newslineexpres

Home Administration ???? ਪੰਜਾਬ ਵਿੱਚ ਵੱਡੇ ਪੱਧਰ ਉਤੇ ਤਬਦੀਲੀਆਂ

???? ਪੰਜਾਬ ਵਿੱਚ ਵੱਡੇ ਪੱਧਰ ਉਤੇ ਤਬਦੀਲੀਆਂ

by Newslineexpres@1

???? 2 ਆਈ.ਏ.ਐਸ. ਤੇ 57 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 28 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –   ਪੰਜਾਬ ਸਰਕਾਰ ਵਲੋਂ 2 ਆਈ.ਏ.ਐਸ. ਅਤੇ 57 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਮੁੱਖ ਸਕੱਤਰ ਕੇ ਏ.ਪੀ. ਜਿਹਾ ਵਲੋਂ ਜਾਰੀ ਹੁਕਮ ਮੁਤਾਬਿਕ ਬਦਲੇ ਗਏ ਆਈ.ਏ.ਐਸ. ਅਧਿਕਾਰੀਆਂ ਵਿਚ ਹਰਜਿੰਦਰ ਸਿੰਘ ਆਈ.ਏ.ਐਸ. ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਬਰਨਾਲਾ ਅਤੇ ਜਸਪਿੰਦਰ ਸਿੰਘ ਆਈ.ਏ.ਐਸ. ਨੂੰ ਕਮਿਸ਼ਨਰ, ਨਗਰ ਨਿਗਮ ਮੋਗਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਦਲੇ ਗਏ ਪੀ.ਸੀ.ਐਸ. ਅਧਿਕਾਰੀਆਂ ਵਿਚ ਸੁਖਪ੍ਰੀਤ ਸਿੰਘ ਸਿੱਧੂ ਪੀ.ਸੀ.ਐਸ. ਨੂੰ ਸੰਯੁਕਤ ਸਕੱਤਰ, ਸਕੂਲ ਸਿੱਖਿਆ ਵਿਭਾਗ ਅਤੇ ਵਾਧੂ ਚਾਰਜ ਸੰਯੁਕਤ ਸਕੱਤਰ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸੰਜੀਵ ਸ਼ਰਮਾ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪਠਾਨਕੋਟ, ਸ੍ਰੀਮਤੀ ਪੂਜਾ ਸਿਆਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਤਿਹਗੜ੍ਹ ਸਾਹਿਬ, ਅਮਿਤ ਬੈਂਬੀ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਬਰਨਾਲਾ, ਸ੍ਰੀਮਤੀ ਮਨਦੀਪ ਕੌਰ ਨੂੰ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਿਟੀ, ਜਲੰਧਰ, ਹਰਜੀਤ ਸਿੰਘ ਸੰਧੂ ਨੂੰ ਸੰਯੁਕਤ ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਪੰਜਾਬ ਅਤੇ ਵਾਧੂ ਚਾਰਜ ਸੰਯੁਕਤ ਸਕੱਤਰ, ਪੰਜਾਬ ਮੰਡੀ ਬੋਰਡ, ਸ੍ਰੀਮਤੀ ਨਿਧੀ ਕੁਮੁਧ ਬਿਥਾ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਿਰੋਜ਼ਪੁਰ, ਸ੍ਰੀਮਤੀ ਹਰਜੋਤ ਕੌਰ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਰੀਦਕੋਟ, ਸ੍ਰੀਮਰੀ ਬਿਖਾ ਭਗਤ ਨੂੰ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ, ਸ੍ਰੀਮਤੀ ਅਨੁਪ੍ਰੀਰ ਕੌਰ ਨੂੰ ਐਸ.ਡੀ.