???? ਭਾਜਪਾ ਸਰਕਾਰ ਕਿਸਾਨਾਂ ਦੀ ਅਸਲੀ ਹਮਦਰਦ : ਡਾ. ਕਾਂਸਲ
ਪਟਿਆਲਾ, 22 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਭਾਜਪਾ ਦੇ ਸੀਨਿਅਰ ਨੇਤਾ ਐਡਵੋਕੇਟ ਡਾ. ਗੁਰਵਿੰਦਰ ਕਾਂਸਲ ਨੇ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਪੰਜਾਬ ਦੇ ਹੜ੍ਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਲਈ 1000 ਕੁਇੰਟਲ ਅਨਾਜ ਦਾ ਬੀਜ ਮੁਫ਼ਤ ਭੇਜਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਅਦਿਤਾਨਾਥ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਾ. ਕਾਂਸਲ ਨੇ ਕਿਹਾ ਕਿ ਭਾਜਪਾ ਹੀ ਕਿਸਾਨਾਂ ਦੀ ਅਸਲੀ ਹਮਦਰਦ ਹੈ, ਪਹਿਲਾਂ ਵੀ ਨਰੇਂਦਰ ਮੋਦੀ ਦੀ ਵਚਨਬੱਧਤਾ ਤਹਿਤ ਭਾਜਪਾ ਦੀ ਦਿੱਲੀ ਸਰਕਾਰ, ਗੁਜਰਾਤ ਸਰਕਾਰ, ਹਰਿਆਣਾ ਸਰਕਾਰ ਅਤੇ ਗੋਆ ਸਰਕਾਰ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਆਰਥਿਕ ਸਹਾਇਤਾ ਦੇਣ ਲਈ 5-5 ਕਰੋੜ ਦੇ ਨਾਲ ਨਾਲ ਲੋੜਵੰਦਾਂ ਲਈ ਰਾਹਤ ਸਮੱਗਰੀ ਵੀ ਭੇਜੀ ਸੀ ਜਿਸਤੋਂ ਪਤਾ ਲਗਦਾ ਹੈ ਕਿ ਕੇਂਦਰ ਸਰਕਾਰ ਅਤੇ ਭਾਜਪਾ ਸਰਕਾਰ ਦੇ ਹਰ ਸੂਬੇ ਦਾ ਧਿਆਨ ਪੰਜਾਬ ਵੱਲ ਹੈ ਤੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਨੂੰ ਹਰ ਪੱਖੋਂ ਬਣਦੀ ਸਹਾਇਤਾ ਦੇਣ ਵੱਲ ਹੈ।
ਇਸ ਮੌਕੇ ਕਾਂਸਲ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਹੀ ਪੰਜਾਬ ਦੀ ਹਿਤੈਸ਼ੀ ਰਹੀ ਹੈ ਅਤੇ ਹਰ ਦੁੱਖ ਤਕਲੀਫ ਵਿੱਚ ਉਸਨੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਦੀ ਬਾਂਹ ਦਿਲੋਂ ਫੜੀ ਹੈ।
Newsline Express
