਾ ਕੀਤੀ ਤੇ ਇਸ ਵੱਲੋਂ ਲੋਕ ਸੇਵਾ ਦੇ ਕੀਤੇ ਜਾ ਰਹੇ ਕਾਰਜਾਂ ਲਈ ਸਮਿਤੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਟਿਆਲਾ ਸ਼ਹਿਰ ਸਮਾਜ ਸੇਵੀਆਂ ਦਾ ਸ਼ਹਿਰ ਹੈ ਅਤੇ ਕੋਵਿਡ ਦੌਰਾਨ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਆਮ ਲੋਕਾਂ ਦੀ ਕੀਤੀ ਸੇਵਾ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਤਾਂ ਕਿ ਸੂਬੇ ਦੇ ਵਸਨੀਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਕੈਬਨਿਟ ਮੰਤਰੀ ਸ੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਦਿੱਤੀ ਜਾਂਦੀ ਇਲਾਜ ਸਹੂਲਤ ਹੁਣ 5 ਲੱਖ ਰੁਪਏ ਕਰ ਦਿੱਤੀ ਹੈ ਅਤੇ ਸੰਗਰੂਰ ਵਿਖੇ ਟਾਟਾ ਵੱਲੋਂ ਚਲਾਏ ਜਾ ਰਹੇ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਕੈਂਸਰ ਮਰੀਜਾਂ ਦਾ ਬਿਹਤਰ ਇਲਾਜ ਮੁਫ਼ਤ ਹੋ ਰਿਹਾ ਹੈ, ਹੁਣ ਹੋਰਨਾਂ ਰਾਜਾਂ ਦੇ ਮਰੀਜ ਵੀ ਇਲਾਜ ਲਈ ਇੱਥੇ ਆ ਰਹੇ ਹਨ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੈਂਸਰ ਹਸਪਤਾਲ ਲਈ ਤਿੰਨ ਨਵੀਆਂ ਅਤਿਆਧੁਨਿਕ ਮਸ਼ੀਨਾਂ ਖ੍ਰੀਦਣ ਲਈ 45 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਤਾਂ ਕਿ ਇਥੇ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਆਮ ਲੋਕਾਂ ਨੂੰ ਪੂਰੀ ਤਰ੍ਹਾਂ ਮਿਲ ਸਕੇ। ਉਨ੍ਹਾਂ ਦੱਸਿਆ ਲੋਕਾਂ ਨੂੰ ਕੈਂਸਰ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਉਨ੍ਹਾਂ ਨੇ ਸੰਗਰੂਰ ਦੇ 37 ਪਿੰਡਾਂ, ਸ਼ਹਿਰ ਦੇ 15 ਵਾਰਡਾਂ ਤੇ ਭਵਾਨੀਗੜ੍ਹ ਦੇ 7 ਵਾਰਡਾਂ ‘ਚ ਘਰ-ਘਰ ਜਾ ਕੇ ਕੈਂਸਰ ਦੀ ਸਕਰੀਨਿੰਗ ਕਰਵਾਈ ਹੈ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ੍ਰੀਮਤੀ ਪ੍ਰਨੀਤ ਕੌਰ ਤੇ ਸ੍ਰੀ ਵਿਜੇ ਇੰਦਰ ਸਿੰਗਲਾ ਦਾ ਸਵਾਗਤ ਕਰਦਿਆਂ ਸ੍ਰੀ ਰਾਧਾ ਕ੍ਰਿਸ਼ਨ ਜਨ ਸੇਵਾ ਸਮਿਤੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਵਰਨਣ ਕੀਤਾ। ਸਮਿਤੀ ਦੇ ਫਾਊਂਡਰ ਪ੍ਰਧਾਨ ਅਨੀਸ਼ ਮੰਗਲਾ ਨੇ ਸਮਿਤੀ ਲਈ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਕਰਵਾਉਂਦਿਆਂ ਸ੍ਰੀਮਤੀ ਪ੍ਰਨੀਤ ਕੌਰ ਅਤੇ ਸ੍ਰੀ ਵਿਜੇ ਇੰਦਰ ਸਿੰਗਲਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਸ੍ਰੀ ਅਨੀਸ਼ ਮੰਗਲਾ ਨੇ ਕਿਹਾ ਕਿ ਸਮਿਤੀ ਸਮਾਜ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਹਰ ਵੇਲੇ ਤਤਪਰ ਰਹੇਗੀ।
ਇਸ ਮੌਕੇ ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ, ਪੇਡਾ ਦੇ ਸੀਨੀਅਰ ਵਾਈਸ ਚੇਅਰਮੈਨ ਅਨਿਲ ਮੰਗਲਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਸਮਿਤੀ ਦੇ ਫਾਊਂਡਰ ਪ੍ਰਧਾਨ ਅਨੀਸ਼ ਮੰਗਲਾ, ਡਾਇਰੈਕਟਰ ਪੀ.ਐਸ.ਟੀ.ਸੀ.ਐਲ. ਵਿਨੋਦ ਬਾਂਸਲ, ਮਹਿਲਾ ਸ਼ਹਿਰੀ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਡਾ. ਨਵੀਨ ਸਾਰੋਂਵਾਲਾ, ਡਾ. ਕਵਿਤਾ ਸਾਰੋਂਵਾਲਾ, ਸਤਿੰਦਰ ਵਾਲੀਆ, ਤਰਸੇਮ ਬਾਂਸਲ, ਲਲਿਤ ਗੁਪਤਾ, ਸਵਿਤਾ ਗੁਪਤਾ, ਐਸ.ਕੇ. ਗੁਪਤਾ, ਇੰਦੂ ਗੁਪਤਾ, ਸਮਿਤੀ ਚੇਅਰਮੈਨ ਸੀ.ਏ. ਰਾਜੀਵ ਗੋਇਲ, ਪ੍ਰਧਾਨ ਓਮ ਪ੍ਰਕਾਸ਼, ਜਨਰਲ ਸਕੱਤਰ ਰਮੇਸ਼ ਸ਼ਰਮਾ, ਖ਼ਜ਼ਾਨਚੀ ਸੁਰਿੰਦਰ ਜਿੰਦਲ, ਵਪਾਰ ਸੈਲ ਦੇ ਵਾਈਸ ਚੇਅਰਮੈਨ ਅਤੁਲ ਜੋਸ਼ੀ, ਅਨੁਜ ਖੋਸਲਾ, ਇੰਦਰ ਜੀਤ ਮਹਾਜਨ ਅਨੁਭਾ ਮਹਾਜਨ, ਹਰੀਸ਼ ਕਪੂਰ, ਸੀ.ਏ. ਅਸ਼ੋਕ ਗੋਇਲ, ਰਾਜੀਵ ਬਾਂਸਲ, ਸ਼ਾਂਤੀ ਸਰੂਪ ਸ਼ਰਮਾ, ਡਾ. ਗਾਇਤਰੀ ਸ਼ਰਮਾ, ਡਾ. ਅਸ਼ੋਕ ਕੁਮਾਰ, ਡਾ. ਭਰਤ ਸਿੰਗਲਾ, ਆਰਕੀਟੈਕਟ ਆਰ.ਕੇ. ਬਾਂਸਲ ਸਮੇਤ ਹੋਰ ਪਤਵੰਤੇ ਮੌਜੂਦ ਸਨ।

Related Articles

Leave a Comment