ਐਮ ਗੁਰਦਾਸਪੁਰ, ਅਮਿਤ ਸਰੀਨ ਨੂੰ ਸੰਯੁਕਰ ਸਕੱਤਰ ਸੂਚਨਾ ਤਕਨੀਕ ਉਦਯੋਗ ਤਰੱਕੀ ਵਿਭਾਗ, ਮਿਸ ਅਨੁਮ੍ਰਿਤਾ ਜੌਹਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮਾਨਸਾ, ਸ੍ਰੀਮਤੀ ਨਵਰੀਤ ਕੌਰ ਸੇਖੋਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮਲੇਰਕੋਟਲਾ, ਅਵੀਕੇਸ਼ ਗੁਪਤਾ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰੂਪਨਗਰ, ਕੰਵਲਜੀਤ ਸਿੰਘ ਨੂੰ ਐਸ.ਡੀ.ਐਮ ਦਸੂਆ ਅਤੇ ਵਾਧੂ ਚਾਰਜ ਐਸ.ਡੀ.ਐਮ ਮੁਕੇਰੀਆਂ, ਬਲਬੀਰ ਰਾਜ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼ਹੀਦ ਭਗਤ ਸਿੰਘ ਨਗਰ, ਅਰਵਿੰਦ ਕੁਮਾਰ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਫਿਰੋਜ਼ਪੁਰ, ਗੁਰਸਿਮਰਨ ਸਿੰਘ ਢਿੱਲੋਂ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਅਤੇ ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ, ਬਟਾਲਾ, ਜਗਦੀਪ ਸਹਿਗਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੋਗਾ, ਅੰਕੁਰ ਮਹਿੰਦਰ ਨੂੰ ਵਧੀਕ ਡਿਪਟੀ ਕਮਿਸ਼ਨਰ, ਖੰਨਾ, ਸ੍ਰੀਮਤੀ ਸਵਾਤੀ ਨੂੰ ਐਸ.ਡੀ.ਐਮ ਖੰਨਾ, ਵਿਕਾਸ ਹੀਰਾ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੰਗਰੂਰ, ਸ੍ਰੀਮਤੀ ਵੀਰਪਾਲ ਕੌਰ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਾਜ਼ਿਲਕਾ, ਸੂਬਾ ਸਿੰਘ ਨੂੰ ਐਸ.ਡੀ.ਐਮ ਫਤਿਹਗੜ੍ਹ ਸਾਹਿਬ, ਸ੍ਰੀਮਤੀ ਕਨੂੰ ਗਰਗ ਨੂੰ ਐਸ.ਡੀ.ਐਮ ਨਾਭਾ, ਕੇਸ਼ਵ ਗੋਇਲ ਨੂੰ ਸੰਯੁਕਤ ਪ੍ਰਮੁੱਖ ਸਕੱਤਰ/ਮੁੱਖ ਮੰਤਰੀ, ਪੰਜਾਬ ਅਤੇ ਵਾਧੂ ਚਾਰਜ ਵਧੀਕ ਮੈਨੇਜਿੰਗ ਡਾਇਰੈਕਟਰ, ਮਿਲਕਫੈਡ, ਨਮਨ ਮਾਰਕਨ ਨੂੰ ਐਸ.ਡੀ.ਐਮ ਰਾਜਪੁਰਾ, ਸ੍ਰੀਮਤੀ ਇਸਮਤ ਵਿਜੈ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਪਟਿਆਲਾ, ਸ੍ਰੀ ਲਾਲ ਵਿਸ਼ਵਾਸ ਬੈਂਸ ਨੂੰ ਰੀਜਨਲ ਟਰਾਂਸਪੋਰਟ ਅਫਸਰ, ਸੰਗਰੂਰ, ਬਲਜਿੰਦਰ ਸਿੰਘ ਢਿੱਲੋਂ ਨੂੰ ਐਸ.ਡੀ.ਐਮ ਰੂਪਨਗਰ, ਸੰਜੀਵ ਕੁਮਾਰ ਨੂੰ ਸੰਯੁਕਤ ਡਾਇਰੈਕਟਰ, ਸਥਾਨਕ ਸਰਕਾਰ, ਕੰਵਰਜੀਤ ਸਿੰਘ ਨੂੰ ਐਸ.ਡੀ.ਐਮ ਜਲਾਲਾਬਾਦ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਫਾਜ਼ਿਲਕਾ, ਕਿਰਪਾਲ ਵੀਰ ਸਿੰਘ ਨੂੰ ਸਹਾਇਕ ਕਮਿਸ਼ਨਰ (ਜਨਰਲ), ਸੰਗਰੂਰ, ਅਮਨਪ੍ਰੀਤ ਸਿੰਘ ਨੂੰ ਐਸ.