Skip to main content

newslineexpres

Breaking News
Joe Rogan Podcasts You Must Listen
Home Latest News ???? ਵਿਧਾਇਕ ਅਜੀਤਪਾਲ ਕੋਹਲੀ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚਣ ਦੀ ਅਪੀਲ

???? ਵਿਧਾਇਕ ਅਜੀਤਪਾਲ ਕੋਹਲੀ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚਣ ਦੀ ਅਪੀਲ

by Newslineexpres@1

???? ਵਿਧਾਇਕ ਅਜੀਤਪਾਲ ਕੋਹਲੀ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਸ਼ਰਧਾਂਜਲੀ ਸਮਾਰੋਹ ਵਿਚ ਪਹੁੰਚਣ ਦੀ ਅਪੀਲ

???? ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 110ਵਾਂ ਸ਼ਹੀਦੀ ਦਿਹਾੜਾ 16 ਨੂੰ …..

???? ਸੰਸਥਾ ਮਰੀਜ ਮਿਤਰਾ ਵਲੋਂ ਕਰਵਾਇਆ ਜਾ ਰਿਹਾ ਹੈ ਜ਼ਿਲਾ ਪੱਧਰੀ ਸ਼ਰਧਾਂਜਲੀ ਅਤੇ ਸਨਮਾਨ ਸਮਾਰੋਹ

ਪਟਿਆਲਾ, 11 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –    ਵਿਧਾਇਕ ਪਟਿਆਲਾ ਜ਼ਿਲਾ ਪੱਧਰੀ ਸ਼ਰਧਾਂਜਲੀ ਅਤੇ ਸਨਮਾਨ ਸਮਾਰੋਹ ਪ੍ਰਧਾਨ ਦਿਹਾਤੀ ਸਰਕਟ ਹਾਊਸ ਪਟਿਆਲਾ ਪਹੁੰਚੇ।

16 ਨਵੰਬਰ ਦਿਨ ਐਤਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 110ਵੇਂ ਸ਼ਹੀਦੀ ਦਿਹਾੜੇ ਮੌਕੇ “ਸੰਸਥਾ ਮਰੀਜ ਮਿਤਰਾ” ਵਲੋਂ ਕਰਵਾਏ ਜਾ ਰਹੇ ਤੀਜੇ ਜ਼ਿਲਾ ਪੱਧਰੀ ਸ਼ਰਧਾਂਜਲੀ ਅਤੇ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਂਟ ਕਰਨ ਦੀ ਅਪੀਲ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਕਿੱਤੀ ਗਈ ਹੈ। ਇਸ ਮੌਕੇ ਅਜੀਤਪਾਲ ਕੋਹਲੀ ਵਲੋਂ ਸੰਸਥਾ ਮਰੀਜ ਮਿਤਰਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਗਿਆ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਕਿ ਸੰਸਥਾ ਵਲੋਂ ਹਰ ਸਾਲ ਕਿੱਤਾ ਜਾਂਦਾ ਹੈ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸ਼ਹੀਦੀ ਦਿਹਾੜੇ ਤੇ ਬਹੁਤ ਵੱਡਾ ਪ੍ਰੋਗਰਾਮ ਉਲੀਕ ਕੇ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।ਉਹਨਾਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਸੰਸਥਾ ਮਰੀਜ ਮਿਤਰਾ ਨੂੰ ਦਿੱਤਾ ਜਾਵੇਗਾ।

ਇਸ ਮੌਕੇ ਪ੍ਰਧਾਨ ਗੁਰਮੁੱਖ ਗੁਰੂ ਵਲੋਂ ਦਸਿਆ ਗਿਆ ਹੈ ਸੰਸਥਾ ਦੇ ਆਦਰਸ਼ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸ਼ਹੀਦੀ ਦਿਹਾੜੇ ਤੇ ਸੰਸਥਾ ਵਲੋਂ ਹਰ ਸਾਲ ਸ਼ਰਧਾਂਜਲੀ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਸਾਲ ਵੀ ਸੰਸਥਾ ਵਲੋਂ 16 ਨਵੰਬਰ ਦਿਨ ਐਤਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸ਼ਹੀਦੀ ਦਿਹਾੜੇ ਤੇ ਜ਼ਿਲਾ ਪੱਧਰੀ ਸ਼ਰਧਾਂਜਲੀ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਰੋਹ ਸ਼ਾਮ 5 ਵੱਜੇ ਤੋਂ 7 ਵਜੇ ਤਕ ਓਮੈਕਸ ਮਾਲ ਪਟਿਆਲਾ ਦੇ ਬਾਹਰ ਹੋਵੇਗਾ

ਇਸ ਸਮਾਰੋਹ ਵਿਚ ਤਕਰੀਬਨ 200 ਖੂਨ ਤੇ ਪਲੇਟਲੈਟ ਸੈਲ ਦਾਨੀ, ਤਕਰੀਬਨ 100 ਕੈਂਸਰ ਰੋਗੀਆਂ ਲਈ ਦਾਨ ਬਾਲ ਦਾਨੀ, 100 ਦੇ ਕਰੀਬ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਕਰਨ ਵਾਲੇ ਜੀਵ ਪ੍ਰੇਮੀ,100 ਦੇ ਕਰੀਬ ਸੰਸਥਾ ਦੇ ਸੀਨੀਅਰ ਮੈਂਬਰ, 50 ਦੇ ਕਰੀਬ ਵਿਸ਼ੇਸ਼ ਸਖਸ਼ੀਅਤਾਂ ਤੇ ਤਕਰੀਬਨ 100 ਪਟਿਆਲਾ ਜਿਲ੍ਹੇ ਵਿੱਚ ਜਮੀਨੀ ਪੱਧਰ ‘ਤੇ ਸੇਵਾਵਾਂ ਨਿਭਾ ਰਹੀਆਂ ਸੰਸਥਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਸਮਾਰੋਹ ਵਿੱਚ ਰਾਜਨੀਤਕ, ਧਾਰਮਿਕ, ਸਮਾਜਿਕ ਸਖਸ਼ੀਅਤਾਂ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਪਹੁੰਚ ਰਹੇ ਹਨ। Newsline Express

Related Articles

Leave a Comment