Skip to main content

newslineexpres

Breaking News
Joe Rogan Podcasts You Must Listen
Home BJP ???? ਕਾਂਸਲ ਫ਼ਾਉਂਡੇਸ਼ਨ ਦੇ ਪ੍ਰਧਾਨ ਡਾ. ਗੁਰਵਿੰਦਰ ਕਾਂਸਲ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

???? ਕਾਂਸਲ ਫ਼ਾਉਂਡੇਸ਼ਨ ਦੇ ਪ੍ਰਧਾਨ ਡਾ. ਗੁਰਵਿੰਦਰ ਕਾਂਸਲ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

by Newslineexpres@1

???? ਕਾਂਸਲ ਫ਼ਾਉਂਡੇਸ਼ਨ ਦੇ ਪ੍ਰਧਾਨ ਡਾ. ਗੁਰਵਿੰਦਰ ਕਾਂਸਲ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸਹਿਯੋਗ ਨਾਲ ਲਗਾਇਆ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

ਪਟਿਆਲਾ, 2 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –    ਪਟਿਆਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਕਾਂਸਲ ਫ਼ਾਉਂਡੇਸ਼ਨ ਦੇ ਪ੍ਰਧਾਨ ਤੇ ਭਾਜਪਾ ਆਗੂ ਡਾ. ਗੁਰਵਿੰਦਰ ਕਾਂਸਲ ਵੱਲੋਂ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ ਅਤੇ ਸਮਾਜ ਸੇਵੀ ਸ਼੍ਰੀਮਤੀ ਸ਼ਵੇਤਾ ਜਿੰਦਲ ਨਾਲ ਮਿਲ ਕੇ ਹਰ ਵਾਰ ਦੀ ਤਰ੍ਹਾਂ ਹੀ ਇੱਕ ਹੋਰ ਮੁਫ਼ਤ ਕੈਂਪ ਲਗਾਇਆ ਗਿਆ। ਇਸ ਵਾਰ ਪਟਿਆਲਾ ਦੇ ਪਿੰਡ ਲੰਗ ਵਿੱਚ ਅੱਖਾਂ ਦੇ “ਜਗਜੀਤ ਆਈ ਹਸਪਤਾਲ ਪਟਿਆਲਾ” ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ। ਇਸ ਦੌਰਾਨ ਲੋੜਵੰਦ ਮਰੀਜ਼ਾਂ ਦੀ ਮੁਫ਼ਤ ਵਿੱਚ ਅੱਖਾਂ ਦਾ ਚੈੱਕਅਪ ਕੀਤਾ ਗਿਆ, ਮੁਫ਼ਤ ਦਵਾਈਆਂ ਵੰਡੀਆਂ ਗਈਆਂ ਨਾਲ ਹੀ ਚਿੱਟੇ ਅਤੇ ਕਾਲੇ ਮੋਤੀਏ ਦਾ ਮੁਫ਼ਤ ਆਪ੍ਰੇਸ਼ਨ ਵੀ ਕੀਤਾ ਗਿਆ। ਇਸ ਕੈਂਪ ਦੌਰਾਨ ਲਗਭਗ 100 ਦੇ ਕਰੀਬ ਲੋੜਵੰਦ ਪਿੰਡ ਵਾਸੀਆਂ ਨੇ ਕੈਂਪ ਦਾ ਲਾਭ ਪ੍ਰਾਪਤ ਕੀਤਾ। 

    ਇਸ ਮੌਕੇ ਡਾ. ਕਾਂਸਲ ਅਤੇ ਡਾ. ਵਰਮੀ ਨੇ ਦੱਸਿਆ ਕਿ ‘ਹਰ ਨਾਗਰਿਕ ਦੀਆਂ ਅੱਖਾਂ ਸਵਸਥ ਹੋਣ’, ਇਹ ਹੀ ਸਾਡੀ ਸੰਸਥਾ ਦਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਨਾਲ ਲਗਦੇ ਵੱਡੇ ਪਿੰਡ ਲੰਗ ਵਿੱਚ ਇਹ ਅੱਖਾਂ ਦਾ 8ਵਾਂ ਮੁਫ਼ਤ ਕੈਂਪ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੀਨੀਅਰ ਮੈਂਬਰ ਮੋਹੰਮਦ ਰਮਜ਼ਾਨ ਢਿੱਲੋਂ, ਅਮਰਿੰਦਰ ਸੈਣੀ, ਐਸ ਕੇ ਪਾਠੀ, ਸੁਨੀਤਾ ਕੁਮਾਰੀ, ਪਰਮਜੀਤ ਕੌਰ ਅਤੇ ਲੰਗ ਤੋਂ ਜੰਗ ਸਿੰਘ, ਮੇਵਾ ਸਿੰਘ, ਬਲਵਿੰਦਰ ਸਿੰਘ ਖਾਸ ਤੋਰ ‘ਤੇ ਮੌਜੂਦ ਰਹੇ।   Newsline Express  

Related Articles

Leave a Comment