ਡੀ.ਐਮ ਬਾਬਾ ਬਕਾਲਾ ਅਤੇ ਵਾਧੂ ਚਾਰਜ ਐਸ.ਡੀ.ਐਮ ਅੰਮ੍ਰਿਤਸਰ-1, ਗਗਨਦੀਪ ਸਿੰਘ ਨੂੰ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਫਰੀਦਕੋਟ, ਪ੍ਰੀਤਇੰਦਰ ਸਿੰਘ ਬੈਂਸ ਨੂੰ ਐਸ.ਡੀ.ਐਮ ਮਜੀਠਾ, ਹਰਜਿੰਦਰ ਸਿੰਘ ਜੱਸਲ ਨੂੰ ਐਸ.ਡੀ.ਐਮ ਸਰਦੂਲਗੜ੍ਹ, ਮਿਸ ਉਪਿੰਦਰਜੀਤ ਕੌਰ ਨੂੰ ਐਸ.ਡੀ.ਐਮ ਜਗਰਾਓਂ, ਸ੍ਰੀਮਤੀ ਹਰਜੋਤ ਕੌਰ ਨੂੰ ਐਸ.ਡੀ.ਐਮ ਪਟਿਆਲਾ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ), ਪਟਿਆਲਾ, ਸਾਰੰਗਪ੍ਰੀਤ ਸਿੰਘ ਔਜਲਾ ਨੂੰ ਐਸ.ਡੀ.ਐਮ ਬਾਘਾ ਪੁਰਾਣਾ, ਸੁਖਪਾਲ ਸਿੰਘ ਨੂੰ ਐਸ.ਡੀ.ਐਮ ਦੁਧਨ ਸਾਧਾਂ, ਸੰਜੀਵ ਕੁਮਾਰ ਨੂੰ ਐਸ.ਡੀ.ਐਮ ਖਡੂਰ ਸਾਹਿਬ, ਗੁਰਮੰਦਰ ਸਿੰਘ ਮਨੇਸ ਨੂੰ ਐਸ.ਡੀ.ਐਮ ਬਟਾਲਾ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫਸਰ, ਗੁਰਦਾਸਪੁਰ, ਸ੍ਰੀਮਤੀ ਜਯੋਤਸਨਾ ਸਿੰਘ ਨੂੰ ਐਸ.ਡੀ.ਐਮ ਕਲਾਨੌਰ ਅਤੇ ਵਾਧੂ ਚਾਰਜ ਐਸ.ਡੀ.ਐਮ ਦੀਨਾ ਨਗਰ, ਗੁਰਦੇਵ ਸਿੰਘ ਧੰਮ ਨੂੰ ਐਸ.ਡੀ.ਐਮ ਮੋਰਿੰਡਾ, ਅਜੀਤ ਪਾਲ ਸਿੰਘ ਨੂੰ ਐਸ.ਡੀ.ਐਮ ਬਰਨਾਲਾ, ਮਨਜੀਤ ਸਿੰਘ ਰਾਜਲਾ ਨੂੰ ਐਸ.ਡੀ. ਐਮ ਨਿਹਾਲ ਸਿੰਘ ਵਾਲਾ, ਬੇਅੰਤ ਸਿੰਘ ਸਿਧੂ ਨੂੰ ਐਸ.ਡੀ.ਐਮ ਮਹਿਲ ਕਲਾਂ, ਸਿਮਰਨਜੀਤ ਸਿੰਘ ਨੂੰ ਐਸ.ਡੀ.ਐਮ ਭਿਖੀਵਿੰਡ ਅਤੇ ਵਾਧੂ ਚਾਰਜ ਐਸ.ਡੀ.ਐਮ ਪੱਟੀ, ਪਾਇਲ ਗੋਇਲ ਨੂੰ ਐਸ.ਡੀ.ਐਮ ਰਾਏਕੋਟ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ (ਜਨਰਲ) ਲੁਧਿਆਣਾ, ਨਵਜੋਤ ਸ਼ਰਮਾ ਨੂੰ ਰੀਜਨਲ ਟਰਾਂਸਪੋਰਟ ਅਫਸਰ ਗੁਰਦਾਸਪੁਰ ਅਤੇ ਵਾਧੂ ਚਾਰਜ ਐਸ.ਡੀ.ਐਮ ਫਤਿਹਗੜ੍ਹ ਚੂੜੀਆਂ, ਅਮਨਦੀਪ ਸਿੰਘ ਮਾਵੀ ਨੂੰ ਮੁੱਖ ਮੰਤਰੀ ਖੇਤਰੀ ਅਫਸਰ ਫਾਜ਼ਿਲਕਾ ਅਤੇ ਵਾਧੂ ਚਾਰਜ ਐਸ.ਡੀ.ਐਮ ਫਾਜ਼ਿਲਕਾ, ਜਸਜੀਤ ਸਿੰਘ ਨੂੰ ਸੰਯੁਕਤ ਕਮਿਸ਼ਨਰ, ਨਗਰ ਨਿਗਮ, ਮੁਹਾਲੀ, ਖੁਸ਼ਪ੍ਰੀਤ ਸਿੰਘ ਨੂੰ ਐਸ.ਡੀ.ਐਮ, ਲੋਪੋਕੇ, ਰਾਕੇਸ਼ ਪ੍ਰਕਾਸ਼ ਨੂੰ ਐਸ.ਡੀ.ਐਮ ਲਹਿਰਾਗਾਗਾ ਅਤੇ ਵਾਧੂ ਚਾਰਜ ਐਸ.ਡੀ.ਐਮ ਮੂਨਕ, ਲਵਪ੍ਰੀਤ ਸਿੰਘ ਨੂੰ ਨੂੰ ਐਸ.ਡੀ.ਐਮ. ਟਾਂਡਾ ਅਤੇ ਨਵਦੀਪ ਸਿੰਘ ਨੂੰ ਐਸ.ਡੀ.ਐਮ. ਨਕੋਦਰ ਅਤੇ ਵਾਧੂ ਚਾਰਜ ਮੁੱਖ ਮੰਤਰੀ ਖੇਤਰੀ ਅਫਸਰ, ਜਲੰਧਰ ਲਗਾਇਆ ਗਿਆ ਹੈ।  Newsline Express

Related Articles

Leave a Comment