Skip to main content

newslineexpres

Home Chandigarh ???? ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਖਰੀਦ ਅਤੇ ਵਰਤੋਂ ‘ਤੇ ਰੋਕ

???? ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਖਰੀਦ ਅਤੇ ਵਰਤੋਂ ‘ਤੇ ਰੋਕ

by Newslineexpres@1

???? ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਖਰੀਦ ਅਤੇ ਵਰਤੋਂ ‘ਤੇ ਰੋਕ

ਚੰਡੀਗੜ੍ਹ, 12 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੇ ਤੁਰੰਤ ਪ੍ਰਭਾਵ ਨਾਲ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ 8 ਦਵਾਈਆਂ ਦੀ ਵਰਤੋਂ ਅਤੇ ਖਰੀਦ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਮਰੀਜ਼ਾਂ ਨੂੰ ਇਹ ਦਵਾਈਆਂ ਦੇਣ ਤੋਂ ਬਾਅਦ ‘ਐਡਵਰਸ ਰੀਐਕਸ਼ਨ’ (Adverse Reaction) ਸਾਹਮਣੇ ਆਉਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਹ ਪਾਬੰਦੀ ਤਿੰਨ ਵੱਖ-ਵੱਖ ਫਾਰਮਾ ਕੰਪਨੀਆਂ ਦੁਆਰਾ ਨਿਰਮਿਤ ਅੱਠ ਦਵਾਈਆਂ ‘ਤੇ ਲਗਾਈ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਸੰਬੰਧੀ ਸਾਰੇ ਸਰਕਾਰੀ ਹਸਪਤਾਲਾਂ ਨੂੰ ਤੁਰੰਤ ਪ੍ਰਭਾਵ ਨਾਲ ਇਹ ਦਵਾਈਆਂ ਨਾ ਵਰਤਣ ਅਤੇ ਨਾ ਖਰੀਦਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

Newsline Express

Related Articles

Leave a Comment